Sport

ਸਾਨੀਆ ਮਿਰਜ਼ਾ ਨੇ ਕੀਤਾ ਸੰਨਿਆਸ ਦਾ ਐਲਾਨ

ਆਸਟ੍ਰੇਲੀਅ – ਭਾਰਤੀ ਟੇਨਿਸ ਖਿਡਾੜੀ ਸਾਨੀਆ ਮਿਰਜ਼ਾ ਨੇ ਅੱਜ ਆਸਟ੍ਰੇਲੀਅਨ ਓਪਨ 2022 ‘ਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ‘ਚ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ। ਸਾਨੀਆ ਤੇ ਉਸ ਦੀ ਯੂਕਰੇਨ ਦੀ ਜੋੜੀਦਾਰ ਨਾਦੀਆ ਕਿਚਨੋਕ ਨੂੰ ਸਲੋਵੇਨੀਆਈ ਟੀਮ ਦੀ ਤਾਮਾਰਾ ਜ਼ਿਦਾਨਸੇਕ ਤੇ ਕਾਜਾ ਜੁਵਾਨ ਦੀ ਜੋੜੀ ਨੇ ਇਕ ਘੰਟੇ 37 ਮਿੰਟ ‘ਚ 4-6, 6-7 (5) ਨਾਲ ਹਰਾਇਆ।

ਹਾਰ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਕਿਹਾ ਕਿ 2022 ਦਾ ਟੂਰ ਉਸ ਦਾ ਆਖਰੀ ਸੀਜ਼ਨ ਹੋਵੇਗਾ। ਉਹ ਹਰ ਹਫ਼ਤੇ ਅੱਗੇ ਦੀ ਤਿਆਰੀ ਕਰ ਰਹੀ ਹੈ। ਇਹ ਪੱਕਾ ਨਹੀਂ ਹੈ ਕਿ ਉਹ ਪੂਰਾ ਸੀਜ਼ਨ ਖੇਡ ਸਕੇਗੀ ਜਾਂ ਨਹੀਂ। ਸਾਨੀਆ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਖੇਡ ਸਕਦੀ ਹਾਂ। ਹੁਣ ਸਰੀਰ ਉਸ ਤਰ੍ਹਾਂ ਸਾਥ ਨਹੀਂ ਦੇ ਰਿਹੈ।’ ਇਹ ਸਭ ਤੋਂ ਵੱਡਾ ਝਟਕਾ ਹੈ। ਤੁਹਾਨੂੰ ਦੱਸ ਦੇਈਏ ਕਿ ਮਿਰਜ਼ਾ ਨੂੰ ਟੈਨਿਸ ਖੇਡਦੇ ਹੋਏ 19 ਸਾਲ ਹੋ ਗਏ ਹਨ। ਉਹ ਡਬਲਜ਼ ‘ਚ ਵਿਸ਼ਵ ਦੀ ਨੰਬਰ 1 ਖਿਡਾਰਨ ਰਹੀ ਹੈ। ਉਸ ਨੇ 6 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।

ਇਸ ਦੌਰਾਨ ਰੋਹਨ ਬੋਪੰਨਾ (Rohan Bopanna) ਵੀ ਬੁੱਧਵਾਰ ਨੂੰ ਆਪਣੇ ਪਹਿਲੇ ਦੌਰ ਦਾ ਮੈਚ ਹਾਰ ਕੇ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਮੁਕਾਬਲੇ ਤੋਂ ਬਾਹਰ ਹੋ ਗਏ। ਬੋਪੰਨਾ ਤੇ ਉਸਦੇ ਫਰਾਂਸੀਸੀ ਜੋੜੀਦਾਰ ਐਡਵਾਰਡ ਰੋਜ਼ਰ-ਵੇਸੇਲਿਨ ਕ੍ਰਿਸਟੋਫਰ ਰੁੰਗਕਟ ਤੇ ਟ੍ਰੀਟ ਹਿਊਏ ਦੀ ਵਾਈਲਡ ਕਾਰਡ ਜੋੜੀ ਤੋਂ ਤਿੰਨ ਸੈੱਟਾਂ ‘ਚ ਹਾਰ ਗਏ। ਇਕ ਘੰਟਾ 48 ਮਿੰਟ ਤੱਕ ਚੱਲੇ ਮੈਚ ਵਿਚ 6-3, 6-7 (2), 2-6 ਨਾਲ ਹਾਰ ਗਈ।

Related posts

ਭਾਰਤੀ ਦਿਲ ਨਾਲ ਪਾਕਿਸਤਾਨੀ ਆਇਸ਼ਾ ਰਸ਼ਨ ਨੂੰ ਮਿਲੀ ਨਵੀਂ ਜ਼ਿੰਦਗੀ

editor

ਆਈ. ਸੀ. ਸੀ. ਨੇ ਉਸੇਨ ਬੋਲਟ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਬਣੇ ਟੀ-20 ਵਿਸ਼ਵ ਕੱਪ ਦੇ ਬ੍ਰਾਂਡ ਅੰਬੈਸਡਰ

editor

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

editor