Australia Breaking News Latest News

ਹਿਊਮ ਕੌਂਸਲ ‘ਚ 20 ਸਾਲਾ ਵਿਅਕਤੀ ਦੀ ਕੋਵਿਡ-19 ਨਾਲ ਮੌਤ !

ਮੈਲਬੌਰਨ – ਮੈਲਬੌਰਨ ਦੇ ਨੋਰਥ ਦੀ ਹਿਊਮ ਸਿਟੀ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ 20 ਸਾਲਾਂ ਦੀ ਉਮਰ ਦੇ ਵਿਅਕਤੀ ਦੀ ਕੋਵਿਡ-19 ਨਾਲ ਘਰ ਦੇ ਵਿੱਚ ਹੀ ਮੌਤ ਹੋ ਗਈ ਹੈ ਜਦਕਿ ਮੈਲਬੌਰਨ ਦੇ ਵੈਸਟ ਇਲਾਕੇ ਦੀ ਬਰਿਮਬੈਂਕ ਕੌਂਸਲ ਦੇ ਵਿੱਚ ਇੱਕ 80 ਸਾਲਾ ਔਰਤ ਦੀ ਵੀ ਮੌਤ ਹੋ ਗਈ ਹੈ। ਵਿਕਟੋਰੀਆ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਨਹੀਂ ਆ ਰਹੀ ਹੈ ਅਤੇ ਅੱਜ 445 ਨਵੇਂ ਕੇਸ ਪਾਏ ਗਏ ਹਨ। ਮਹਾਂਮਾਰੀ ਦੇ ਸ਼ੁਰੂਆਤ ਤੋਂ ਲੈਕੇ ਹੁਣ ਤੱਕ 826 ਲੋਕ ਕੋਵਿਡ-19 ਦੇ ਨਾਲ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਜ਼ ਮੈਰਲੀਨੋ ਨੇ 20 ਸਾਲਾ ਵਿਅਕਤੀ ਦੀ ਕੋਵਿਡ-19 ਨਾਲ ਮੌਤ ਹੋ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਸਬੰਧੀ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ 20 ਸਾਲਾ ਵਿਅਕਤੀ ਦੀ ਮੌਤ ਕੋਵਿਡ-19 ਨਾਲ ਹੋਣ ਦੀ ਪੁਸ਼ਟੀ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਈ ਜਦਕਿ ਪਹਿਲਾਂ ਉਸਨੂੰ ਕੋਵਿਡ-19 ਹੋਣ ਵਾਰੇ ਸਿਹਤ ਅਧਿਕਾਰੀਆਂ ਦੇ ਕੋਲ ਕੋਈ ਜਾਣਕਾਰੀ ਨਹੀਂ ਸੀ। ਅੱਜ ਆਏ ਕੇਸਾਂ ਦੇ ਵਿੱਚੋਂ 129 ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਥ ਹਨ ਜਦਕਿ 316 ਰਹੱਸਮਈ ਕੇਸ ਹਨ ਜਿਹਨਾਂ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਕਟੋਰੀਆ ਦੇ ਵਿੱਚ ਜਿਆਦਾਤਰ ਨੌਜਵਾਨ ਕੋਵਿਡ-19 ਦੀ ਪਕੜ ਦੇ ਵਿੱਚ ਆ ਰਹੇ ਹਨ ਅਤੇ ਵਿਕਟੋਰੀਆ ਦੇ ਕੁੱਲ ਐਕਟਿਵ ਕੇਸਾਂ ਦੇ ਵਿੱਚੋਂ 85 ਫੀਸਦੀ 50 ਸਾਲ ਦੀ ਉਮਰ ਤੋਂ ਘੱਟ ਵਾਲੇ ਹਨ।
ਇਸ ਵੇਲੇ ਵਿਕਟੋਰੀਆ ਦੇ ਵਿੱਚ 3799 ਕੇਸ ਹਨ। ਕੋਵਿਡ-19 ਦੇ ਨਾਲ ਹਸਪਤਾਲ ਵਿੱਚ 158 ਲੋਕ ਹਨ, ਜਿਨ੍ਹਾਂ ਵਿੱਚੋਂ 45 ਇੰਟੈਂਸਿਵ ਕੇਅਰ ਵਿੱਚ ਹਨ ਅਤੇ 23 ਵੈਂਟੀਲੇਟਰ ‘ਤੇ ਹਨ। ਕੱਲ੍ਹ 42,694 ਟੈਸਟ ਦੇ ਨਤੀਜੇ ਪ੍ਰਾਪਤ ਹੋਏ ਸਨ ਅਤੇ ਸਰਕਾਰੀ ਸੰਚਾਲਿਤ ਥਾਵਾਂ ‘ਤੇ ਟੀਕੇ ਦੀਆਂ 36,615 ਖੁਰਾਕਾਂ ਦਿੱਤੀਆਂ ਗਈਆਂ ਹਨ।
ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 16 ਤੋਂ ਵੱਧ ਵਿਕਟੋਰੀਅਨ ਆਬਾਦੀ ਦੇ 66.8 ਪ੍ਰਤੀਸ਼ਤ ਨੂੰ ਘੱਟੋ-ਘੱਟ ਇੱਕ ਟੀਕੇ ਦੀ ਖੁਰਾਕ ਮਿਲੀ ਹੈ ਅਤੇ 41 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।

ਵਿਕਟੋਰੀਆ ਦੇ ਵਿੱਚ ਕੋਵਿਡ-19 ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ:

• ਜੇਕਰ ਤੁਸੀਂ ਚਿੰਤਤ ਹੋ, ਕੋਰੋਨਾਵਾਇਰਸ ਹੌਟਲਾਈਨ ਨੂੰ ਫੋਨ ਕਰੋ 1800 675 398 (24 ਘੰਟੇ)।

• ਜੇ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ ਤਾਂ 131 450 ਉਪਰ ਫੋਨ ਕਰੋ।

• ਐਮਰਜੈਂਸੀ ਵਾਸਤੇ ਟਰਿਪਲ ਜ਼ੀਰੋ (000) ਡਾਇਲ ਕਰੋ।

• ਜੇ ਤੁਸੀਂ ਆਪਣੇ ਟੈਸਟ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਆਮਦਨ ਗਵਾਉਣ ਬਾਰੇ ਚਿੰਤਤ ਹੋ, ਤਾਂ ਤੁਸੀਂ ਕਰੋਨਾਵਾਇਰਸ (ਕੋਵਿਡ-19) ਟੈਸਟ ਕਰਕੇ ਵੱਖਰੇ ਰਹਿਣ ਦੀ 450 ਡਾਲਰ ਦੀ ਸਹਾਇਤਾ ਵਾਸਤੇ ਯੋਗ ਹੋ ਸਕਦੇ ਹੋ। ਇਹ ਤੁਹਾਨੂੰ ਘਰ ਵਿੱਚ ਰਹਿਣ ਵਿੱਚ ਸਹਾਇਤਾ ਕਰੇਗੀ।

• ਜੇ ਤੁਹਾਡਾ ਟੈਸਟ ਪੌਜ਼ੇਟਿਵ ਆਉਂਦਾ ਹੈ ਜਾਂ ਪੁਸ਼ਟੀ ਕੀਤੇ ਮਾਮਲੇ ਦੇ ਨਜ਼ਦੀਕੀ ਸੰਪਰਕ ਹੋ, ਤਾਂ ਤੁਸੀਂ 1,500 ਡਾਲਰ ਦੇ ਭੁਗਤਾਨ ਵਾਸਤੇ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ ਤਾਂ ਸਿਫਰ (0) ਦਬਾਓ।

• ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਚਿੰਤਤ ਜਾਂ ਪਰੇਸ਼ਾਨ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ 13 11 14 ਉੱਤੇ ਜਾਂ 1800 512 348 ਉੱਤੇ ਫੋਨ ਕਰ ਸਕਦੇ ਹੋ।

• ਜੇ ਤੁਸੀਂ ਇਕੱਲਾਪਣ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰ ਸਕਦੇ ਹੋ ਅਤੇ ਤਿੰਨ (3) ਦਬਾਓ। ਤੁਸੀਂ ਆਸਟ੍ਰੇਲੀਅਨ ਰੈਡ ਕਰਾਸ ਦੇ ਕਿਸੇ ਵਲੰਟੀਅਰ ਨਾਲ ਜੁੜ ਜਾਓਗੇ ਜੋ ਤੁਹਾਨੂੰ ਸਥਾਨਕ ਸਹਾਇਤਾ ਸੇਵਾਵਾਂ ਨਾਲ ਜੋੜ ਸਕਦਾ ਹੈ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor