India

24 ਘੰਟੇ ’ਚ ਦੇਸ਼ ‘ਚ 2,64,202 ਨਵੇਂ ਕੇਸ

ਨਵੀਂ ਦਿੱਲੀ – ਭਾਰਤ ’ਚ ਤੀਸਰੀ ਲਹਿਰ ਦੇ ਚਲਦਿਆਂ ਬੀਤੇ 24 ਘੰਟਿਆਂ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ 24 ਘੰਟਿਆਂ ’ਚ ਕੋਰੋਨਾ ਦੇ 2,64,202 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 1,09,345 ਠੀਕ ਹੋਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 12,72,073 ਹੈ। ਅੱਜ ਜਾਰੀ ਹੋਏ ਤਾਜ਼ਾ ਆਂਕੜਿਆਂ ਮੁਤਾਬਕ ਦੇਸ਼ ’ਚ ਫਿਲਹਾਲ ਓਮੀਕ੍ਰੋਨ ਦੇ ਕੁੱਲ ਮਾਮਲੇ 5,753 ਹਨ ਤੇ ਰੋਜ਼ਾਨਾ ਪਾਜ਼ੇਟਿਵਿਟ ਰੇਟ 14.78 ਫੀਸਦੀ ਤੱਕ ਪਹੁੰਚ ਚੁੱਕਾ ਹੈ। ਦੇਸ਼ ’ਚ ਬੀਤੇ 24 ਘੰਟਿਆਂ ’ਚ 16,785 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 2,47,417 ਮਾਮਲੇ ਸਾਹਮਣੇ ਆਏ ਸੀ। ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ’ਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਰੋਜ਼ਾਨਾ ਇਨਫੈਕਸ਼ਨ ਦਰ ਜਿੱਥੇ ਦੋ ਫ਼ੀਸਦੀ ਸੀ, ਉੱਥੇ ਹੁਣ ਇਹ 15 ਫ਼ੀਸਦੀ ਦੇ ਨੇੜੇ ਪੁੱਜ ਗਈ ਹੈ ਯਾਨੀ ਦੋ ਹਫ਼ਤਿਆਂ ’ਚ ਇਸ ਵਿਚ 13 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਰੋਜ਼ਾਨਾ ਇਨਫੈਕਸ਼ਨ ਦਰ 30 ਫ਼ੀਸਦੀ ਦੇ ਕਰੀਬ ਪਹੁੰਚ ਗਈ ਹੈ। ਹਫ਼ਤਾਵਾਰੀ ਇਨਫੈਕਸ਼ਨ ਦਰ ਵੀ ਦੋ ਅੰਕਾਂ ’ਚ ਪਹੁੰਚ ਗਈ ਹੈ। ਹਰ ਰੋਜ਼ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਦੀ ਗਿਣਤੀ ਤਾਂ ਪਿਛਲੇ ਕੁਝ ਦਿਨਾਂ ਤੋਂ ਤੇਜ਼ ਰਫ਼ਤਾਰ ਨਾਲ ਵੱਧ ਹੀ ਰਹੀ ਹੈ ਜਿਸਦੇ ਸਿੱਟੇ ਵਜੋਂ ਸਰਗਰਮ ਮਾਮਲੇ ਵੀ ਆਪਣੇ 220 ਦਿਨਾਂ ਦੇ ਉੱਚ ਪੱਧਰ ’ਤੇ ਪਹੁੰਚ ਗਏ ਹਨ।

ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਇਸ ਸਮੇਂ ਰੋਜ਼ਾਨਾ ਇਨਫੈਕਸ਼ਨ ਦਰ 14.78 ਫ਼ੀਸਦੀ ’ਤੇ ਪਹੁੰਚ ਗਈ ਹੈ ਜਦਕਿ ਹਫ਼ਤਾਵਾਰੀ ਇਨਫੈਕਸ਼ਨ ਦਰ 11.83 ਫ਼ੀਸਦੀ ਦਰਜ ਕੀਤੀ ਗਈ ਹੈ। ਪਹਿਲੀ ਜਨਵਰੀ ਨੂੰ ਰੋਜ਼ਾਨਾ ਇਨਫੈਕਸ਼ਨ ਦਰ 2.05 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 1.10 ਫ਼ੀਸਦੀ ਸੀ।

ਕੋਰੋਨਾ ਇਨਫੈਕਸ਼ਨ ਦੇ ਹਰ ਮੋਰਚੇ ’ਤੇ ਤੀਜੀ ਲਹਿਰ ਦਾ ਅਸਰ ਦਿਖ ਰਿਹਾ ਹੈ। ਜੇਕਰ ਅਸੀਂ ਸਿਰਫ਼ ਜਨਵਰੀ ਦੀ ਗੱਲ ਕਰੀਏ ਤਾਂ ਹਰ ਰੋਜ਼ ਮਿਲਣ ਵਾਲੇ ਨਵੇਂ ਮਰੀਜ਼ਾਂ ’ਚ ਹੁਣ ਤਕ 11 ਗੁਣਾ ਵਾਧਾ ਹੋਇਆ ਹੈ। ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟੇ ’ਚ 2,64,202 ਨਵੇਂ ਮਰੀਜ਼ ਪਾਏ ਗਏ ਹਨ ਜਦਕਿ ਪਹਿਲੀ ਜਨਵਰੀ ਨੂੰ ਸਿਰਫ਼ 22,775 ਨਵੇਂ ਮਾਮਲੇ ਮਿਲੇ ਸਨ।

ਨਵੇਂ ਮਾਮਲਿਆਂ ’ਚ ਵਾਧੇ ਪਿੱਛੋਂ ਸਰਗਰਮ ਮਾਮਲਿਆਂ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਸਰਗਰਮ ਮਾਮਲੇ ਵੱਧ ਕੇ 12,72,073 ਹੋ ਗਏ ਹਨ, ਜਿਹੜੇ 220 ਦਿਨਾਂ ’ਚ ਸਭ ਤੋਂ ਜ਼ਿਆਦਾ ਤੇ ਕੁੱਲ ਮਾਮਲਿਆਂ ਦੇ 3.48 ਫ਼ੀਸਦੀ ਹਨ। ਪਹਿਲੀ ਜਨਵਰੀ ਨੂੰ ਸਰਗਰਮ ਮਾਮਲੇ 1,04,781 ਤੇ ਕੁੱਲ ਮਾਮਲਿਆਂ ਦਾ ਸਿਰਫ਼ 0.30 ਫ਼ੀਸਦੀ ਹੀ ਰਹਿ ਗਏ ਸਨ।

ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ’ਚ ਇਨਫੈਕਟਿਡਾਂ ਦੀ ਤੇਜ਼ੀ ਨਾਲ ਵੱਧਦੀ ਗਿਣਤੀ ਤਾਂ ਡਰਾ ਰਹੀ ਹੈ ਪਰ ਮੌਤ ਦੇ ਮਾਮਲਿਆਂ ’ਚ ਕੁਝ ਰਾਹਤ ਹੈ। ਪਿਛਲੇ ਇਕ ਦਿਨ ’ਚ 315 ਲੋਕਾਂ ਦੀ ਜਾਨ ਗਈ ਹੈ। ਦੂਜੀ ਲਹਿਰ ’ਚ ਯਾਨੀ ਪਿਛਲੇ ਸਾਲ ਅਪ੍ਰੈਲ-ਮਈ ’ਚ ਜਦੋਂ ਹਰ ਰੋਜ਼ ਦੋ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਮਿਲ ਰਹੇ ਸਨ ਤਾਂ ਰੋਜ਼ ਡੇਢ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੀ ਰਹੀਆਂ ਸਨ। ਇਸ ਸਮੇਂ ਮੌਤ ਦਰ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਹਾਲੇ 1.33 ਫ਼ੀਸਦੀ ਹੈ।

ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਕਾਰਨ ਆਈ ਤੀਜੀ ਲਹਿਰ ’ਚ ਹਾਲਾਤ ਦੇ ਤੇਜ਼ੀ ਨਾਲ ਬਦਲਣ ਦਾ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਓਮੀਕ੍ਰੋਨ ਦੇ ਵਧਦੇ ਮਾਮਲੇ ਹਨ। ਪਿਛਲੇ ਇਕ ਦਿਨ ’ਚ ਨਵੇਂ ਮਾਮਲਿਆਂ ’ਚ 6.7 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਇਸਦਾ ਮੁੱਖ ਕਾਰਨ ਓਮੀਕ੍ਰੋਨ ਦੇ ਵਧਦੇ ਮਾਮਲੇ ਹਨ। ਭਾਵੇਂ ਹਾਲੇ ਤਕ ਦੇਸ਼ ’ਚ ਓਮੀਕ੍ਰੋਨ ਦੇ ਕੁੱਲ 5753 ਮਾਮਲਿਆਂ ਦੀ ਹੀ ਪੁਸ਼ਟੀ ਹੋਈ ਹੈ, ਪਰ ਸੱਚ ਤਾਂ ਇਹ ਹੈ ਕਿ ਨਵੇਂ ਮਾਮਲਿਆਂ ’ਚ ਦੋ ਤਿਹਾਈ ਤੋਂ ਵੀ ਜ਼ਿਆਦਾ ਇਸੇ ਦੇ ਕੇਸ ਹਨ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor