Punjab

5 ਘੰਟੇ ‘ਚ 2500 ਕਿ.ਮੀ ਦਾ ਸਫ਼ਰ ਤੈਅ ਕਰ ਚੰਡੀਗਡ਼੍ਹ ਤੋਂ ਚੇਨੱਈ ਪੁੱਜਿਆ ਦਿਲ

ਚੰਡੀਗਡ਼੍ਹ – ਸਿਟੀ ਬਿਊਟੀਫੁਲ ਨੇ ਆਰਗੇਨ ਡੋਨੇਸ਼ਨ ਵਿਚ ਇਕ ਹੋਰ ਨਵਾਂ ਕੀਰਤੀਮਾਨ ਸਾਬਤ ਕੀਤਾ ਹੈ। ਪਹਿਲੀ ਵਾਰ ਬ੍ਰੇਨ ਡੈੱਡ ਮਰੀਜ਼ ਦੇ ਦਿਲ ਨੂੰ ਪੀਜੀਆਈ ਚੰਡੀਗਡ਼੍ਹ ਤੋਂ ਕਰੀਬ 2500 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਚੇਨੱਈ ਟਰਾਂਸਪਲਾਂਟੇਸ਼ਨ ਲਈ ਭੇਜਿਆ ਗਿਆ। ਡੋਨੇਟਡ ਹਾਰਟ ਨੂੰ ਸਿਰਫ਼ 22 ਮਿੰਟ ਵਿਚ ਗ੍ਰੀਨ ਕਾਰੀਡੋਰ ਬਣਾ ਕੇ ਪੀਜੀਆਈ ਤੋਂ ਮੋਹਾਲੀ ਸਥਿਤ ਕੌਮਾਂਤਰੀ ਹਵਾਈ ਅੱਡੇ ’ਤੇ ਭੇਜਿਆ ਗਿਆ, ਜਿਸ ਤੋਂ ਬਾਅਦ ਚੇਨੱਈ ਵਿਚ ਸਫ਼ਲ ਹਾਰਟ ਟਰਾਂਸਪਲਾਂਟੇਸ਼ਨ ਕੀਤਾ ਗਿਆ। ਬੁੱਧਵਾਰ ਦੁਪਹਿਰੇ 3.25 ਵਜੇ ਸ਼ਡਿਊਲਡ ਵਿਸਤਾਰਾ ਏਅਰਲਾਈਨ ਉਡਾਨ ਤੋਂ ਇਸ ਨੂੰ ਚੇਨੱਈ ਭੇਜਿਆ ਗਿਆ। 8.30 ਵਜੇ ਚੇਨੱਈ ਪੁੱਜਣ ਤੋਂ ਬਾਅਦ ਐੱਮਜੀਐੱਮ ਹੈਲਥਕੇਅਰ ਹਸਪਤਾਲ ਚੇਨੱਈ ਨੇ ਇਸ ਦਿਲ ਨੂੰ ਲੈ ਕੇ 52 ਸਾਲਾ ਵਿਅਕਤੀ ’ਚ ਟਰਾਂਸਪਲਾਂਟ ਕੀਤਾ। ਜਦਕਿ ਲੀਵਰ, ਕਿਡਨੀ ਅਤੇ ਕੋਰਨੀਆ ਨੂੰ ਪੀਜੀਆਈ ਚੰਡੀਗਡ਼੍ਹ ਵਿਚ ਹੀ ਪੰਜ ਹੋਰ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤਾ ਗਿਆ। ਚਾਰ ਦਸੰਬਰ ਨੂੰ ਬਦਕਿਸਮਤੀ ਨਾਲ ਹਾਦਸੇ ਵਿਚ 45 ਸਾਲਾ ਵਿਅਕਤੀ ਸਿਰ ’ਚ ਸੱਟ ਲੱਗਣ ਨਾਲ ਗੰਭੀਰ ਹਾਲਤ ਵਿਚ ਪੀਜੀਆਈ ਦਾਖ਼ਲ ਹੋਏ ਸਨ। ਇੱਥੇ ਇਸ ਵਿਅਕਤੀ ਨੂੰ ਪੀਜੀਆਈ ਨੇ ਬ੍ਰੇਨ ਡੈੱਡ ਐਲਾਨ ਦਿੱਤਾ। ਪੀਜੀਆਈ ਦੀ ਟੀਮ ਨੇ ਟਰਾਂਸਪਲਾਂਟੇਸ਼ਨ ਸਬੰਧੀ ਪ੍ਰੋਟੋਕਾਲ ਨੂੰ ਪੂਰਾ ਕੀਤਾ। ਕੌਂਸਲਿੰਗ ਤੋਂ ਬਾਅਦ ਬ੍ਰੇਨ ਡੈੱਡ ਵਿਅਕਤੀ ਦੇ ਪਰਿਵਾਰ ਨੇ ਵਧੀਆ ਫ਼ੈਸਲਾ ਲੈਂਦੇ ਹੋਏ ਅੰਗ ਦਾਨ ਲਈ ਸਹਿਮਤੀ ਦੇ ਦਿੱਤੀ। ਪੀਜੀਆਈ ਜਾਂ ਚੰਡੀਗਡ਼੍ਹ ਵਿਚ ਕਿਸੇ ਪ੍ਰਾਪਤਕਰਤਾ ਦਾ ਮਿਲਾਨ ਨਾ ਹੋਇਆ, ਤਾਂ ਚੇਨੱਈ ਦੇ ਐੱਮਜੀਐੱਮ ਹੈਲਥਕੇਅਰ ਹਸਪਤਾਲ ਵਿਚ ਮੈਚਿੰਗ ਰਿਸਿਪਿਨਿੰਟ ਮਿਲਿਆ। ਇਸ ਤੋਂ ਇਲਾਵਾ ਲੀਵਰ ਤੇ ਕਿਡਨੀ ਨੂੰ ਪੀਜੀਆਈ ਵਿਚ ਹੀ ਬਿਮਾਰੀ ਨਾਲ ਅੰਗ ਖ਼ਰਾਬ ਹੋ ਚੁੱਕੇ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤਾ ਗਿਆ। ਕੋਰਨੀਆ ਤੋਂ ਦੋ ਅੰਨ੍ਹੇ ਮਰੀਜ਼ਾਂ ਨੂੰ ਰੋਸ਼ਨੀ ਦਿੱਤੀ ਗਈ। ਇਸ ਲਈ ਬ੍ਰੇਨ ਡੈੱਡ ਵਿਅਕਤੀ ਨੇ ਛੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਹਜ਼ਾਰਾਂ ਲੋਕਾਂ ਨੂੰ ਅੰਗਾਂ ਦੀ ਲੋਡ਼ ਡਾਇਰੈਕਟਰ ਪੀਜੀਆਈ ਪ੍ਰੋ. ਸੁਰਜੀਤ ਸਿੰਘ ਨੇ ਅੰਗ ਦਾਨ ਕਰਨ ਵਾਲੇ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਟਰਾਂਸਪਲਾਂਟੇਸ਼ਨ ਵਿਚ ਸਮੇਂ ਦਾ ਅਹਿਮ ਰੋਲ ਹੈ। 2500 ਕਿ.ਮੀ. ਦੀ ਦੂਰੀ ’ਤੇ ਤੁਰੰਤ ਮੈਚਿੰਗ ਤੋਂ ਬਾਅਦ ਦਿਲ ਨੂੰ ਸੀਮਤ ਸਮੇਂ ਵਿਚ ਟਰਾਂਸਪੋਰਟ ਕਰ ਕੇ ਭੇਜਣਾ ਸ਼ਲਾਘਾਯੋਗ ਕੰਮ ਰਿਹਾ। ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਉਹ ਮੁਡ਼ ਡੋਨਰ ਫੈਮਲੀ ਦਾ ਧੰਨਵਾਦ ਕਰਦੇ ਹਨ। ਇਸ ਨਾਲ ਸਿੱਧੇ ਤੌਰ ’ਤੇ ਛੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਟਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਲੋਕਾਂ ਲਈ ਵੀ ਇਹ ਨਵੀਂ ਆਸ ਵਾਂਗ ਹੈ।ਹਰੇਕ ਵਿਅਕਤੀ ਵਿਚ ਆਰਗਨ ਡੋਨਰ ਬਣਨ ਦੀ ਸਮਰਥਾ ਹੈ। ਸਾਰਿਆਂ ਕੋਲ ਦਿਲ, ਫੇਫਡ਼ੇ, ਲੀਵਰ, ਕਿਡਨੀ, ਪੈਨਕ੍ਰਿਆ ਅਤੇ ਅੱਖ ਦਾਨ ਕਰ ਕੇ ਕਈ ਜ਼ਿੰਦਗੀ ਬਚਾਉਣ ਦੀ ਤਾਕਤ ਹੈ। ਹਰ ਸਾਲ ਹਜ਼ਾਰਾਂ ਲੋਕ ਆਰਗਨ ਨਾ ਮਿਲਣ ਨਾਲ ਜ਼ਿੰਦਗੀ ਦੀ ਜੰਗ ਹਾਰ ਰਹੇ ਹਨ। ਹਰ ਮਿੰਟ ਜ਼ਿੰਦਗੀ ਦੀ ਡੋਰ ਟੁੱਟ ਰਹੀ ਹੈ।

Related posts

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

editor

ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ‘ਆਪ’ ਦੀ ਤਾਕਤ ਕਈ ਗੁਣਾ ਵਧੀ : ਭਗਵੰਤ ਮਾਨ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ ‘ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

editor