India

ਹਰਿਆਣਾ ’ਚ ਦਰਦਨਾਕ ਸੜਕ ਹਾਦਸਾ, ਹਰਿਦੁਆਰ ਤੋਂ ਅਸਥੀਆਂ ਪਾ ਕੇ ਵਾਪਸ ਆ ਰਹੇ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, 17 ਜ਼ਖ਼ਮੀ

ਜੀਂਦ – ਹਰਿਆਣਾ ’ਚ ਦਰਦਨਾਕ ਸੜਕ ਹਾਦਸਾ ਹੋਇਆ। ਜੀਂਦ ਵਿਖੇ ਟਰੱਕ ਤੇ ਪਿਕਅਪ ’ਚ ਟੱਕਰ ਹੋ ਗਈ। ਪਿਕਅਪ ’ਚ ਸਵਾਰ ਛੇ ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ 17 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮਰਨ ਵਾਲੇ ਸਾਰੇ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਪਰਿਵਾਰ ਦੇ ਮੈਂਬਰ ਮੁਖੀਆ ਦੀ ਮੌਤ ਤੋਂ ਬਾਅਦ ਹਰਿਦੁਆਰ ਤੋਂ ਅਸਥੀਆਂ ਪਾ ਕੇ ਵਾਪਸ ਆ ਰਹੇ ਸਨ।
ਜੀਂਦ-ਚੰਡੀਗੜ੍ਹ ਰੋਡ ’ਤੇ ਕੰਡੇਲਾ ਕੋਲ ਮੰਗਲਵਾਰ ਸਵੇਰੇ ਦਰਦਨਾਕ ਹਾਦਸਾ ਹੋਇਆ। ਟਰੱਕ ਅਤੇ ਪਿਕਅਪ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਵਾਜ਼ ਆਸ-ਪਾਸ ਦੇ ਪਿੰਡਾਂ ’ਚ ਵੀ ਸੁਣਾਈ ਦਿੱਤੀ। ਸਾਰੇ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਜ਼ਖਮੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਨਿਵਾਸੀ ਪਿਆਰੇ ਲਾਲ ਦੀ ਪਿਛਲੇ ਦਿਨਾਂ ਦੀ ਮੌਤ ਹੋ ਗਈ ਸੀ। ਸੋਮਵਾਰ ਨੂੰ ਪਰਿਵਾਰ ਦੇ ਮੈਂਬਰ ਪਿਕਅਪ ’ਚ ਅਸਥੀਆਂ ਪਾਉਣ ਹਰਿਦੁਆਰ ਗਏ ਸਨ। ਮੰਗਲਵਾਰ ਸਵੇਰੇ ਜਦੋਂ ਉਹ ਹਰਿਦੁਆਰ ਤੋਂ ਵਾਪਸ ਨਾਰਾਇਣ ਆਏ ਸਨ ਤਾਂ ਪਿੰਡ ਕੰਡੇਲਾ ਨੇੜੇ ਜੀਂਦ ਤੋਂ ਕੈਥਲ ਵੱਲ ਜਾ ਰਹੇ ਟਰੱਕ ਨਾਲ ਪਿਕਅਪ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ’ਚ ਪਿਕਅਪ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਡਾਇਲ 112 ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਲੋਕਾਂ ਨੂੰ ਮਿ੍ਰਤਕ ਐਲਾਨ ਦਿੱਤਾ, ਜਦੋਂਕਿ 17 ਜ਼ਖਮੀਆਂ ਦਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ’ਚ ਚੰਨੋ (45) ਪਤਨੀ ਸੁਰੇਸ਼, ਸ਼ੀਸ਼ਪਾਲ ਪੱੁਤਰ ਪਿਆਰੇ ਲਾਲ, ਅੰਕੁਸ਼ ਪੱੁਤਰ ਨਾਰਨੌਲ, ਧੰਨਾ (70) ਨਾਰਨੌਲ,

Related posts

ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚੇ ਜਿਊਂਦੇ ਸੜੇ

editor

ਮੇਨਕਾ ਗਾਂਧੀ ਨੇ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

editor

ਦਿੱਲੀ ਦੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਦਹਿਸ਼ਤ

editor