Australia

ਆਸਟ੍ਰੇਲੀਆ ਗਏ ਭਾਰਤੀ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, 11 ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌਤ

ਮੈਲਬੌਰਨ – ਆਸਟ੍ਰੇਲੀਆ ਗਏ ਭਾਰਤੀ ਮੂਲ ਦੇ ਇੱਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ 11 ਮਹੀਨੇ ਦੇ ਬੱਚੇ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਮਾਸੂਮ ਇੱਕ ‘ਛੋਟੇ’ ਮੱਛੀ ਟੈਂਕ ਵਿੱਚ ਡਿੱਗ ਪਿਆ ਸੀ। ਮਾਸੂਮ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ, ਕਿਉਂਕਿ ਉਹ ਕਾਫ਼ੀ ਦੇਰ ਤਕ ਪਾਣੀ ਵਿੱਚ ਡੁੱਬਿਆ ਰਿਹਾ।
ਜੁਗਾੜ ਸਿੰਘ ਬਾਠ ਮਹਿਜ਼ 11 ਮਹੀਨਿਆਂ ਦਾ ਸੀ ਜਦੋਂ ਉਹ ਆਪਣੇ ਮਾਤਾ-ਪਿਤਾ ਦੀਆਂ ਨਜ਼ਰਾਂ ਤੋਂ ਹਮੇਸ਼ਾ ਲਈ ਦੂਰ ਗਿਆ। ਮਾਸੂਮ ਕ੍ਰਿਸਮਿਸ ਤੋਂ ਇੱਕ ਹਫ਼ਤਾ ਪਹਿਲਾਂ ਜ਼ਮੀਨ ਅੰਦਰ ਬਣੇ ਫ਼ਿਸ਼ ਟੈਂਕ ਵਿੱਚ ਡਿੱਗ ਗਿਆ ਸੀ। ਟੈਂਕ ਇੱਕ ਮੀਟਰ ਤੋਂ ਵੀ ਘੱਟ ਡੂੰਘਾ ਸੀ ਅਤੇ ਮੈਲਬੌਰਨ ਵਿੱਚ ਪਰਿਵਾਰ ਦੇ ਪਾਕਨਹੈਮ ਘਰ ਦੇ ਵਿਹੜੇ ਵਿੱਚ ਬਣਾਇਆ ਗਿਆ ਸੀ। ਜੁਗਾੜ ਸਿੰਘ ਆਪਣੇ ਪਹਿਲੇ ਜਨਮ ਦਿਨ ਤੋਂ ਇੱਕ ਮਹੀਨਾ ਦੂਰ ਸੀ। ਮਾਤਾ-ਪਿਤਾ ਵਲੋਂ ਹਸਪਤਾਲ ਪਹੁੰਚਾਉਣ ਦੇ ਬਾਵਜੂਦ ਬੱਚਾ ਦਿਮਾਗੀ ਤੌਰ ’ਤੇ ਮਰ ਚੁੱਕਾ ਸੀ ਅਤੇ 7 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।ਉਸ ਦੇ ਪਿਤਾ ਜਗਵੰਤ ਸਿੰਘ ਅਤੇ ਮਾਂ, ਜੋ ਕਿ ਨਰਸ ਵਜੋਂ ਕੰਮ ਕਰਦੇ ਹਨ, 2 ਸਾਲ ਪਹਿਲਾਂ ਵਿੱਦਿਆਰਥੀ ਵੀਜ਼ੇ ’ਤੇ ਭਾਰਤ ਤੋਂ ਆਏ ਸਨ। ਸਿੰਘ ਦੇ ਸਹਿਯੋਗੀਆਂ ਨੇ ਬੱਚੇ ਦੀ ਦੁੱਖਦਾਈ ਮੌਤ ਨਾਲ ਸਬੰਧਤ ਡਾਕਟਰੀ ਅਤੇ ਹੋਰ ਖਰਚਿਆਂ ਵਿੱਚ ਮਦਦ ਕਰਨ ਲਈ ਇੱਕ ‘ਗੋ ਫ਼ੰਡ ਮੀ.’ ਲੌਂਚ ਕੀਤਾ ਹੈ। ਉਧਰ ਸਿੰਘ ਕੰਮ ’ਤੇ ਵਾਪਸ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ ਐਂਬੂਲੈਂਸ ਸੇਵਾਵਾਂ ਦੀ ਕੀਮਤ 14,300 ਡਾਲਰ ਹੈ ਅਤੇ ਹਸਪਤਾਲ ਦਾ ਬਿੱਲ 50,000 ਡਾਲਰ ਆਇਆ ਪਰ ਬੀਮੇ ’ਤੇ ਕੱੁਝ ਖਰਚਿਆਂ ਦਾ ਦਾਅਵਾ ਕਰਨ ਦੇ ਬਾਵਜੂਦ ਵੀ ਪਰਿਵਾਰ ’ਤੇ 6,500 ਡਾਲਰ ਦਾ ਬਕਾਇਆ ਹੈ। ਫ਼ੰਡਰੇਜ਼ਰ ਹੁਣ ਤਕ 1330 ਡਾਲਰ ਤਕ ਪਹੁੰਚਿਆ ਹੈ।

Related posts

ਕੀ ਆਸਟ੍ਰੇਲੀਆ ਨੇ ਦੋ ਭਾਰਤੀ ਜਾਸੂਸਾਂ ਨੂੰ ਕੱਢਿਆ ਸੀ ਦੇਸ਼ ’ਚੋਂ ਬਾਹਰ?

editor

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor