Articles Literature

ਅਜੋਕੇ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ

ਭਾਈ ਵੀਰ  ਸਿੰਘ (1872=1957) ਇੱਕ ਪੰਜਾਬੀ ਕਵੀ ਤੇ ਵਿਦਵਾਨ ਸੀ। ਜਿਸ ਨੂੰ ਅਜੌਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਲਸਾਨੀ ਸਖਸ਼ੀਅਤ ਦੇ ਮਾਲਕ ਭਾਈ ਵੀਰ ਸਿੰਘ ਨੇ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫ਼ਿਲਾਸਫ਼ੀ ਨਾਲ ਜੋੜਿਆ। ਇਸ ਕਰ ਕੇ ਉਹਨਾਂ ਦੇ ਨਾਂ ਨਾਲ ਭਾਈ ਜੁੜ ਗਿਆ। ਅਜੋਕੇ ਪੰਜਾਬੀ ਸਹਿਤ ਦੇ ਮੋਢੀ ਸਨ, ਜਿੰਨਾ ਨੇ ਸਿੰਘ ਸਭਾ ਲਹਿਰ ਨਾਲ ਰਲ ਕੇ ਪੰਜਾਬੀ ਬੋਲੀ ਦੀ ਰੱਖਿਆ ਕੀਤੀ ਤੇ ਆਪਣੀਆ ਲਿਖਤਾਂ ਰਾਹੀਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਭਿਚਾਰ ਨੂੰ ਦੁਨੀਆ ਦੇ ਵਿੱਚ ਪ੍ਰਫੁਲਤ ਕੀਤਾ। ਉਸ ਨੇ ਛੋਟੀ ਕਵਿਤਾ ਮਹਾਂਕਾਵਿ ਤੋਂ ਇਲਾਵਾ  ਵਾਰਤਕ  ਵਿੱਚ ਨਾਵਲ, ਨਾਟਕ, ਇਤਹਾਸ, ਜੀਵਣੀਆਂ , ਲੇਖਾਂ, ਸਾਖੀਆਂ ਦੀ ਰਚਨਾ ਕੀਤੀ। ਆਪ ਦਾ ਜਨਮ 5 ਦਸੰਬਰ 1872 ਚਰਨ ਸਿੰਘ ਦੇ ਘਰ  ਅੰਮ੍ਰਿਤਸਰ ਵਿਖੇ ਹੋਇਆ। ਇਸ  ਘਰ  ਦਾ  ਸੰਬੰਧ ਸਿੱਖ ਇਤਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। 1891 ਵਿੱਚ ਦੱਸਵੀ ਦਾ ਇਮਤਹਾਨ ਚਰਚ ਮਿਸ਼ਨ ਸਕੂਲ ਅਮ੍ਰਿਤਸਰ ਤੋਂ ਕੀਤਾ। ਜੋ ਜਿਲੇ ਭਰ ਵਿੱਚੋਂ ਅੱਵਲ ਆਏ।ਸਕੈਡਰੀ ਦੀ ਤਲੀਮ ਈਸਾਈਆ ਦੇ ਉੱਕਤ ਸਕੂਲ ਤੋ ਹਾਸਲ ਕਰਦੇ ਸਮੇ ਇਹਨਾ ਦੇ ਜਮਾਤੀ ਈਸਾਈ ਧਰਮ ਵਿੱਚ ਚਲੇ ਗਏ ਪਰ ਆਪ ਨੇ ਸਿੱਖੀ ਧਰਮ ਅਖਤਿਆਰ ਰੱਖਿਆ। ਸਰਕਾਰੀ ਨੋਕਰੀ ਨੂੰ ਪਹਿਲ ਨਾਂ ਦੇ ਉਹਨਾਂ ਨੇ ਪਹਿਲਾ ਸਕੂਲੀ ਕਿਤਾਬਾਂ ਲਿਖੀਆਂ। 1892 ਵਿੱਚ ਵਜ਼ੀਰ ਸਿੰਘ ਨਾਲ ਰਲ ਵਜ਼ੀਰ ਹਿੰਦ ਪ੍ਰੈਸ ਚਲਾਇਆ।1899 ਖਾਲਸਾ ਸਮਾਚਾਰ ਅਖਬਾਰ ਹਫਤਾਵਾਰੀ ਸ਼ੁਰੂ ਕੀਤੀ। ਭਾਈ  ਜੀ ਨੇ ਭਾਂਵੇ ਯੂਨੀਵਰਸਿਟੀ ਵਿੱਚ ਤਲੀਮ ਹਾਸਲ ਨਹੀ ਕੀਤੀ ਪਰ ਸੰਸਕ੍ਰਿਤ, ਫ਼ਾਰਸੀ,  ਉਰਦੂ, ਗੁਰਬਾਣੀ, ਸਿੱਖ,  ਹਿੰਦੂ ਇਤਹਾਸ  ਦਾ ਅਧਿਅਨ ਕੀਤਾ। ਉਸ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ ਸੰਬੰਧ ਰੱਖਦੀ ਹੈ। ਭਾਈ ਜੀ ਨੇ ਰਵਾਇਤੀ ਭਾਰਤੀ, ਅਧੁਨਿਕ ਅੰਗਰੇਜ਼ੀ ਦੋਨੋ ਹਾਸਲ ਕੀਤੀ। ਇਸ ਤੋਂ ਇਲਾਵਾ ਫ਼ਾਰਸੀ, ਉਰਦੂ,ਸੰਸਕ੍ਰਿਤ ਗ੍ਰੰਥਾਂ ਦਾ ਗਿਆਨ  ਵੀ  ਹਾਸਲ  ਕੀਤਾ। ਉਸ ਸਮੇ ਈਸਾਈ ਧਰਮ ਦਾ ਪ੍ਰਚਾਰ ਪੂਰੇ ਜ਼ੋਰਾਂ ਤੇ ਸੀ। ਉਸ ਵੇਲੇ ਸਿੰਘ ਸਭਾ ਲਹਿਰ ਵੀ ਸਿੱਖਾਂ ਦੀ ਰਹਿਨੁਮਾਈ ਕਰ ਰਹੀ ਸੀ। ਜੋ ਮਾਂ ਬੋਲੀ ਪੰਜਾਬੀ ਤੇ ਸਿੱਖਾਂ ਦੀ ਰੱਖਿਆ ਕਰ ਰਹੀ ਸੀ। ਇਸ ਲਹਿਰ ਵਿੱਚ ਭਾਈ ਜੀ ਨੇ ਵੱਡਾ  ਯੋਗਦਾਨ ਪਾਇਆ। ਭਾਈ ਵੀਰ ਸਿੰਘ ਦਾ ਜੱਦੀ ਘਰ ਕਟੜਾ ਗਰੀਬਾ ਅੰਮ੍ਰਿਤਸਰ ਵਿਖੇ ਸੀ, ਜਿੱਥੇ ਉਹਨਾਂ ਨੇ ਆਪਣੇ ਜੀਵਣ ਦੇ ਮੁਡਲੇ ਦਿਨ ਗੁਜ਼ਾਰੇ। 1925 ਵਿੱਚ ਉਹਨਾਂ ਨੇ ਚਰਚ ਮਿਸ਼ਨਰੀ ਸਕੂਲ ਦੇ ਪਾਦਰੀ ਪਾਸੋ ਲਾਰੰਸ ਰੋਡ ਤੇ ਪੰਜ ਏਕੜ  ਵਿੱਚ ਫੈਲਿਆ ਇੱਕ ਘਰ ਖਰੀਦ ਲਿਆ।1930 ਤੋਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਘਰ ਨੂੰ ਉਹਨਾਂ ਦੀ ਯਾਦਗਾਰ ਦੇ ਤੋਰ ਤੇ ਭਾਈ ਵੀਰ ਸਿੰਘ ਮਮੋਰੀਅਲ ਘਰ ਵਜੋ ਜਾਣਿਆਂ ਜਾਂਦਾ ਹੈ। ਇੱਥੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ। ਇਹ ਜਗਾ ਸਾਡੀ ਪੁਲਿਸ ਲਾਈਨ ਅਮ੍ਰਿਤਸਰ ਦੇ ਨਜ਼ਦੀਕ ਹੀ ਹੈ। ਉਹਨਾਂ ਦੀਆ ਸਾਹਿਤਕ ਸਿਵਾਵਾ ਨੂੰ ਮੁੱਖ ਰੱਖਦੇ ਪੰਜਾਬ ਯੂਨੀਵਰਸਿਟੀ ਨੇ 1949 ਵਿੱਚ ਡਾਕਟਰ ਔਫ ਉਰੀਐਟਲ ਲਰਨਿੰਗ ਦੀ ਡਿਗਰੀ ਭੇਟ ਕੀਤੀ। 1952 ਵਿੱਚ ਪੰਜਾਬ ਵਿਧਾਨ ਸਭਾ ਕੋਸਲ ਦਾ ਮੈਂਬਰ ਨਾਮਜਾਦ ਕੀਤਾ। 1950 ਵਿੱਚ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। 1955 ਵਿੱਚ ਉਹਨਾਂ ਦੀ ਪੁਸਤਕ ਮੇਰੇ ਸਾਈਆਂ ਜਿਉਂ ਸਾਹਿਤਕ ਅਕੈਦਮੀ ਵੱਲੋਂ ਪੰਜ ਹਜਾਰ ਦਾ ਇਨਾਮ  ਮਿਲਿਆਂ 1956 ਵਿੱਚ ਉਹਨਾਂ ਨੂੰ ਪਦਮਭੂਸਨ ਅਵਾਰਡ ਨਾਲ ਸਨਮਾਨਤ ਕੀਤਾ  ਗਿਆ। ਭਾਈ ਵੀਰ ਸਿੰਘ ਪੰਜਾਬੀ ਪਰੱਗੀਤਕ ਕਵਿਤਾ ਦਾ ਮੋਢੀ ਹੈ। ਨਮੂੰਨੇ ਵਜੋ :-

ਕੰਬਦੀ ਕਲਾਈ

ਸੁਪਨੇ ਵਿੱਚ ਮਿਲੇ ਤੁਸੀ ਅਸਾਨੂੰ,
ਅਸਾਂ ਧਾਂ ਗਲ਼ਵੱਕੜੀ ਪਾਈ,
ਨਿਰਾ ਨੂਰ ਤੁਸੀ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ ,
ਧਾ ਚਰਨਾਂ ਤੇ ਸੀਸ ਨਿਵਾਯਿਆ,
ਸਾਡੇ ਮੱਥੇ ਛੋਹਨ ਪਾਈ,
ਤੁਸੀ ਉੱਚੇ ਅਸੀਂ ਨੀਂਵੇ ਸਾਂ,
ਸਾਡੀ ਪੇਸ਼ ਨ ਗਈਆਂ ਕਾਈ,
ਫਿਰ ਲੜ ਫੜਨੇ ਨੂੰ ਉਠ ਦੋੜੇ,
ਪਰ ਲੜ ਓ ਬਿਜਲੀ ਲਹਿਰਾਂ,
ਉਡਦਾ ਜਾਂਦਾ ਪਰ ਉਹ ਆਪਣੀ,
ਛੁਹ ਸਾਨੂੰ ਗਯਾ ਲਾਈ,
ਮਿੱਟੀ ਚਮਕ ਪਈ ਇਹ ਮੋਈ,
ਤੇ ਤੁਸੀ ਲੂਆਂ ਵਿੱਚ ਲਿਸ਼ਕੇ,
ਬਿਜਲੀ ਕੂੰਦ ਗਈ ਥਰਰਾਂਦੀ ,
ਹੁਣ ਚਕਾਚੂੰਧ ਹੈ ਛਾਈ।

ਹੁਣ ਨੋਜਵਾਨ ਪੀੜ੍ਹੀ ਭਾਈ ਜੀ ਦੇ ਦੱਸੇ ਹੋਏ ਮਾਰਗ ਤੋ ਪਰੇ ਹੱਟ ਬੇਰੁਜ਼ਗਾਰੀ ਕਾਰਣ ਨਿਰਾਸ਼ਾ ਦੇ ਆਲਮ ਵਿੱਚ ਨਸ਼ਿਆ ਦੇ ਵਿੱਚ ਗੁਲਤਾਨ ਹੋ ਰਹੀ ਹੈ। ਵਿਦੇਸ਼ਾਂ ਵਿੱਚ ਜਾ ਰਹੀ ਹੈ। ਅਮੀਰ ਲੋਕ ਮਾਂ ਬੋਲੀ ਪੰਜਾਬੀ ਨੂੰ ਅਨਪੜਾ ਦੀ ਭਾਸ਼ਾ ਕਹਿ ਆਪਣੇ ਬੱਚਿਆ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜਾ ਉਨਾ ਨਾਲ ਪੰਜਾਬੀ ਵਿੱਚ ਗੱਲ ਕਰਣ ਦੀ ਬਜਾਏ ਅੰਗਰੇਜੀ ਨੂੰ ਤਰਜੀਹ ਦਿੰਦੇ ਹਨ। ਸਰਕਾਰੀ ਦਫ਼ਤਰਾਂ ਪਰਾਈਵੇਟ ਅਧਾਰਿਆ, ਕੋਰਟਾਂ ਵਿੱਚ ਪੰਜਾਬੀ ਭਾਸ਼ਾ ਦੀ ਜਗਾ ਅੰਗਰੇਜ਼ੀ ਵਿੱਚ ਕੰਮ ਹੋ ਰਿਹਾ ਹੈ। ਬਾਹਰਲੇ ਰਾਜਾ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੇ ਬੱਚਿਆਂ ਪੰਜਾਬੀ ਲਿਖਣੀ ਤੇ ਦੂਰ ਦੀ ਗੱਲ ਪੜਨੀ ਵੀ ਨਹੀਂ ਆਉਦੀ। ਇਸ ਦੇ ਉਲਟ ਬਾਹਰੇ ਮੁਲਕਾਂ ਵਿੱਚ ਪੰਜਾਬੀ ਬੱਚਿਆ ਨੂੰ ਗੋਰਿਆ ਦੇ ਸਕੂਲ ਪੜਾ ਆਪਣੇ  ਬੱਚਿਆਂ ਨੂੰ ਪੰਜਾਬੀ ਵਿੱਚ ਗੁਰਦੁਆਰੇ  ਤਲੀਮ  ਦਵਾ  ਰਹੇ ਹਨ। ਆਪਣੇ ਪੰਜਾਬੀ ਸਭਿਆਚਾਰ ਨੂੰ ਸੰਭਾਲ਼ਿਆ ਹੈ।ਪੰਜਾਬੀ ਭਾਸਾ ਨੂੰ ਕਨੇਡਾ ਤੇ ਅਸਟਰੇਲੀਆ  ਵਿੱਚ  ਦੂਜਾ  ਦਰਜਾ  ਦਿੱਤਾ,ਹੈ। ਅੱਜ ਬਾਬਾ ਨਾਨਕ ਜੀ ਦਾ ਜਦੋਂ 552ਵਾਂ  ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿੱਚ ਮਨਾਇਆਂ ਜਾ ਰਿਹਾ ਹੈ ਪਰ ਸਕੰਲਪ ਲੈ ਕੇ ਭਾਈ ਜੀ ਵੱਲੋਂ ਜੋ ਮਾਂ ਬੋਲੀ ਦੀ ਸੇਵਾ ਕੀਤੀ ਹੈ ਤੇ ਮਾਂ ਬੋਲੀ ਨੂੰ ਆਪਣੀਆ ਰਚਨਾਵਾਂ ਰਾਹੀਂ ਜ਼ਿੰਦਾ ਕੀਤਾ ਹੈ।ਉਨਾ ਦੇ ਪੂਰਨਿਆਂ ਤੇ ਚਲ ਕੇ ਮਾ ਬੋਲੀ ਪੰਜਾਬੀ ਨੂੰ ਜ਼ਿੰਦਾ ਰੱਖਣ ਲਈ ਉਪਰਾਲੇ ਕਰੀਏ ਫਿਰ ਹੀ ਭਾਈ ਜੀ ਦਾ ਜਨਮ ਦਿਨ ਮਨਾਉਣਾ ਸਾਰਥਿਕ ਹੋਵੇਗਾ। ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਲਾਜ਼ਮੀ ਕਰਣ ਲਈ ਸਰਕਾਰ ਤੇ ਇਕੱਠੇ ਹੋ ਕੇ ਜ਼ੋਰ ਪਾਈਏ।ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨੂੰ ਬਚਾਈਏ ਜੋ ਅਲੋਪ ਹੋ ਰਿਹਾ ਹੈ।

– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਨਸਪੈਕਟਰ ਪੁਲਿਸ ਐਮ ਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin