Articles Culture

ਆਓ ਦੀਵਾਲੀ ਦੇ ਦੀਵੇ ਕੋਵਿਡ -19 ਦੇ ਹਨੇਰੇ ਨੂੰ ਭਜਾਉਣ ਲਈ ਬਾਲੀਏ

ਲੇਖਕ: ਸੁਰਜੀਤ ਸਿੰਘ, ਫਲੋਰਾ

ਦੀਵਾਲੀ ਇੱਕ ਪਵਿੱਤਰ ਤਿਉਹਾਰ ਹੈ ਜੋ ਧਾਰਮਿਕ ਪੱਖ ਦੇ ਨਾਲ ਹੀ ਇਹ ਸਮਾਜਿਕ ਪੱਖ ਤੋਂ ਵੀ ਬਹੁਤ ਮਹੱਤਵਪੁਰਨ ਤਿਉਹਾਰ ਹੈ। ਭਾਰਤ ਵੱਖ-ਵੱਖ ਜਾਤਾਂ – ਪਾਤਾਂ ਅਤੇ ਧਰਮਾਂ ਦਾ ਦੇਸ਼ ਹੈ ਅਤੇ ਹਰ ਧਰਮ ਦੇ ਆਪੋ – ਆਪਣੇ ਰੀਤੀ ਰਿਵਾਜ਼ ਅਤੇ ਤਿਉਹਾਰ ਹਨ। ਇਸੇ ਲਈ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਅੱਜ ਜਿਸ ਤਿਉਹਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਰੌਸ਼ਨੀਆਂ ਦਾ ਤਿਉਹਾਰ ਹੈ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ ਹੈ , ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦਾ ਪ੍ਰਤੀਕ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਜਿਸ ਵਿਚੋਂ ਆਪਸੀ ਸਾਂਝ ਆਪ ਮੋਹਾਰੇ ਹੀ ਝਲਕਦੀ ਹੈ।

ਇਹ ਤਿਉਹਾਰ ਹਨੇਰੇ ਉੱਤੇ ਪ੍ਰਕਾਸ਼ ਦੀ ਜਿੱਤ ਦਾ ਜਸ਼ਨ ਹੈ। ਇਹ ਪਟਾਕੇ, ਪਰਿਵਾਰਕ ਜਸ਼ਨ ਅਤੇ ਸਮੂਹਿਕ ਦਾਅਵਤਾਂ ਦਾ ਸਮਾਨਾਰਥੀ ਹੈ, ਕਈ ਹੋਰ ਧਾਰਮਿਕ ਸਮਾਗਮਾਂ ਵਾਂਗ, ਦੀਵਾਲੀ ਵੀ ਇਸ ਵਾਰ ਕੋਵਿਡ ਮਹਾਂਮਾਰੀ ਕਾਰਨ ਪਰਿਵਾਰਕ ਜਸ਼ਨ ਸਮਾਜਿਕ ਦੂਰੀਆਂ ਦੀਆਂ ਪਾਬੰਦੀਆਂ ਦੇ ਘੇਰੇ ਵਿਚ ਜਕੜ ਚੁਕਾ ਹੈ। ਜਿਸ ਕਰਕੇ ਆਪਣੇ ਪਿਆਰਿਆਂ ਦੀ ਭਲਾਈ ਹਿੱਤ ਆਪਣੇ ਘਰ ਵਿਚ ਹੀ ਸਿਰਫ਼ ਤੇ ਸਿਰਫ਼ ਆਪਣੇ ਪਰਿਵਾਰ ਨਾਲ ਮਿਲ ਕੇ ਇਸ ਸਾਲ ਇਸ ਨੂੰ ਮਨਾਉ।

ਜਿਵੇਂ ਕਿ ਇਸ ਸਾਲ ਦੁਨੀਆ ਭਰ ਦਾ ਸਭ ਤੋਂ ਮਹੱਤਵਪੂਰਣ ਹਨੇਰਾ ਕੋਵਿਡ -19 ਹੈ। ਜਿਸ ਨਾਲ 31 ਅਕਤੂਬਰ ਤੱਕ 1,195,474 ਜਾਨਾਂ ਗਈਆਂ ਅਤੇ 46,008,771 ਸੰਕਰਮਿਤ ਹੋ ਚੁਕੇ ਹਨ। ਸਾਰੀ ਦੁਨੀਆ ਭਰ ਵਿੱਚ ਦੀਵਾਲੀ ਦੇ ਜਸ਼ਨ ਜਾਂ ਤਾਂ ਰੱਦ ਕੀਤੇ ਗਏ ਹਨ ਜਾਂ ਕੋਰੋਨਾਵਾਇਰਸ ਪਾਬੰਦੀਆਂ ਦੇ ਕਾਰਨ ਉਹਨਾਂ ਨੂੰ ਪਰਿਵਾਰ ਵਿਚ ਰਹਿ ਕੇ ਘਰੇ ਮਨਾਉਣ ਦੀ ਹਦਾਇਤ ਦਿੱਤੀ ਗਈ ਹੈ। ਸਰਕਾਰਾਂ ਵਲੋਂ ਵੀ ਹਦਾਇਤਾਂ ਦਿੱਤੀਆਂ ਗਇਆ ਹਨ ਕਿ ਬਿੰਨਾਂ ਕਿਸੇ ਜਰੂਰੀ ਕੰਮ ਤੋਂ ਬਾਹਰ ਨਾ ਜਾਉ ਜਿਸ ਵਿਚ ਹੀ ਸਭ ਦੀ ਭਲਾਈ ਹੈ। ਪਰ ਕੁਝ ਲੋਕ ਇਹਨਾਂ ਨਿਯਮਾਂ ਦੀ ਆਏ ਦਿਨ ਉਲੰਘਣਾ ਕਰਦੇ ਰਹਿੰਦੇ ਹਨ ਜੋ ਆਪਣੇ -ਆਪ ਨੂੰ ਹੀ ਨਹੀਂ ਬੱਲਕੇ ਹੋਰ ਲੋਕਾ ਨੂੰ ਵੀ ਮੌਂਤ ਦੇ ਮੂੰਹ ਵਿਚ ਧਕੇਲਦੇ ਹਨ।

ਦੀਵਾਲੀ ਵਿਚ ਸ਼ਾਮਲ ਹੋ ਕੇ ਆਪਣੀ ਸਿਹਤ ਨੂੰ ਜੋਖ਼ਮ ਵਿਚ ਨਾ ਪਾਓ, ਜੇਕਰ ਫਿਰ ਵੀ ਮਨ ਮਰਜੀ ਕਰਨੀ ਹੈ ਤੇ ਫੜ੍ਹੇ ਜਾਣ ਤੇ ਬਾਏ-ਲਾਅ ਅਫਿਸਰ 750 ਡਾਲਰ ਦੀ ਟਿਕਟ ਦਾ ਵਧੀਆ ਮਹਿੰਗਾ ਦੀਵਾਲੀ ਦਾ ਤੋਹਫ਼ਾ ਜਾਂ ਇਹ ਸੂਬਾਈ ਜੁਰਮਾਨਾਂ 1000 ਡਾਲਰ ਜਾਂ ਇਸ ਤੋਂ ਵੱਧ ਦਾ ਉਪਹਾਰ ਮਿਲ ਸਕਦਾ ਹੈ। ਜਿਸ ਨੂੰ ਤੁਸੀਂ ਕਮਾਉਣ ਲਈ ਪਤਾ ਨਹੀਂ ਕਿੰਨੇ ਘੰਟੇ ਪਰਿਵਾਰ ਤੋਂ ਦੂਰ ਰਹਿ ਕੇ ਮਿਹਨਤ ਮਜ਼ਦੂਰੀ ਕਰਕੇ ਕਮਾਏ ਹੋਣਗੇ।

ਇਸ ਦਿਵਾਲੀ ਤੇ ਹਜ਼ਾਰਾ ਲੱਖਾਂ ਲੋਕ ਕੋਵਿਡ ਕਾਰਨ ਨੌਕਰੀਆਂ ਗਵਾ ਚੁਕੇ ਹਨ ਤੇ ਗਵਾ ਰਹੇ ਹਨ। ਬਹੁਤ ਸਾਰੇ ਬੱਚੇ ਬਜੁਰਗ ਭੁੱਖ ਨਾਲ ਮਰ ਰਹੇ ਹਨ। ਇਸ ਔਖੇ ਸਮੇਂ ਵਿਚ ਜੋ ਅਸੀਂ ਪੈਸਾ ਪਟਾਕਿਆਂ ਅਤੇ ਸ਼ਰਾਬਾ ਦੇ ਜ਼ਸ਼ਨਾ ਤੇ ਗਵਾਉਣਾ ਹੈ, ਖਾਸ ਕਰਕੇ ਦੀਵਾਲੀ ‘ਤੇ ਪਟਾਕੇ ਚਲਾਉਣ’ ਤੇ ਭਾਰਤੀਆਂ ਨੂੰ ਬਹੁਤ ਸਾਰਾ ਪੈਸਾ ਖਰਚ ਕਰਨ ਦੀ ਆਦਤ ਹੈ। ਇਹ ਪੈਸੇ ਦੀ ਪੂਰੀ ਬਰਬਾਦੀ ਹੈ ਅਤੇ ਅਵਾਜ਼ ਅਤੇ ਹਵਾ ਪ੍ਰਦੂਸ਼ਣ ਪੈਦਾ ਕਰਦੀ ਹੈ। ਕਈ ਵਾਰ ਇਹ ਪਾਣੀ ਦੇ ਪ੍ਰਦੂਸ਼ਣ ਦਾ ਇੱਕ ਸਰੋਤ ਵੀ ਹੁੰਦਾ ਹੈ। ਪਟਾਕੇ ਚਲਾਉਣ ‘ਤੇ ਜੋ ਪੈਸਾ ਅਸੀਂ ਖਰਚਦੇ ਹਾਂ, ਉਹ ਗਰੀਬਾਂ ਨੂੰ ਭੋਜਨ ਅਤੇ ਕੱਪੜੇ ਦੇ ਰੂਪ ਵਿਚ ਵੰਡਿਆ ਜਾਣਾ ਚਾਹੀਦਾ ਹੈ। ਉਸ ਨਾਲ ਅਸੀਂ ਕਈ ਪਰਿਵਾਰਾਂ ਦੇ ਪੇਟ ਪਾਲ ਸਕਦੇ ਹਾਂ।

ਜਿਸ ਕਰਕੇ ਸਭ ਅੱਗੇ ਬੇਨਤੀ ਹੈ ਕਿ ਇਸ ਵਾਰ ਦਿਲ ਖ੍ਹੋਲ ਕੇ ਲੋੜਵੰਦਾ ਨੂੰ ਕੱਪੜੇ ਅਤੇ ਭੋਜਨ ਵੰਡੀਏ ਜਿਸ ਨਾਲ ਕੋਈ ਵੀ ਭੁੱਖੇ ਪੇਟ ਨਹੀਂ ਸੌਵੇਗਾ। ਜਿਵੇਂ ਕਿ ਡੱਬਾਬੰਦ ​​ਸਬਜ਼ੀਆਂ, ਕ੍ਰੈਨਬੇਰੀ ਸਾਸ, ਗ੍ਰੈਵੀ, ਤਤਕਾਲ ਆਲੂ ਅਤੇ ਪਾਈ ਦਾਨ ਕਰੋ। ਇਸ ਤੋਂ ਇਲਾਵਾ, ਸੂਪ, ਪਾਸਤਾ, ਚਾਵਲ, ਕੈਨ ਟਮਾਟਰ ਪਾਸਤਾ ਸਾਸ, ਬੀਨਜ਼ ਅਤੇ ਦਾਲਾਂ ਦਾ ਦਾਨ ਕਰੋ।

ਆਤਿਸ਼ਬਾਜ਼ੀ ਅਤੇ ਤੇਲ ਦੇ ਦੀਵੇ ਵੀ ਨੁਕਸਾਨ ਦਾ ਕਾਰਨ ਬਣਦੇ ਹਨ ਤੇ ਕਈ ਘਰ ਸੜ ਚੁਕੇ ਹਨ। ਅੱਜ, ਅਸੀਂ ਦੂਜਿਆਂ ਨੂੰ ਦੁਖੀ ਕਰ ਰਹੇ ਹਾਂ। ਕੀ ਇਹ ਸਾਡੇ ਮਨਾਂ ਵਿਚ ਦੀਵਾਲੀ ਦੀ ਭਾਵਨਾ ਹੈ?

ਅੱਜ ਪਟਾਖੇ ਉਹ ਨਹੀਂ ਰਹੇ ਜੋ ਅੱਜ ਤੋਂ 20-25 ਸਾਲ ਪਹਿਲਾਂ ਹੁੰਦੇ ਸਨ।ਇਹ ਅਸਲ ਵਿੱਚ ਹੁਣ ਵਿਸਫੋਟਕ ਹਨ, ਇਹਨਾਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਭਰੇ ਜਾਂਦੇ ਹਨ। ਜੋ ਇੰਨਸਾਨੀ ਜਿੰਦਗੀਆਂ ਹੀ ਨਹੀਂ ਬੱਲਕੇ ਪ੍ਰਦੂਸ਼ਨ, ਵਾਤਾਵਰਨ ਨੂੰ ਗੰਦਲਾਂ ਕਰਦੇ ਹਨ। ਡਾਕਟਰੀ ਖੋਜ਼ ਨੇ ਇਹ ਸਬੂਤ ਲੱਭੇ ਹਨ ਕਿ ਪਟਾਕੇ ਸਾੜਨ ਨਾਲ ਪ੍ਰਦੂਸ਼ਣ ਵੱਧ ਸਕਦਾ ਹੈ। ਜਿਸ ਨਾਲ ਬਹੁਤ ਸਾਰੇ ਲੋਕ ਕੈਂਸਰ, ਦਮਾ ਅਤੇ ਟੀ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।

ਆਓ ਅਸੀਂ ਸਾਰੇ ਪ੍ਰਦੂਸ਼ਣ ਅਤੇ ਵਾਤਾਵਰਨ ਨੂੰ ਸੰਭਾਲਦੇ ਹੋਏ ਵੱਡੇ ਇਕੱਠਾਂ ਤੋਂ ਕਿਨਾਰਾਂ ਕਰਦੇ ਹੋਏ, ਲੋੜਵੰਦ ਲੋਕਾਂ ਨੂੰ ਪੈਸੇ ਦੇ ਕੇ, ਭੁੱਖੇ ਨੂੰ ਰੋਟੀ ਪਾਣੀ ਦੇ ਕੇ, ਗਰੀਬ ਵਿਦਿਆਰਥੀਆਂ ਲਈ ਕਿਤਾਬਾਂ ਖਰੀਦ ਕੇ, ਇੱਕ ਸਾਲ ਲਈ ਵਿਦਿਆਰਥੀ ਦੀ ਪੜ੍ਹਾਈ ਦਾ ਭੁਗਤਾਨ ਕਰਕੇ ਤਾਂ ਜੋ ਉਸਨੂੰ ਆਰਥਿਕ ਤੰਗੀ ਦੇ ਕਾਰਨ ਸਕੂਲ ਛੱਡਣਾ ਨਾ ਪਵੇ। ਇਹ ਸਾਡਾ ਛੋਟਾ ਜਿਹਾ ਉਪਰਾਲਾਂ ਬਹੁਤ ਲੋਕਾ ਦੀਆਂ ਜਿੰਦਗੀਆਂ ਬਚਾ ਸਕਦਾ ਹੈ।

ਸਾਡੇ ਸਮਰਥਨ ਦੇ ਨਾਲ, ਸਾਡੀ ਕਮਿਊਨਿਟੀ ਕੋਲ ਸਿੱਖਿਆ ਦੀ ਬਿਹਤਰ ਪਹੁੰਚ, ਇਕ ਤੋਂ ਇਕ ਸਹਾਇਤਾ ਅਤੇ ਵਿਕਾਸ, ਵਿਸ਼ਵਾਸ, ਹਿੰਮਤ ਅਤੇ ਜੀਵਨ ਹੁੰਨਰਾਂ ਦੇ ਮੌਕੇ ਕਇਆਂ ਨੂੰ ਮਿਲ ਸਕਦੇ ਹਨ। ਜਿਸ ਨਾਲ ਸਾਨੂੰ ਹੀ ਨਹੀਂ ਬੱਲਕੇ ਪੂਰੇ ਦੇਸ਼ ਦਾ ਭਵਿੱਖ ਉਜਲਾਂ ਹੋ ਸਕਦਾ ਹੈ।

ਇਸ ਲਈ, ਆਓ ਇਸ ਦਿਵਾਲੀ ਤੇ ਸਮਾਜਿਕ ਦੂਰੀ ਬਣਾਉਂਦੇ ਹੋਏ ਅਤੇ ਘਰ ਵਿੱਚ ਰਹਿ ਕੇ  ਵਾਇਰਸ ਦੇ ਫੈਲਣ ਨੂੰ ਰੋਕਣ ਲਈ ਹਰ ਇੱਕ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰੀਏ ਅਤੇ ਤੇਲ ਦਾ ਦੀਵਾ ਬਾਲ ਕੇ ਇਹ 2020 ਵਿਚ ਕੋਵਿਡ -19 ਦੇ ਹਨੇਰੇ ਉੱਤੇ ਜਿੱਤ ਪ੍ਰਾਪਤ ਕਰੀਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin