Australia

ਨਿਊ ਸਾਊਥ ਵੇਲਜ਼ ਦੇ ਹੜ੍ਹ ਪੀੜਤਾਂ ਲਈ ਡਿਜ਼ਾਸਟਰ ਰਿਕਵਰੀ ਭੁਗਤਾਨ ਉਪਲਬਧ !

ਸਿਡਨੀ – ਨਿਊ ਸਾਊਥ ਵੇਲਜ਼ ਵਿਚ ਹੜ੍ਹਾਂ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਲੋਕਾਂ ਨੂੰ ਇਕ ਵਾਰ ਦਾ ਭੁਗਤਾਨ 7 ਜੁਲਾਈ ਤੋਂ ਉਪਲਬਧ ਹੋਵੇਗਾ ਜਿਸ ਤਹਿਤ ਬਾਲਗਾਂ ਨੂੰ 1,000 ਡਾਲਰ ਤੇ ਬੱਚਿਆਂ ਨੂੰ 400 ਡਾਲਰ ਮਿਲਣਗੇ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਫ਼ੈਸਲਾ ਪਹਿਲਾਂ ਹੀ ਕਰ ਲਿਆ ਸੀ ਕਿ ਡਿਜ਼ਾਸਟਰ ਰਿਕਵਰੀ ਭੁਗਤਾਨ ਉਪਲਬਧ ਹੋਵੇਗਾ ਅਤੇ ਉਹ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਵੀ ਕਰਨਗੇ। ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਹ ਦਿਲ ਨੂੰ ਦਹਿਲਾਉਣ ਵਾਲੀ ਗੱਲ ਹੈ ਕਿ 18 ਮਹੀਨਿਆਂ ਵਿਚ ਤੀਸਰੀ ਜਾਂ ਚੌਥੀ ਵਾਰ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਵਿਚ ਇਸ ਕਦਰ ਕੁਦਰਤੀ ਆਫਤ ਨੇ ਵਿਘਨ ਪਾਇਆ ਹੈ। ਉਹ ਚਾਹੁੰਦੇ ਹਨ ਕਿ ਹੜ੍ਹ ਤੋਂ ਪ੍ਰਭਾਵਤ ਹਰੇਕ ਖੇਤਰ ਵਿਚ ਹਰ ਇਕ ਨੂੰ ਪਤਾ ਹੋਵੇ ਕਿ ਕਾਮਨਵੈਲਥ ਰਿਕਵਰੀ ਲਈ ਸਹਾਇਆ ਮੁਹੱਈਆ ਕਰਨ ਲਈ ਤਿਆਰ ਤੇ ਵਚਨਬੱਧ ਹੈ। ਕਮਰਚਾਰੀ ਅਤੇ ਇਕੱਲੇ ਵਪਾਰੀ ਜਿਨ੍ਹਾਂ ਦੀ ਹੜ੍ਹਾਂ ਦੇ ਨਤੀਜੇ ਵਜੋਂ ਆਮਦਨ ਖਤਮ ਹੋ ਗਈ ਹੈ 13 ਹਫ਼ਤਿਆਂ ਤੱਕ ਡਿਜ਼ਾਸਟਰ ਰਿਕਵਰੀ ਭੱਤੇ ਲਈ ਦਾਅਵਾ ਕਰ ਸਕਣਗੇ। ਭੁਗਤਾਨ ਦੀ ਪੇਸ਼ਕਸ਼ 23 ਸਥਾਨਕ ਸਰਕਾਰਾਂ ਦੇ ਇਲਾਕਿਆਂ ਦੇ ਲੋਕਾਂ ਨੂੰ ਕੀਤੀ ਜਾਵੇਗੀ ਅਤੇ ਜਿਹੜੇ ਪਿਛਲੇ ਦਿਨ੍ਹਾਂ ਦੌਰਾਨ ਡਿਜ਼ਾਸਟਰ ਜ਼ੋਨ ਐਲਾਨੇ ਗਏ ਸਨ ਕਿਉਂਕਿ ਭਾਰੀ ਮੀਂਹ ਨਾਲ ਐਨ ਐਸ ਡਬਲਯੂ ਦਾ ਤੱਟ ਪਾਣੀ ਨਾਲ ਭਰਿਆ ਹੋਇਆ ਹੈ। ਇਹ ਸਿੱਧੀ ਨਕਦ ਅਦਾਇਗੀ ਹੈ ਜਿਸ ਦਾ ਮਤਲਬ ਲੋਕ ਫ਼ੈਸਲਾ ਕਰ ਸਕਣਗੇ ਕਿ ਕੀ ਉਨ੍ਹਾਂ ਨੇ ਇਹ ਪੈਸੇ ਭੋਜਨ, ਕੱਪੜਿਆਂ ਜਾਂ ਆਰਜ਼ੀ ਰਿਹਾਇਸ਼ ਵਰਗੀਆਂ ਚੀਜ਼ਾਂ ’ਤੇ ਖਰਚ ਕਰਨੇ ਹਨ। ਰੈਜ਼ੀਡੈਂਟਸ 7 ਜੁਲਾਈ ਦੁਪਹਿਰ 2 ਵਜੇ ਤੋਂ ਪੇਮੈਂਟ ਲਈ ਦਾਅਵਾ ਕਰ ਸਕਦੇ ਹਨ।

ਐਮਰਜੈਂਸੀ ਮੈਨਜਮੈਂਟ ਮੰਤਰੀ ਮਰੈ ਵਾਟ ਨੇ ਪ੍ਰਭਾਵਿਤ ਵਿਅਕਤੀਆਂ ਲਈ ਮਕਾਨ, ਭੋਜਨ ਤੇ ਕੱਪੜਿਆਂ ਅਤੇ ਕਾਰੋਬਾਰਾਂ ਅਤੇ ਪ੍ਰਾਇਮਰੀ ਉਤਪਾਦਕਾਂ ਲਈ ਸਫਾਈ ਤੇ ਰਿਕਵਰੀ ਗ੍ਰਾਂਟਾਂ ਨੂੰ ਕਵਰ ਕਰਨ ਲਈ ਵਿੱਤੀ ਸਹਾਇਤਾ ਨੂੰ ਐਕਟੀਵੇਟ ਕੀਤਾ ਹੈ। ਇਸ ਤੋਂ ਪਹਿਲਾ ਐਕਟਿੰਗ ਵਿਰੋਧੀ ਧਿਰ ਦੇ ਨੇਤਾ ਸੂਸਨ ਲੇ ਨੇ ਕਿਹਾ ਕਿ ਸਰਕਾਰ ਨੂੰ ਇਕ ਵਾਰ ਭੁਗਤਾਨ ਕਰਨਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਦੇ ਯੂਕਰੇਨ ਦੌਰੇ ਤੋਂ ਵਾਪਸ ਆਉਣ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਸੀ।

ਵਰਨਣਯੋਗ ਹੈ ਕਿ ਨਿਊ ਸਾਊਥ ਵੇਲਜ਼ ‘ਚ 18 ਮਹੀਨਿਆਂ ‘ਚ ਚੌਥੀ ਵਾਰ ਆਏ ਭਿਆਨਕ ਹੜ੍ਹਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਸਿਡਨੀ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਭਾਰੀ ਮੀਂਹ ਕਾਰਨ ਸਿਡਨੀ ਦਾ ਮੁੱਖ ਡੈਮ ਭਰਕੇ ਢਹਿ ਗਿਆ ਅਤੇ ਨਿਊ ਸਾਊਥ ਵੇਲਜ਼ ਦੇ ਹਜ਼ਾਰਾਂ ਵਸਨੀਕਾਂ ਨੂੰ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਇਲਾਕਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਭਾਰੀ ਮੀਂਹ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਨਿਊ ਸਾਊਥ ਵੇਲਜ਼ ਮੌਸਮ ਵਿਗਿਆਨ ਬਿਊਰੋ ਨੇ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਰਿਚਮੰਡ ਵਿੱਚ ਹਾਕਸਬਰੀ ਨਦੀ ਦਾ ਹੜ੍ਹ ਮਾਰਚ 2021, ਮਾਰਚ 2022 ਅਤੇ ਅਪ੍ਰੈਲ 2022 ਵਿੱਚ ਹੜ੍ਹ ਦੀਆਂ ਘਟਨਾਵਾਂ ਦੇ ਰਿਕਾਰਡ ਤੋੜ ਸਕਦਾ ਹੈ। ਉੱਤਰੀ ਰਿਚਮੰਡ ਵੱਡੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਾਰਚ 2022 ਤਕ ਦਰਿਆ ਦਾ ਪੱਧਰ ਵੱਧ ਸਕਦਾ ਹੈ। ਭਾਰੀ ਬਾਰਸ਼ ਨਾਲ ਨਿਊ ਸਾਊਥ ਵੇਲਜ਼ ਦੇ ਨਿਊਕੈਸਲ ਤੋਂ ਬੈਟਮੈਨ ਬੇ ਤੱਕ ਪੂਰਬੀ ਤੱਟੀ ਖੇਤਰ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਕਾਰਨ ਬਣ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਸਿਡਨੀ ਦੇ ਮੁੱਖ ਡੈਮ ਵਿੱਚ ਰਾਤੋ-ਰਾਤ ਹੜ੍ਹ ਆ ਗਿਆ, ਮਾਡਲਿੰਗ ਮਾਰਚ 2021 ਵਿੱਚ ਵਾਰਾਗੰਬਾ ਡੈਮ ਵਿੱਚ ਇੱਕ ਵੱਡੇ ਲੀਕ ਦੇ ਬਰਾਬਰ ਹੈ।

ਸਿਡਨੀ ਵਿਚ ਮੀਂਹ ਘੱਟ ਰਿਹਾ ਹੈ ਪਰ ਹੜ੍ਹਾਂ ਕਾਰਨ ਲੋਕਾਂ ਨੂੰ ਬਾਹਰ ਕੱਢਣ ਦੇ ਹੁਕਮ ਤੇ ਚਿਤਾਵਨੀਆਂ ਲਾਗੂ ਹਨ ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ। ਮੌਸਮ ਵਿਗਿਆਨ ਬਿਊਰੋ ਨੇ ਮੱਧ-ਉੱਤਰੀ ਤੱਟ ਦੇ ਵਾਸੀਆਂ ਨੂੰ ਤੂਫਾਨਾਂ ਦੀ ਚਿਤਾਵਨੀ ਦਿੱਤੀ ਹੈ ਜਿਸ ਨਾਲ ਕੌਫਸ ਹਾਰਬਰ, ਪੋਰਟ ਮੈਕਏਰੀ, ਤਾਰੀ, ਵੂਲਗੂਲਗਾ, ਸਾਵਟੇਲ ਤੇ ਡੋਰੀਗੋ ਵਿਚ ਹੜ੍ਹ ਆਉਣ ਦੀ ਸੰਭਾਵਨਾ ਹੈ। ਸਿੰਗਲਟਨ ਵਿਖੇ ਅਚਾਨਕ ਹੜ੍ਰਾਂ ਆਉਣ ਦਾ ਕਾਫੀ ਖ਼ਤਰਾ ਹੈ ਜਿਥੇ ਹੰਟਰ ਦਰਿਆ 13.8 ਮੀਟਰ ਦੀ ਉਚਾਈ ’ਤੇ ਪਹੁੰਚ ਸਕਦਾ ਹੈ। ਚਿੰਤਾ ਵਾਲੇ ਮੁੱਖ ਖੇਤਰ ਹਾਕਸਬਰੀ, ਨੇਪੀਅਨ ਜੌਰਜ ਨਦੀਆਂ ਦੇ ਨਾਲ-ਨਾਲ ਪੈਂਦੇ ਇਲਾਕੇ ਹਨ। ਨਿਊਕੈਸਲ ਤੋਂ ਲੈ ਕੇ ਦੱਖਣੀ ਤੱਟ ਤਕ ਤੇ ਓਬਰੋਨ ਤੱਕ ਦੇ ਅੰਦਰੂਨੀ ਖੇਤਰਾਂ, ਖ਼ਾਸਕਰ ਸਿਡਨੀ ਦਾ ਹੜ੍ਹਾਂ ਵਾਲਾ ਹਾਕਸਬੇਰੀ-ਨੇਪੀਅਨ ਦੇ ਇਲਾਕੇ ਨੂੰ ਖ਼ਤਰਾ ਬਣਿਆਂ ਹੋਇਆ ਹੈ। ਸਿਡਨੀ, ਕੇਂਦਰੀ ਤੱਟ, ਹੰਟਰ ਖੇਤਰ, ਦੱਖਣੀ ਤੱਟ ਤੇ ਇਲਵਾਰਾ ਵਿਚ ਭਾਰੀ ਮੀਂਹ, ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ, ਅਚਾਨਕ ਹੜ੍ਹ, ਤੱਟੀ ਖੋਰਾ ਤੇ ਨਦੀ ਵਿਚ ਹੜ੍ਹ ਨਾਲ ਪੂਰਬੀ ਤਟ ਨੀਵਾਂ ਹੋਣ ਦਾ ਡਰ ਪੈਦਾ ਹੋ ਗਿਆ ਹੈ। ਕੁੱਝ ਇਲਾਕਿਆਂ ਵਿਚ 200 ਮਿਲੀਮੀਟਰ ਤੇ ਇਲਵਾਰਾ ਦੇ ਕੁੱਝ ਹਿੱਸਿਆਂ ਵਿਚ 350 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਨੌਰਥ ਰਿਚਮੰਡ ਵਿਖੇ ਹਾਕਸਬਰੀ ਦਰਿਆ ਵਿਚ ਵੱਡਾ ਹੜ੍ਹ ਆ ਰਿਹਾ ਹੈ ਅਤੇ ਇਹ ਪਿਛਲੇ ਤਿੰਨ ਮੌਕਿਆਂ ਮਾਰਚ 2021, ਮਾਰਚ 2022 ਅਤੇ ਅਪ੍ਰੈਲ 2022 ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਹੰਟਰ ਦੇ ਕਈ ਹਿੱਸਿਆਂ, ਖ਼ਾਸ ਤੌਰ ’ਤੇ ਸਿੰਗਲਟਨ ਤੇ ਮਸਵੈਲਬਰੂਕ ਦੇ ਲੋਕਾਂ ਨੂੰ ਇਲਾਕਾ ਰਾਤੋ-ਰਾਤ ਖਾਲੀ ਕਰਨ ਲਈ ਕਿਹਾ ਗਿਆ ਸੀ। ਕੁੱਝ ਇਲਾਕਿਆਂ ਵਿਚ ਹੜ੍ਹਾਂ ਦਾ ਪੱਧਰ ਪਿਛਲੇ 70 ਸਾਲ ਵਿਚ ਨਾ ਦੇਖੇ ਗਏ ਹੜ੍ਹਾਂ ਦਾ ਪੱਧਰ ਨੂੰ ਪਾਰ ਕਰ ਸਕਦਾ ਹੈ।

ਐਮਰਜੈਂਸੀ ਸਹਾਇਤਾ ਲਈ ਐਨ ਐਸ ਡਬਲਯੂ ਐਸ ਈ ਐਸ ਨਾਲ 13 25 00 ’ਤੇ ਫੋਨ ਕਰੋ। ਜੇਕਰ ਤੁਹਾਡੀ ਜਿੰਦਗੀ ਖ਼ਤਰੇ ਵਿਚ ਹੈ ਤੁਰੰਤ 000 ’ਤੇ ਫੋਨ ਕਰੋ।

Related posts

ਕੀ ਆਸਟ੍ਰੇਲੀਆ ਨੇ ਦੋ ਭਾਰਤੀ ਜਾਸੂਸਾਂ ਨੂੰ ਕੱਢਿਆ ਸੀ ਦੇਸ਼ ’ਚੋਂ ਬਾਹਰ?

editor

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor