Articles Pollywood

‘ਹੇਅਟਰਜ਼ . . ਜਾਨ ਤੋਂ ਪਿਆਰੇ

ਲੇਖਕ: ਸੁਰਜੀਤ ਜੱਸਲ

ਲਾਕ ਡਾਊਨ ਤੋਂ ਬਾਅਦ ਲੀਹੋਂ ਲੱਥਾ ਪੰਜਾਬੀ ਸਿਨਮੇ ਮੁੜ ਰਫਤਾਰ ਫੜਣ ਲੱਗਾ ਹੈ। ਬੀਤੇ ਦਿਨਾਂ ‘ਚ ਰਿਲੀਜ਼ ਹੋਈਆਂ ‘ਪੁਆੜਾ, ਕਿਸਮਤ, ਚੱਲ ਮੇਰਾ ਪੁੱਤ, ਥਾਣਾ ਸਦਰ’ ਤੇ ‘ਰੱਖ ਹੌਸਲਾ’ ਆਦਿ ਫ਼ਿਲਮਾਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਦਰਸਕਾਂ ਦੇ ਮਨੋਰੰਜਨ ਉਤਸਾਹ ਨੂੰ ਵੇਖਦਿਆਂ ਫਿਲਮ ਨਿਰਮਾਤਾਵਾਂ ਦੇ ਹੌਸਲੇ ਵਧੇ ਹਨ। ਜਿੱਥੇ ਅਨੇਕਾਂ ਫ਼ਿਲਮਾਂ ਰਿਲੀਜ ਹੋਣ ਲਈ ਤਿਆਰ ਬਰ ਤਿਆਰ ਪਈਆਂ ਹਨ ਉੱਥੇ ਨਵੀਆਂ ਫ਼ਿਲਮਾਂ ਦੀ ਸੂਟਿੰਗ ਵੀ ਜ਼ੋਰਾਂ ਨਾਲ ਚੱਲ ਰਹੀ ਹੈ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਨੇ ਪੰਜਾਬੀ ਸਿਨਮੇ ਨੂੰ ਹਮੇਸ਼ਾ ਹੀ ਚੰਗੀਆਂ ਫ਼ਿਲਮਾਂ ਦਿੱਤੀਆਂ ਹਨ ਜਿੰਨ੍ਹਾਂ ਨੇ ਸਮਾਜਿਕ ਮੁੱਦਿਆਂ ਅਧਾਰਤ ਚੰਗਾ ਮਨੋਰੰਜਨ ਕੀਤਾ ਹੈ। ਇਸੇ ਪ੍ਰੋਡਕਸ਼ਨ ਹਾਊਸ ਦੀ ਇੱਕ ਨਵੀਂ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦੀ ਸੂਟਿੰਗ ਸੁਰੂ ਹੋਈ ਹੈ ਤੇ ਇੱਕ ਫ਼ਿਲਮ ‘ ਹੇਅਟਰਜ਼..ਜਾਨ ਤੋਂ ਪਿਆਰੇ’ ਰਿਲੀਜ਼ ਲਈ ਤਿਆਰ ਹੈ।
‘ ਹੇਅਟਰਜ਼..ਜਾਨ ਤੋਂ ਪਿਆਰੇ’ ਅੱਜ ਦੀ ਨੌਜਵਾਨੀ ਨਾਲ ਸਬੰਧਤ ਵਿਸ਼ੇ ‘ਤੇ ਅਧਾਰਤ ਹੈ। ਜਿਸ ਨੂੰ ਨੌਜਵਾਨ ਲੇਖਕ ਤੇ ਨਿਰਦੇਸ਼ਕ ਮਨਪ੍ਰੀਤ ਬਰਾੜ ਨੇ ਆਪਣੀ ਨਿਰਦੇਸ਼ਨਾਂ ਹੇਠ ਬਣਾਇਆ ਹੈ। ਮਨਪ੍ਰੀਤ ਬਰਾੜ ਨੇ ਦੱਸਿਆ ਕਿ ਇਹ ਫ਼ਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ ਜੋ ਪਿਆਰ ਅਤੇ ਨਫ਼ਰਤ ਦੀ ਤੁਲਨਾ ‘ਚ ਅੱਗੇ ਵੱਧਦੀ ਸਮਾਜ ਨਾਲ ਜੁੜੇ ਵੱਖ ਵੱਖ ਪਹਿਲੂਆਂ ‘ਦੇ ਚਾਨਣਾ ਪਾਉਂਦੀ ਹੈ। ਇਹ ਸਮਾਜਿਕ ਦਾਇਰੇ ਦੀ ਪਰਿਵਾਰਕ ਫ਼ਿਲਮ ਹੈ। ਸਸਪੈਂਸ਼ ਅਤੇ ਥ੍ਰਿੱਲਰ ਭਰਪੂਰ ਇਸ ਫ਼ਿਲਮ ਵਿਚਲੀਆਂ ਘਟਨਾਵਾਂ ਸਮਾਜ ਅਤੇ ਸਾਡੀ ਜ਼ਿੰਦਗੀ ਦਾ ਹਿੱਸਾ ਜਾਪਦੀਆਂ ਹਨ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਪੁਖਰਾਜ ਭੱਲਾ, ਪ੍ਰਭ ਗਰੇਵਾਲ, ਲੱਕੀ ਧਾਲੀਵਾਲ, ਅ੍ਰਮਿੰਤ ਅੰਬੇ, ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਜਗਦੀਪ ਰੰਧਾਵਾ, ਕਰਮ ਕੌਰ, ਹਰਸਿਮਰਨ ਅੱਤਲੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਨਿਰਮਾਤਾ ਰੰਜੀਵ ਸਿੰਗਲਾ ਹਨ। ਫ਼ਿਲਮ ਦੀ ਕਹਾਣੀ ਮਨਪ੍ਰੀਤ ਬਰਾੜ ਨੇ ਲਿਖੀ ਹੈ। ਸਕਰੀਨ ਪਲੇਅ ਪੰਕਜ ਵਰਮਾ ਨੇ ਲਿਖਿਆ ਹੈ ਤੇ ਡਾਇਲਾਗ ਭਿੰਦੀ ਤੋਲਾਵਾਲ ਨੇ ਲਿਖੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor