Literature

ਉਰਦੂ ਹੈ ਜਿਸ ਦਾ ਨਾਮ ਹਮੀਂ ਜਾਣਤੇ ਹੈਂ ਐ ਦਾਗ਼ !

ਉਰਦੂ ਹੈ ਜਿਸ ਦਾ ਨਾਮ ਹਮੀਂ ਜਾਣਤੇ ਹੈਂ ਐ ਦਾਗ਼
ਸਾਰੇ ਜ਼ਮਾਨੇ ਮੈਂ ਧੂਮ ਹਮਾਰੀ ਜ਼ੁਬਾਂ ਕੀ ਹੈ

ਮਾਨਸਾ – ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਅਤੇ ਉਰਦੂ ਪੰਜਾਬੀ ਅਕੈਡਮੀ ਐਂਡ ਵੈਲਫੇਅਰ ਸੁਸਾਇਟੀ ਰਜਿ: ਜਿਲ੍ਹਾ ਮਾਨਸਾ ਦੇ ਆਪਸੀ ਸਹਿਯੋਗ ਨਾਲ ਸੂਬਾ ਪੱਧਰੀ ਉਰਦੂ ਪੰਜਾਬੀ ਮੁਸ਼ਾਇਰਾ ਮਹਾਰਾਜਾ ਅਗਰਸੈਨ ਭਵਨ ਮਾਨਸਾ ਵਿਖੇ ਕਰਵਾਇਆ ਗਿਆ। ਇਸ ਮਹਿਫ਼ਲ—ਏ—ਮੁਸ਼ਾਇਰਾ ਦਾ ਆਗਾਜ਼ ਸ੍ਰ. ਨਾਜਰ ਸਿੰਘ ਮਾਨਸ਼ਾਹੀਆ ਐਮ.ਐਲ.ਏ. ਮਾਨਸਾ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੁਸ਼ਾਇਰੇ ਦੀ ਸਦਾਰਤ ਸ੍ਰੀ ਲਤੀਫ਼ ਅਹਿਮਦ ਪੀ.ਸੀ.ਐਸ. ਸਕੱਤਰ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਅਡੀਸ਼ਨਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮਹੁੰਮਦ ਸਾਦਿਕ ਇੰਚਾਰਜ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਨੇ ਆਪਣੀ ਦੂਰ—ਅੰਦੇਸ਼ੀ ਨਾਲ ਮੁਸ਼ਾਇਰੇ ਨੂੰ ਕਾਮਯਾਬ ਕਰਨ ਲਈ ਸਹਿਯੋਗ ਦਿੱਤਾ। ਇਸ ਮੁਸ਼ਾਇਰੇ ਵਿੱਚ ਡਾ. ਮੁਹੰਮਦ ਰਫੀ ਨੇ ਸਟੇਜ ਸਕੱਤਰ ਤੇ ਮੁਸ਼ਾਇਰੇ ਦਾ ਸੰਚਾਲਨ ਬਾ—ਖੂਬੀ ਢੰਗ ਨਾਲ ਨਿਭਾਇਆ। ਅਕੈਡਮੀ ਦੇ ਪ੍ਰਧਾਨ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੇ ਦੱਸਿਆ ਕਿ ਉਰਦੂ ਪੰਜਾਬੀ ਅਕੈਡਮੀ ਜਿਲ੍ਹਾ ਮਾਨਸਾ ਵਿਖੇ ਉਰਦੂ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਪਾ ਰਹੀ ਹੈ ਕਿਉਂਕਿ ਉਰਦੂ ਭਾਸ਼ਾ ਦੀ ਮਿਠਾਸ ਅਤੇ ਸ਼ਾਇਰੀ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਉਰਦੂ ਦੇ ਪ੍ਰਸਿੱਧ ਸ਼ਾਇਰ ਸਾਜਿਦ ਇਸਹਾਕ, ਅਜਮਲ ਖਾਨ ਸ਼ੇਰਵਾਨੀ ਜੋ ਕਿ ਬਾਬਾ ਹੈਦਰ ਸੇਖ ਕੋਟਲੇ ਦੇ ਪੀਰ ਨਵਾਬ ਸ਼ੇਰ ਖਾਂ ਹਾਅ ਦਾ ਨਾਅਰਾ ਮਾਰਨ ਵਾਲੇ ਦੇ ਖਾਨਦਾਨ ਵਿੱਚੋਂ ਹਨ ਨੇ ਆਪਣੀ ਸ਼ਾਇਰੀ ਦਾ ਖੂਬ ਰੰਗ ਬੰਨਿਆ, ਰਣਜੀਤ ਕੌਰ ਸ਼ਵੀ ਨੇ ਆਪਣੀ ਸ਼ਾਇਰੀ ਨਾਲ ਮੁਸ਼ਾਇਰੇ ਅੰਦਰ ਜਾਨ ਪਾ ਦਿੱਤੀ। ਅਮਿਤ ਕੁਮਾਰ ਅਤੇ ਹਰਮੀਤ ਵਿਦਿਆਰਥੀ ਨੇ ਆਪਣੀ ਸ਼ਾਇਰੀ ਨਾਲ ਦਰਸ਼ਕਾ ਨੂੰ ਕੀਲਿਆ ਅਤੇ ਨੂਰ ਮਹੁੰਮਦ ਨੂਰ, ਸਾਬਕਾ ਪ੍ਰਿੰਸੀਪਲ ਸਗਨ ਸਿੰਘ ਰਾਠੀ, ਹੰਸ ਰਾਜ ਮੋਫਰ ਆਦਿ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਉਰਦੂ ਪੰਜਾਬੀ ਅਕੈਡਮੀ ਦੇ ਸਦਰ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੇ ਸਵਾਗਤ ਕੀਤਾ ਅਤੇ ਇਸ ਮੌਕੇ ਵੱਖ—ਵੱਖ ਪਿੰਡਾਂ ਦੇ ਸਰਪੰਚ—ਪੰਚ ਹਾਜ਼ਰ ਹੋਏ ਜਿਸ ਵਿੱਚ ਜਗਦੀਪ ਸਿੰਘ ਸਿੱਧੂ, ਜਸਪ੍ਰੀਤ ਸਿੰਘ ਸਕੱਤਰ, ਭਗਵੰਤ ਸਿੰਘ ਖਜ਼ਾਨਚੀ, ਹਰਜੀਤ ਕੌਰ, ਰਘਵੀਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਸਰਪੰਚ, ਐਡਵੋਕੇਟ ਬਲਵੰਤ ਸਿੰਘ ਭਾਟੀਆ, ਪੱਤਰਕਾਰ ਬਲਵਿੰਦਰ ਸਿੰਘ ਧਾਲੀਵਾਲ, ਐਡਵੋਕੇਟ ਗੁਰਇਕਬਾਲ ਸਿੰਘ ਟਿਵਾਣਾ, ਰਾਮ ਸਿੰਘ ਫਤਿਹਪੁਰ, ਸੁਖਵਿੰਦਰ ਸਿੰਘ ਸਟੈਨੋ, ਸੁਖਚੈਨ ਸਿੰਘ ਕਲੇਰ, ਸੁਖਦਰਸ਼ਨ ਖਾਰਾ, ਵਿਸਾਖਾ ਸਿੰਘ ਧਾਲੀਵਾਲ, ਐਡਵੋਕੇਟ ਨਵਲ ਕੁਮਾਰ ਗੋਇਲ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਸਾਬਕਾ ਪ੍ਰਧਾਨ, ਸੰਪੂਰਨ ਸਿੰਘ ਛਾਂਜਲੀ, ਐਡਵੋਕੇਟ ਰਜਿੰਦਰ ਕੁਮਾਰ ਸ਼ਰਮਾ, ਇੰਸਪੈਕਟਰ ਅਜੈਬ ਸਿੰਘ, ਰਾਜਵੀਰ ਸਿੰਘ, ਮਾਸਟਰ ਭੋਲਾ ਸਿੰਘ, ਸਾਬਕਾ ਬੀ.ਪੀ.ਈ.ਓ. ਨਾਜਰ ਸਿੰਘ ਮੂਸਾ, ਬੀ.ਪੀ.ਈ.ਓ. ਸਰੋਜ ਬਾਲਾ, ਬੀ.ਪੀ.ਈ.ਓ. ਕੁਲਵੰਤ ਕੌਰ, ਐਡਵੋਕੇਟ ਦਿਲਬਾਗ ਸਿੰਘ ਢਿੱਲੋਂ, ਬਿੱਟੂ ਸਿੰਘ, ਹਰਮਨ ਚਹਿਲ, ਗਗਨਦੀਪ ਸਿੰਘ, ਅਵਤਾਰ ਸਿੰਘ ਪੰਧੇਰ, ਐਡਵੋਕੇਟ ਰਜਿੰਦਰ ਸ਼ਰਮਾ, ਮੌਲਵੀ ਅਤਲਾ ਕਲਾਂ ਆਦਿ ਹਾਜ਼ਰ ਸਨ।

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin