Articles Religion

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜੰਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਇਆ॥
ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿੱਥੇ ਬਾਬਾ ਪੈਰ ਧਰੇ ਪੂਜਾ ਥਾਪਨ ਆਸਨ ਧੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ਼ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌਂ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪ੍ਰਗਟ ਹੋਆ॥

ਗੁਰੂ ਨਾਨਕ ਸਾਹਿਬ (15ਅਪਰੈਲ 1469-22 ਸਤੰਬਰ 1539) ਸਿੱਖਾਂ ਦੇ ਬਾਨੀ ਸਿੱਖਾਂ ਦੇ ਦਸਾਂ ਸਿੱਖ ਗੁਰੂਆਂ ਵਿੱਚੋਂ ਪਹਿਲੇ ਗੁਰੂ ਸਨ। ਇੰਨ੍ਹਾਂ ਦਾ ਜਨਮ ਦਿਨ ਗੁਰਪੁਰਬ ਵਜੋਂ ਵਿੱਚ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਆਪ ਦਾ ਜਨਮ ਰਾਇ ਭੋਇ ਦੀ ਤਲਵੰਡੀ ਹੁਣ ਨਨਕਾਨਾ ਸਾਹਿਬ ਪੰਜਾਬ ਪਾਕਿਸਤਾਨ ਪਿਤਾ ਮਹਿਤਾ ਕਾਲੂ ਮਾਤਾ ਤ੍ਰਿਪਤਾ ਦੇਵੀ ਦੇ ਘਰ ਹੋਇਆ। ਉਨ੍ਹਾਂ ਦੀ ਭੈਣ ਬੇਬੀ ਨਾਨਕੀ ਜੋ ਉਨ੍ਹਾਂ ਤੋਂ ਪੰਜ ਸਾਲ ਵੱਡੀ ਸੀ। 24 ਸਤੰਬਰ 1487 ਈਸਵੀ ਨੂੰ ਨਾਨਕ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ ਹੋਇਆ। ਇਨ੍ਹਾਂ ਦੇ ਦੋ ਪੁੱਤਰ ਸ੍ਰੀ ਚੰਦ ਤੇ ਲਖਮੀ ਚੰਦ ਸਨ। ਸ੍ਰਿਸਟੀ ਦੇ ਮਾਲਕ ਬਾਬਾ ਨਾਨਕ ਨੇ ਜਦੋਂ ਅਵਤਾਰ ਤਾਰਿਆਂ ਉਸ ਵੇਲੇ ਅੰਧਕਾਰ ਦਾ ਪਸਾਰਾ ਸੀ। ਜਦੋਂ ਗੁਰੂ ਜੀ ਨੇ ਅਵਤਾਰ ਧਾਰਿਆ ਉਦੋਂ ਹੀ ਸਿੱਧ ਹੋ ਗਿਆ ਸੀ ਕੇ ਇਹ ਬੱਚਾ ਇੱਕ ਦੀ ਗੱਲ ਨਹੀਂ ਕਰੇਗਾ ਜੋ ਕਰਾਂਤੀਕਾਰੀ ਤੇ ਸਮਾਜਕ ਸੁਧਾਰਕ ਹੋਣ ਦੇ ਨਾਲ ਨਾਲ ਪੂਰੀ ਮਨੁੱਖਤਾ ਦੇ ਭਲੇ ਦੀ ਗੱਲ ਕਰ ਮਜਲੂਮਾ ਦੇ ਹੋ ਰਹੇ ਅੱਤਿਆਚਾਰ ਦੇ ਖਿਲਾਫ ਅਵਾਜ਼ ਬਲੰਦ ਕਰੇਗਾ,ਇਸੇ ਕਰ ਕੇ ਉਸ ਵੇਲੇ ਦੇ ਹਾਕਮ ਦੇ ਖਿਲਾਫ ਅਵਾਜ ਬਲੰਦ ਕੀਤੀ ਤੇ ਉਸ ਨੂੰ ਸਬੋਧਨ ਕਰ ਕੇ ਕਿਹਾ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦੁ ਨ ਆਇਆ॥ ਸਰਬੱਤ ਦਾ ਭਲਾ ਕਰਣ ਦਾ ਉਪਦੇਸ ਦਿੱਤਾ ਅੱਜ ਵੀ ਨਾਨਕ ਨਾਮ ਲੇਵਾ ਸੰਗਤਾ ਰੋਜ਼ਾਨਾ ਅਰਦਾਸ ਕਰ ਸਰਬੱਤ ਦਾ ਭਲਾ ਮੰਗਦੀਆਂ ਹਨ। ਲੰਗਰ ਦੀ ਪ੍ਰਥਾ ਚਲਾ ਵੱਖਰੀ ਮਿਸਾਲ ਪੈਦਾ ਕੀਤੀ ਕਿਸੇ ਵੀ ਧਰਮ ਦਾ ਪ੍ਰਾਣੀ ਗਰੀਬ ਗੁਰਬਾ ਇੱਕ ਹੀ ਪੰਗਤ ਵਿੱਚ ਬੈਠ ਲੰਗਰ ਛਕਦਾ ਹੈ। ਆਪ ਨੇ ਵਹਿਮਾ ਭਰਮਾਂ ਦਾ ਨਾਸ਼ ਕਰਣ ਦੇ ਨਾਲ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ। ਆਪ ਨੇ ਸਿੱਖਿਆ ਦਿੱਤੀ ਪਰਮਾਤਮਾ ਇੱਕ ਹੈ, ਉਹ ਸਾਰਿਆ ਦਾ ਪਿਤਾ ਹੈ, ਸਾਰੇ ਲੋਕ ਉਸ ਦੀ ਨਜ਼ਰ ਵਿੱਚ ਸਾਰੇ ਲੋਕ ਬਰਾਬਰ ਹਨ। ਨਾਨਕ ਇੱਕ ਗੁਰੂ ਸਨ ਤੇ 15ਵੀ ਸਦੀ ਦੋਰਾਨ ਉਨ੍ਹਾਂ ਨੇ ਸਿੱਖ ਧਰਮ ਦਾ ਅਗਾਜ ਕੀਤਾ। ਸਿੱਖੀ ਦਾ ਮੌਲਿਕ ਯਕੀਨ,ਮੁਕੱਦਸ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ। ਜਿਸ ਵਿੱਚ ਸਾਮਲ ਹਨ ਰੱਬ ਦੇ ਨਾਂ ਉਤੇ ਨਿਸ਼ਚਾ ਤੇ ਬੰਦਗੀ ਸਾਰੀ ਇਨਸਾਨੀਅਤ ਵਿੱਚ ਇਤਫ਼ਾਕ ,ਬੇਖੁੱਦ ਸੇਵਾ ਵਿੱਚ ਰੁਝਨਾਂ ਸਰਬੱਤ ਦੇ ਭਲੇ ਤੇ ਖ਼ੁਸ਼ਹਾਲੀ ਵਾਸਤੇ ਸਮਾਜਕ ਇਨਸਫ ਲਈ ਉੱਦਮ ਕਰਣਾ। ਇਮਾਨਦਾਰ ਵਤੀਰਾ ਅਤੇ ਰੋਜੀ ਨਾਲ ਘਰੇਲੂ ਜ਼ਿੰਦਗੀ ਵਿੱਚ ਰਹਿਣਾ। ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਵਿੱਚ ਸੁਪਰੀਮ ਅਖਤਿਆਰ ਦਾ ਦਰਜਾ ਹਾਸਲ ਹੈ। ਸਿੱਖਾਂ ਦੇ ਗਿਆਰਵੇ ਤੇ ਆਖਰੀ ਗੁਰੂ ਹਨ।। ਇਸ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਦੇ ਕੁੱਲ 974 ਸ਼ਬਦ ਹਨ। ਜਿਸ ਵਿੱਚ, ਜੱਪਜੀ ਸਾਹਿਬ, ਆਸ਼ਾ ਦੀ ਵਾਰ, ਸਿੱਧ ਗੋਸ਼ਟ ਪਰਮੁੱਖ ਹਨ। ਨਾਨਕ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਗਿਆ ਹੈ।ਵੰਡ ਛਕੋ:- ਦੂਜਿਆਂ ਨਾਲ ਸਾਂਝਾ ਕਰਣਾ, ਉਨ੍ਹਾਂ ਦੀ ਸਹਾਇਤਾ ਕਰੋ ਜਿੰਨਾਂ ਨੂੰ ਜ਼ਰੂਰਤ ਹੈ। ਕਿਰਤ ਕਰੋ: ਬਿਨਾ ਕਿਸੇ ਸੋਸਨ ਜਾਂ ਧੋਖਾਧੜੀ ਦੇ ਇਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ/ ਬਿਤਾਉਣਾ। ਨਾਮ ਜਪੋ: ਮਨੁੱਖ ਦੀਆਂ ਕਮਜ਼ੋਰੀਆਂ ਨੂੰ ਕਾਬੂ ਕਰਣ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਣਾ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਵਾਰਸ ਐਲਾਨਿਆਂ ਉਨਾਂ ਦਾ ਨਾਂ ਗੁਰੂ ਅੰਗਦ ਵਿੱਚ ਤਬਦੀਲ ਕਰ ਦਿੱਤਾ ਜਿਸ ਦਾ ਅਰਥ ਹੈ ਇੱਕ ਬਹੁਤ ਹੀ ਅਪਨਾਂ ਜਾਂ ਤੁਹਾਡਾ ਆਪਣਾ ਹਿੱਸਾ।ਭਾਈ ਲਹਿਣੇ ਨੂੰ ਵਾਰਸ ਐਲਾਨਨ ਤੇ ਕੁੱਛ ਸਮੇ ਬਾਦ ਗੁਰੂ ਨਾਨਕ ਸਾਹਿਬ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰੇ ਜੋਤੀ ਜੋਤ ਸਮਾ ਗਏ। ਹੁਣ ਜਦੋਂ ਬਾਬਾ ਨਾਨਕ ਦਾ ਗੁਰਪੁਰਬ 15 ਨਵੰਬਰ ਨੂੰ ਪੂਰੀ ਦੁੱਨੀਆ ਵਿੱਚ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤਾ ਦੀਆਂ ਅਰਦਾਸਾ ਸਦਕਾ ਕਰਤਾਰ ਪੁਰ ਲਾਘਾਂ ਖੁੱਲਿਆ ਸੀ, ਜੋ ਕੋਰੋਨਾ ਕਾਲ ਦੇ ਸਮੇ ਬੰਦ ਹੈ। ਕੇਂਦਰ ਸਰਕਾਰ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਸੰਗਤਾ ਦੀਆਂ ਭਾਵਨਾਵਾਂ ਨੂੰ ਮਦੇ ਨਜ਼ਰ ਰੱਖਦੇ ਖੋਲ ਦੇਣਾ ਚਾਹੀਦਾ ਹੈ, ਤਾਂ ਜੋ ਸਿੱਖ ਸੰਗਤ ਜਿੱਥੇ ਗੁਰੂ ਜੀ ਨੇ ਕਿਰਤ ਕਰ ਕੇ ਆਪਣੇ ਜੀਵਣ ਦਾ 17 ਸਾਲ ਦਾ ਸਮਾ ਗੁਜ਼ਾਰਿਆ ਖੁੱਲੇ ਦਰਸ਼ਨ ਕਰ ਸਕਣ। ਜੋ ਲੋਕ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਤੋਂ ਪਰੇ ਹੱਟ ਪਖੰਡੀ ਦੇਹ ਧਾਰੀ ਗੁਰੂਆਂ ਦੀ ਪੂਜਾ ਕਰ ਰਹੇ ਹਨ ਨੂੰ ਸਰਮੱਤ ਬਖਸੇ ਇਹ ਹੀ ਬਾਬਾ ਨਾਨਕ ਨੂੰ ਉਨ੍ਹਾਂ ਦੇ ਗੁਰਪੁਰਬ ਤੇ ਸੱਚੀ ਸ਼ਰਦਾਜਲੀ ਹੈ।

– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin