Articles Australia

ਸਰਕਾਰ ਵਲੋਂ ਆਸਟ੍ਰੇਲੀਅਨ ਡਿਫੈਂਸ ਫੋਰਸ ਦੀ ਸਮੀਖਿਆ ਦਾ ਐਲਾਨ

ਕੈਨਬਰਾ – ਫੈਡਰਲ ਸਰਕਾਰ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਡਿਫੈਂਸ ਫੋਰਸ ਦੀ ਚੰਗੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਆਸਟ੍ਰੇਲੀਅਨ ਡਿਫੈਂਸ ਫੋਰਸ ਦੀ ਵੱਡੀ ਰਣਨੀਤਕ ਸਮੀਖਿਆ ਦਾ ਐਲਾਨ ਕੀਤਾ ਹੈ। 2012 ਪਿੱਛੋਂ ਪਹਿਲੀ ਵਾਰ ਕੀਤੀ ਜਾ ਰਹੀ ਸਮੀਖਿਆ ਸੇਵਾ ਮੁਕਤ ਏਅਰ ਚੀਫ ਮਾਰਸ਼ਲ ਸਰ ਐਂਗਸ ਹਾਊਸਟਨ ਅਤੇ ਸਾਬਕਾ ਲੇਬਰ ਰੱਖਿਆ ਮੰਤਰੀ ਸਟੀਫਨ ਸਮਿਥ ਦੀ ਅਗਵਾਈ ਵਿਚ ਕੀਤੀ ਜਾਵੇਗੀ। ਉਹ ਸੰਭਾਵੀ ਸਟੇਟ-ਆਨ-ਸਟੇਟ ਸੰਘਰਸ਼ ਦੇ ਮੱਦੇਨਜ਼ਰ 35 ਸਾਲਾਂ ਵਿਚ ਫ਼ੌਜ ਦਾ ਸਭ ਤੋਂ ਵੱਡਾ ਪੁਨਰ ਮੁਲਾਂਕਣ ਕਰਨਗੇ। 2023 ਤੋਂ 2033 ਅਤੇ ਇਸ ਤੋਂ ਵੀ ਅੱਗੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਢਾਂਚੇ, ਫੋਰਸ ਦੀ ਸਥਿਤੀ ਤੇ ਤਿਆਰੀ ਬਾਰੇ ਮਾਰਚ 2023 ਤਕ ਸਰਕਾਰ ਨੂੰ ਸਿਫਾਰਸ਼ਾਂ ਪੇਸ਼ ਕੀਤੇ ਜਾਣ ਦੀ ਆਸ ਹੈ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ 2020 ਵਿਚ ਰੱਖਿਆ ਰਣਨੀਤਕ ਅਪਡੇਟ ਨੇ ਇਸ ਗੱਲ ਦੀ ਪਛਾਣ ਕੀਤੀ ਕਿ ਆਸਟ੍ਰੇਲੀਆ ਦਾ ਰਣਨੀਤਕ ਵਾਤਾਵਰਣ 2012 ਵਿਚ ਫੋਰਸ ਦੀ ਸਥਿਤੀ ਬਾੇਰੇ ਕੀਤੀ ਪੇਸ਼ੀਨਗੋਈ ਨਾਲੋਂ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਗੱਲ ਦੀ ਤੁਰੰਤ ਵਿਸ਼ਲੇਸ਼ਣ ਦੀ ਲੋੜ ਹੈ ਕਿ ਕਿਥੇ ਅਤੇ ਕਿਵੇਂ ਡਿਫੈਂਸ ਐਸੇਟਸ ਅਤੇ ਕਰਮਚਾਰੀ ਆਸਟ੍ਰੇਲੀਆ ਅਤੇ ਇਸ ਦੇ ਕੌਮੀ ਹਿੱਤਾਂ ਦੀ ਰਾਖੀ ਲਈ ਬਿਹਤਰ ਸਥਿਤੀ ਵਿਚ ਹੋਣਗੇ। ਇਸ ਨੂੰ ਡਿਫੈਂਸ ਦੇ ਫੋਰਸ ਢਾਂਚੇ ਅਤੇ ਇੰਟੀਗ੍ਰੇਟਿਡ ਇਨਵੈਸਟ ਪ੍ਰੋਗਰਾਮ ਦੇ ਮੁਲਾਂਕਣ ਦੀ ਵੀ ਲੋੜ ਹੈ। ਮਾਰਲੇਸ ਨੇ ਕਿਹਾ ਕਿ ਸਮੀਖਿਆ ਇਸ ਗੱਲ ’ਤੇ ਵੀ ਵਿਚਾਰ ਕਰੇਗੀ ਕਿ ਆਸਟ੍ਰੇਲੀਆ ਦੀਆਂ ਫ਼ੌਜਾਂ ਅਮਰੀਕਾ, ਬਰਤਾਨੀਆ ਤੇ ਹੋਰ ਪ੍ਰਮੁੱਖ ਭਾਈਵਾਲਾਂ ਨਾਲ ਕਿਵੇਂ ਬਿਹਤਰ ਇੰਟੀਗ੍ਰੇਟ ਤੇ ਸੰਚਾਲਤ ਹੋ ਸਕਦੀਆਂ ਹਨ। ਸਮੀਖਿਆ ਦੇ ਵੇਰਵਿਆਂ ਮੁਤਾਬਿਕ ਵਿਸ਼ਵ ਮਹੱਤਵਪੂਰਣ ਰਣਨੀਤਕ ਪੁਨਰਗਠਨ ਵਿਚੋਂ ਲੰਘ ਰਿਹਾ ਹੈ। ਫ਼ੌਜ ਦੇ ਅਧੁਨਿਕੀਕਰਨ, ਤਕਨਾਲੋਜੀ ਵਿਘਨ ਅਤੇ ਸਟੇਟ-ਆਨ-ਸਟੇਟ ਸੰਘਰਸ਼ ਦੇ ਖ਼ਤਰੇ ਕਾਰਨ ਆਸਟ੍ਰੇਲੀਆ ਦੇ ਰਣਨੀਤਕ ਹਾਲਾਤ ਗੁੰਝਲਦਾਰ ਬਣ ਰਹੇ ਹਨ। ਇਹ ਰਣਨੀਤਕ ਤਬਦੀਲੀਆਂ ਆਸਟ੍ਰੇਲੀਅਨ ਸਰਕਾਰ ਤੋਂ ਏਡੀਐਫ ਤੇ ਵਿਆਪਕ ਰੱਖਿਆ ਵਿਭਾਗ ਦੀਆਂ ਸਮਰੱਥਾਵਾਂ ਤੇ ਸਥਿਤੀ ਦੇ ਮੁਲਾਂਕਣ ਦੀ ਮੰਗ ਕਰਦੀਆਂ ਹਨ। ਸਮੀਖਿਆ ਨੂੰ ਖੁਫ਼ੀਆ ਤੇ ਰਣਨੀਤਕ ਮੁਲਾਂਕਣਾਂ ਨਾਲ ਆਸਟ੍ਰੇਲੀਆ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਸਬੰਧਤ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਸਾਬਕਾ ਰੱਖਿਆ ਮੰਤਰੀ ਸਟੀਫਨ ਸਮਿਥ ਜਿਹੜੇ 2010 ਤੋਂ 2013 ਤੱਕ ਰੱਖਿਆ ਮੰਤਰੀ ਰਹੇ ਅਤੇ ਸੇਵਾ ਮੁਕਤ ਏਅਰ ਚੀਫ ਮਾਰਸ਼ਲ ਸਰ ਐਂਗਸ ਹਾਊਸਟਨ ਕੰਮ ਲਈ ਚੰਗਾ ਤਜਰਬਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਮਿਥ ਅਤੇ ਸਰ ਐਂਗਸ ਨੇ ਸੁਤੰਤਰ ਅਗਵਾਈ ਦੇ ਰੂਪ ਵਿਚ ਆਪਣੀ ਭੂਮਿਕਾ ਲਈ ਗਿਆਨ ਤੇ ਤਜਰਬੇ ਦੇ ਇਕ ਵਿਲੱਖਣ ਮਿਸ਼ਰਣ ਰੱਖਦੇ ਹਨ। ਉਪਰਲੇ ਰੈਂਕਾਂ ਤੱਕ ਪਹੁੰਚਣ ਤੋਂ ਪਹਿਲਾਂ ਸਰ ਐਂਗਸ 1970 ਵਿਚ ਹਵਾਈ ਫ਼ੌਜ ਵਿਚ ਸ਼ਾਮਿਲ ਹੋਏ ਸਨ।

Related posts

ਕੀ ਆਸਟ੍ਰੇਲੀਆ ਨੇ ਦੋ ਭਾਰਤੀ ਜਾਸੂਸਾਂ ਨੂੰ ਕੱਢਿਆ ਸੀ ਦੇਸ਼ ’ਚੋਂ ਬਾਹਰ?

editor

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor