India

ਇਹ ਚੋਣ ਲੋਕਤੰਤਰ ਨੂੰ ਖ਼ਤਮ ਕਰਨ ਅਤੇ ਸੰਵਿਧਾਨ ਦੀ ਰੱਖਿਆ ਕਰਨ ਵਾਲਿਆਂ ਦਰਮਿਆਨ ਦੀ ਲੜਾਈ : ਰਾਹੁਲ

ਮਾਂਡਯਾ (ਕਰਨਾਟਕ) – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਨੂੰ 2 ਵਿਚਾਰਧਾਰਾਵਾਂ ਵਿਚਾਲੇ ਦੀ ਲੜਾਈ ਕਰਾਰ ਦਿੱਤਾ, ਜਿਸ ’ਚ ਇਕ ਪਾਸੇ ‘ਇੰਡੀਆ’ ਗੱਠਜੋੜ ‘ਸੰਵਿਧਾਨ ਲਈ ਲੜ ਰਿਹਾ ਹੈ, ਉਥੇ ਦੂਜੇ ਪਾਸੇ ਭਾਜਪਾ ‘ਸੰਵਿਧਾਨ ਤੇ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ।’ ਰਾਹੁਲ ਗਾਂਧੀ ਨੇ ਚੋਣਾਂ ਲਈ ਆਪਣੀ ਪਾਰਟੀ ਦੇ ਮੈਨੀਫੈਸਟੋ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇ ਇੰਡੀਆ ਗੱਠਜੋੜ ਸੱਤਾ ’ਚ ਆਉਂਦਾ ਹੈ ਤਾਂ ਇਹ ਆਮ ਨਾਗਰਿਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀ ਸਰਕਾਰ ਹੋਵੇਗੀ। ਉਨ੍ਹਾਂ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,‘ਇਹ 2 ਵਿਚਾਰਧਾਰਾਵਾਂ ਵਿਚਾਲੇ ਦੀ ਲੜਾਈ ਹੈ। ਇਕ ਪਾਸੇ ਕਾਂਗਰਸ ਅਤੇ ‘ਇੰਡੀਆ’ ਗਰੁੱਪ ਹੈ, ਜਿਸ ਨੇ ਸੰਵਿਧਾਨ ਲਈ ਲੜਾਈ ਲੜੀ, ਦੇਸ਼ ਨੂੰ ਸੰਵਿਧਾਨ ਅਤੇ ਲੋਕਤੰਤਰ ਦਿੱਤਾ। ਦੂਜੇ ਪਾਸੇ ਭਾਜਪਾ ਹੈ, ਜੋ ਸੰਵਿਧਾਨ ਅਤੇ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਸਾਰੇ ਸੰਸਥਾਨਾਂ ’ਚ ਆਪਣੇ ਲੋਕਾਂ ਨੂੰ ਨਿਯੁਕਤ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ 22 ਤੋਂ 25 ਅਮੀਰ ਲੋਕਾਂ ਦੀ ਸਰਕਾਰ ਹੈ ਪਰ ਕਾਂਗਰਸ ਅਜਿਹੀ ਸਰਕਾਰ ਦੇਵੇਗੀ ਜੋ ਆਮ ਨਾਗਰਿਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਲਈ ਕੰਮ ਕਰੇਗੀ। ਇਕ ਮਹੀਨਾ ਪਹਿਲਾਂ ਚੋਣ ਪ੍ਰੋਗਰਾਮ ਦਾ ਐਲਾਨ ਹੋਣ ਤੋਂ ਬਾਅਦ ਉਹ ਕਾਂਗਰਸ ਸ਼ਾਸਨ ਵਾਲੇ ਕਰਨਾਟਕ ਦੀ ਪਹਿਲੀ ਯਾਤਰਾ ’ਤੇ ਆਏ ਹਨ। ਮਾਂਡਯਾ ਖੇਤਰ ’ਚ ਕਾਂਗਰਸ ਦਾ ਮੁਕਾਬਲਾ ਜਦ (ਐੱਸ) ਨਾਲ ਹੈ, ਜਿਸ ਦਾ ਭਾਜਪਾ ਨਾਲ ਗੱਠਜੋੜ ਹੈ। ਇਸ ਸੀਟ ’ਤੇ ਜਦ (ਐੱਸ.) ਨੇਤਾ ਐੱਚ. ਡੀ. ਕੁਮਾਰਸਵਾਮੀ ਅਤੇ ‘ਸਟਾਰ ਚੰਦਰੂ’ ਦੇ ਨਾਂ ਨਾਲ ਮਸ਼ਹੂਰ ਕਾਂਗਰਸ ਨੇਤਾ ਵੈਂਕਟਰਮਨ ਗੌੜਾ ਵਿਚਾਲੇ ਸਿੱਧਾ ਮੁਕਾਬਲਾ ਹੈ।

Related posts

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

editor

ਅਸੀਂ ਅੱਤਵਾਦ ’ਤੇ ਡੋਜ਼ੀਅਰ ਨਹੀਂ ਭੇਜਦੇ, ਘਰ ’ਚ ਦਾਖ਼ਲ ਹੋ ਕੇ ਮਾਰਦੇ ਹਾਂ :ਮੋਦੀ

editor

ਕਈ ਸੂਬਿਆਂ ’ਚ ਹੀਟਵੇਵ ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ

editor