India

ਉੱਤਰ ਪ੍ਰਦੇਸ਼ ’ਚ ਭਾਜਪਾ ਦੇ ਸਾਰੇ ਵੱਡੇ ਚਿਹਰੇ ਹੋਣਗੇ ਮੈਦਾਨ ’ਚ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੀ ਨਹੀਂ ਉਨ੍ਹਾਂ ਦੇ ਦੋਵੇਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਤੇ ਦਿਨੇਸ਼ ਸ਼ਰਮਾ ਤੇ ਸ਼ਾਇਦ ਸੂਬਾਈ ਪ੍ਰਧਾਨ ਸਵਤੰਤਰ ਦੇਵ ਵੀ ਵਿਧਾਨ ਸਭਾ ਚੋਣ ਮੈਦਾਨ ’ਚ ਉਤਰਣਗੇ। ਯੋਗੀ ਜਿੱਥੇ ਅਯੁੱਧਿਆ ਤੋਂ ਤਾਲ ਠੋਕ ਕੇ ਆਸ-ਪਾਸ ਦੀਆਂ ਲਗਪਗ ਤਿੰਨ ਚਾਰ ਦਰਜਨ ਸੀਟਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ, ਉੱਥੇ ਕੇਸ਼ਵ ਸ਼ਾਇਦ ਫਾਫਾਮਓ ਤੇ ਸ਼ਰਮਾ ਲਖਨਊ ਤੋਂ ਦਾਅਵੇਦਾਰੀ ਕਰਨਗੇ। ਮੰਨਿਆ ਜਾ ਰਿਹਾ ਹੈÇ ਕ ਕੁਝ ਸੰਸਦ ਮੈਂਬਰਾਂ ਨੂੰ ਵੀ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੀ ਲਗਪਗ ਸਾਢੇ ਤਿੰਨ ਦਹਾਕੇ ਦੀ ਪਰੰਪਰਾ ਨੂੰ ਤੋੜਦੇ ਹੋਏ ਲਗਾਤਾਰ ਦੂਜੀ ਵਾਰੀ ਸੱਤਾ ’ਚ ਆਉਣ ਦੀ ਕੋਸ਼ਿਸ਼ ’ਚ ਲੱਗੀ ਭਾਜਪਾ ਮੁੱਦਿਆਂ ਤੇ ਚਿਹਰਿਆਂ ਦਾ ਅਜਿਹਾ ਤਾਲਮੇਲ ਬਿਠਾਉਣਾ ਚਾਹੁੰਦੀ ਹੈ ਜਿਹੜਾ ਵੱਡੇ ਖੇਤਰ ਨੂੰ ਭਰੋਸੋਯੋਗ ਤਰੀਕੇ ਨਾਲ ਪ੍ਰਭਾਵਿਤ ਕਰ ਸਕੇ। ਵੈਸੇ ਇਸ ਪੂਰੀ ਰਣਨੀਤੀ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਸ ਨਾਲ ਸਪਾ ਪ੍ਰਧਾਨ ਅਖਿਲੇਸ਼ ਯਾਦਵ ’ਤੇ ਵੀ ਚੋਣ ਲੜਨ ਦਾ ਦਬਾਅ ਬਣੇਗਾ। ਉਹ ਕਿਹੜੀ ਸੀਟ ਚੁਣਦੇ ਹਨ, ਇਹ ਵੀ ਦਿਲਚਸਪ ਹੋਵੇਗਾ। ਧਿਆਨ ਰਹੇ ਕਿ ਇਸ ਸਮੇਂ ਉਹ ਆਜ਼ਮਗੜ੍ਹ ਤੋਂ ਸੰਸਦ ਮੈਂਬਰ ਹਨ। ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ’ਚ ਕੇਂਦਰੀ ਲੀਡਰਸ਼ਿਪ ਨਾਲ ਇਨ੍ਹਾਂ ਸਾਰਿਆਂ ’ਤੇ ਚਰਚਾ ਹੋਈ ਤੇ ਮੰਨਿਆ ਜਾ ਰਿਹਾ ਹੈ ਕਿ ਇਕ ਦੋ ਦਿਨਾਂ ’ਚ ਪਹਿਲਾਂ ਦੋ ਪੜਾਵਾਂ ਦੇ ਲਗਪਗ 94 ਉਮੀਦਵਾਰਾਂ ਦੀ ਸੂਚੀ ਐਲਾਨੀ ਜਾ ਸਕਦੀ ਹੈ। ਕੁਝ ਨਾਂ ਰੋਕੇ ਗਏ ਹਨ ਤੇ ਉਸ ’ਤੇ ਫ਼ੈਸਲਾ ਲੈਣ ਦਾ ਅਧਿਕਾਰੀ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਦੇ ਦਿੱਤਾ ਗਿਆ ਹੈ। ਭਾਜਪਾ ਹੈੱਡਕੁਆਰਟਰ ’ਚ ਹਾਲਾਂਕਿ ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ ਕਿ 172 ਨਵਾਂ ’ਤੇ ਚਰਚਾ ਹੋ ਗਈ ਹੈ। ਪਰ ਸੂਤਰਾ ਦੇ ਮੁਤਾਬਕ ਸਾਰੇ ਨਾਂ ਹਾਲੇ ਐਲਾਨੇ ਨਹੀਂ ਜਾਣਗੇ। ਅਸਲ ’ਚ ਸਾਥੀ ਪਾਰਟੀਆਂ ਦੇ ਨਾਲ ਵੀ ਚਰਚਾ ਪੂਰੀ ਹੋਣ ਤਕ ਅਜਿਹੇ ਨਾਂ ਰੋਕੇ ਜਾ ਸਕਦੇ ਹਨ ਜਿਨ੍ਹਾਂ ਖੇਤਰਾਂ ’ਚ ਸਹਿਯੋਗੀ ਪਾਰਟੀਆਂ ਦੀ ਵੀ ਦਿਲਚਸਪੀ ਹੋਵੇ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ। ਇਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਸ਼ਵ ਪ੍ਰਸਾਦ, ਦਿਨੇਸ਼ ਸ਼ਰਮਾ, ਪ੍ਰਦੇਸ਼ ਇੰਚਾਰਜ ਰਾਧਾਮੋਹਨ ਸਿੰਘ, ਚੋਣ ਇੰਚਾਰਜ ਧਰਮਿੰਦਰ ਪ੍ਰਧਾਨ, ਅਨੁਰਾਗ ਠਾਕੁਰ, ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਮੇਤ ਕੁਝ ਹੋਰ ਆਗੂ ਮੌਜੂਦ ਸਨ। ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਆਨਲਾਈਨ ਮੀਟਿੰਗ ’ਚ ਹਿੱਸਾ ਲਿਆ। ਸੂਤਰਾਂ ਦੇ ਮੁਤਾਬਕ ਇਹ ਤੈਅ ਹੋ ਗਿਆ ਹੈ ਕਿ ਸਾਰੇ ਵੱਡੇ ਚਿਹਰੇ ਮੈਦਾਨ ’ਚ ਉਤਰਣਗੇ। ਅਸਲ ’ਚ ਇਸ ਨਾਲ ਜਨਤਾ ’ਚ ਭਰੋਸਾ ਤੇ ਵਰਕਰ ਦੋਵਾਂ ’ਚ ਭਰੋਸਾ ਪੈਦਾ ਹੁੰਦਾ ਹੈ। ਪਿਛਲੇ ਤਿੰਨ ਦਿਨਾਂ ’ਚ ਸਾਹ ਦੀ ਅਗਵਾਈ ’ਚ ਕੋਰ ਗਰੁੱਪ ਦੀ ਲੰਬੀ ਬੈਠਕ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸੰਜੇ ਨਿਸ਼ਾਦ ਦੀ ਵੀ ਸ਼ਾਹ ਨਾਲ ਬੈਠਕ ਹੋ ਚੁੱਕੀ ਹੈ। ਆਪਣਾ ਦਲ ਦੀ ਅਨੁਪਿ੍ਰਆ ਪਟੇਲ ਦੀ ਵੀ ਭਾਜਪਾ ਨਾਲ ਚਰਚਾ ਹੋ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਮੋਟੇ ਤੌਰ ’ਤੇ ਸਹਿਯੋਗੀ ਪਾਰਟੀਆਂ ਨੂੰ ਦਿੱਤੀਆਂ ਜਾਣ ਵਾਲੀਆਂਸੀਟਾਂ ਦੀ ਗਿਣਤੀ ’ਤੇ ਤੈਅ ਹੈ ਪਰ ਕੁਝ ਦਿਨਾਂ ’ਚ ਭਾਜਪਾ ਤੋਂ ਆਗੂਆਂ ਦੇ ਜਾਣ ਦੇ ਬਾਅਦ ਸਹਿਯੋਗੀ ਪਾਰਟੀਆਂ ਦੀ ਤਾਕਤ ਥੋੜ੍ਹੀ ਵਧੀ ਹੈ ਤੇ ਉਹ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੇ ਹਨ। ਮਸਲਨ ਆਪਣਾ ਦਲ ਨੂੰ ਪਿਛਲੀ ਵਾਰੀ ਲਗਪਗ ਇਕ ਦਰਜਨ ਸੀਟਾਂ ਮਿਲੀਆਂ ਸਨ ਪਰ ਇਸ ਵਾਰੀ 20 ਤੋਂ ਜ਼ਿਆਦਾ ਸੀਟਾਂ ਦੀ ਮੰਗ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਕਰ ਸੰਕ੍ਰਾਂਤੀ ਦੇ ਨਾਲ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼ੁਰੂ ਹੋ ਜਾਵੇਗਾ।

Related posts

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

editor

ਅਸੀਂ ਅੱਤਵਾਦ ’ਤੇ ਡੋਜ਼ੀਅਰ ਨਹੀਂ ਭੇਜਦੇ, ਘਰ ’ਚ ਦਾਖ਼ਲ ਹੋ ਕੇ ਮਾਰਦੇ ਹਾਂ :ਮੋਦੀ

editor

ਕਈ ਸੂਬਿਆਂ ’ਚ ਹੀਟਵੇਵ ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ

editor