Bollywood

ਓਰਵਸ਼ੀ ਰੌਤੇਲਾ ਨੂੰ ਮਿਲੇ ਡਬਲ ਇੰਟਰਨੈਸ਼ਨਲ ਐਵਾਰਡ

ਨਵੀਂ ਦਿੱਲੀ – ਬਾਲੀਵੁੱਡ ਦੀ ਬਿਊਟੀ ਕੁਈਨ ਓਰਵਸ਼ੀ ਰੌਤੇਲਾ ਮਹੁੰਮਦ ਰਮਾਦਾਨ ਨਾਲ ‘ਵਰਸਚੇ ਬੇਬੀ’ ‘ਚ ਨਜ਼ਰ ਆਈ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਤੇ ਇਸ ਨਾਲ ਹੀ ਓਰਵਸ਼ੀ ਇੰਟਰਨੈਸ਼ਨਲ ਲੈਵਲ ‘ਤੇ ਵੀ ਹੌਲੀ-ਹੌਲੀ ਆਪਣੀ ਪਛਾਣ ਬਣਾਉਣ ‘ਚ ਕਾਮਯਾਬ ਹੋ ਰਹੀ ਹੈ। ਇਹ ਓਰਵਸ਼ੀ ਦੀ ਮਿਹਨਤ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਹਾਲ ਹੀ ‘ਚ ਮੋਸਟ ਇਫਲੂਏਸ਼ੀਅਲ ਬਾਲੀਵੁੱਡ ਅਦਾਕਾਰਾ ਤੇ ਬੇਸਟ ਹਿਊਮਨਿਟਰੀਅਨ, ਦੋ ਅੰਤਰਰਾਸ਼ਟਰੀ ਐਵਾਰਡ ਨਾਲ ਨਵਾਜਿਆ ਗਿਆ ਹੈ। ਓਵਰਸ਼ੀ ਰੌਤੇਲਾ ਨੂੰ ਬਾਲੀਵੁੱਡ ਦੀ ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰਾ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਸ ਨੂੰ ਪਾ ਕੇ ਅਦਾਕਾਰਾ ਬਹੁਤ ਖੁਸ਼ ਹੈ। ਓਰਵਸ਼ੀ ਨੇ ਮੁੰਬਈ ਤੇ ਉਤਰਾਖੰਡ ‘ਚ ਆਇਆ ਹੜ੍ਹ ਤੇ ਜ਼ਰੂਰਤ ਸਮੇਂ ਆਕਸੀਜਨ ਕਾਸਟ੍ਰੇਂਟਰ ਕੋਰੋਨਾ ਪੀੜਤ ਲੋਕਾਂ ਲਈ ਪ੍ਰਬੰਦ ਕੀਤਾ ਸੀ। ਉਨ੍ਹਾਂ ਦੇ ਇਸ ਨੇਕ ਕੰਮ ਤੇ ਸਮਰਪਣ ਲਈ ਉਨ੍ਹਾਂ ਨੂੰ ਸਰਵਉੱਚ ਮਨੁੱਖ ਪੁਰਸਕਾਰ ਦਿੱਤਾ ਗਿਆ। ਓਰਵਸ਼ੀ ਨੂੰ ਇਹ ਐਵਾਰਡ ਅਮ੍ਰਿਤਾ ਫਡਣਵੀਸ ਦੁਆਰਾ ਓਵਰਸ਼ੀ ਰੌਤੇਲਾ ਫਾਊਂਡੇਸ਼ਨ ਚੈਰਿਟੀ ਨੂੰ ਦਿੱਤਾ ਗਿਆ। ਓਵਰਸ਼ੀ ਰੌਤੇਲਾ ਨੇ ਬਹੁਤ ਹੀ ਖੁਸ਼ੀ ਤੇ ਮਾਨ ਨਾਲ ਇਸ ਪੁਰਸਕਾਰ ਨੂੰ ਸਵੀਕਾਰ ਕੀਤਾ ਤੇ ਨਾਲ ਹੀ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸੰਸ਼ਕਾਂ ਨੂੰ ਕੈਪਸ਼ਨ ਦੇ ਕੇ ਧੰਨਵਾਦ ਵੀ ਦਿੱਤਾ। ਉਨ੍ਹਾਂ ਨੇ ਲਿਖਿਆ ਡਬਲ ਸਨਮਾਨ ਲਈ ਧੰਨਵਾਦ ਕਰਦੀ ਹਾਂ। ਥੈਂਕ ਯੂ ਮਿਡ-ਡੇ, ਮੇਰੇ ਕੁਝ ਰੇਅਰ ਇੰਟਰਨੈਸ਼ਨਲ ਐਵਾਰਡਜ਼। ਵਰਕਫਰੰਟ ਦੀ ਗੱਲ ਕਰੀਏ ਤਾਂ ਓਰਵਸ਼ੀ ਰੌਤੇਲਾ ਇਕ ਵੱਡੇ ਬਜਟ ਦੀ ਸਾਇੰਸ-ਫਿਕਸ਼ਨ ਤਾਮਿਲ ਫਿਲਮ ਨਾਲ ਆਪਣਾ ਤਾਮਿਲ ਡੈਬਿਊ ਕਰੇਗੀ ਜਿਸ ‘ਚ ਉਹ ਇਕ ਮਾਈਕ੍ਰੋਬਾਓਲਿਸਟ ਤੇ ਇਕ ਆਈਆਈਟੀ ਦੀ ਭੂਮਿਕਾ ਨਿਭਾਏਗੀ। ਇਸ ਨਾਲ ਹੀ ਉਹ ਇਕ ਡਬਲ ਲੈਂਗੂਵੇਜ ਥ੍ਰਿਲਰ ‘ਚ ਦਿਖਾਈ ਦੇਣ ਵਾਲੀ ਹੈ। ਓਰਵਸ਼ੀ ‘ਬਲੈਕ ਰੋਜ਼’ ਨਾਲ-ਨਾਲ ਧਿਰੂਤੁ ਪਾਯਲੇ 2 ਦੇ ਹਿੰਦੀ ਰੀਮੇਕ ‘ਚ ਵੀ ਦਿਖਾਈ ਦੇਵੇਗੀ। ਅਦਾਕਾਰਾ ਨੂੰ ਹਾਲ ਹੀ ‘ਚ ਗੁਰੂ ਰੰਧਾਵਾ ਨਾਲ ‘ਡੂਬ ਗਏ’ ਤੇ ਮੁਹੰਮਦ ਰਮਾਦਾਨ ਨਾਲ ‘ਵਰਸਚੇ ਬੇਬੀ’ ਲਈ ਜਬਰਦਸਤ ਰਿਸਪਾਂਸ ਮਿਲਿਆ ਸੀ। ਓਰਵਸ਼ੀ ਜਲਦ ਹੀ ਵੈੱਬ ਸੀਰੀਜ਼ ਇੰਸਪੈਕਟਰ ਅਵਿਨਾਸ਼ ‘ਚ ਰਣਦੀਪ ਹੱਡਾ ਨਾਲ ਨਜ਼ਰ ਆਵੇਗੀ।

Related posts

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor

ਚਮਕੀਲਾ’ ਤੋਂ ਬਾਅਦ ਪਰਿਣੀਤੀ ਕਿਸੇ ਚੰਗੇ ਪ੍ਰੋਜੈਕਟ ਦਾ ਕਰ ਰਹੀ ਹੈ ਇੰਤਜ਼ਾਰ

editor

ਅਦਾਕਾਰ ਸੋਨੂੰ ਸੂਦ ਦਾ ਵਟਸਐਪ ਅਕਾਊਂਟ 61 ਘੰਟਿਆਂ ਬਾਅਦ ਹੋਇਆ ਬਹਾਲ

editor