Punjab

ਕੈਪਟਨ ਦੀ ਪਾਰਟੀ ਦਾ ਭਾਜਪਾ ਨਾਲ ਗਠਜੋੜ ਦਾ ਬਲੂ ਪ੍ਰਿੰਟ ਤਿਆਰ

ਚੰਡੀਗਡ਼੍ਹ – ਪੰਜਾਬ ਲੋਕ ਕਾਂਗਰਸ ਪਾਰਟੀ ਦੇ ਦਫ਼ਤਰ ਦੀ ਆਰੰਭਤਾ ਤੋਂ ਇਕ ਦਿਨ ਬਾਅਦ ਹੀ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਪੰਜਾਬ ’ਚ ਭਾਜਪਾ ਚੋਣ ਕਮੇਟੀ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਸਿਸਵਾਂ ਸਥਿਤ ਫਾਰਮ ਹਾਊਸ ’ਤੇ ਪੁੱਜੇ। ਸ਼ੇਖਾਵਤ ਦੇ ਇਸ ਦੌਰੇ ਤੋਂ ਸਪੱਸ਼ਟ ਹੋ ਗਿਆ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕੈਪਟਨ ਦੀ ਪਾਰਟੀ ਤੇ ਭਾਜਪਾ ਦਾ ਗਠਜੋਡ਼ ਤੈਅ ਹੈ। ਹੁਣ ਬੱਸ ਇਸ ਦੇ ਰਸਮੀ ਐਲਾਨ ਦਾ ਇੰਤਜ਼ਾਰ ਹੈ ਜੋ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਕੈਪਟਨ ਦੀ ਮੁਲਾਕਾਤ ਉਪਰੰਤ ਕਦੇ ਵੀ ਹੋ ਸਕਦਾ ਹੈ। ਉਧਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਬਤੌਰ ਸੂਬਾ ਪ੍ਰਧਾਨ ਉਹ 117 ਸੀਟਾਂ ਲਡ਼ਨ ਦੀ ਤਿਆਰੀ ਕਰ ਰਹੇ ਹਨ।ਪਾਰਟੀ ਦੇ ਸੂਤਰ ਦੱਸਦੇ ਹਨ ਕਿ ਭਾਜਪਾ ਤੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵਿਚਾਲੇ 70:35 ਦਾ ਫਾਰਮੂਲਾ ਬਣ ਸਕਦਾ ਹੈ। ਬਾਕੀ ਦੀਆਂ ਸੀਟਾਂ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਹੋਰਨਾਂ (ਜੇ ਸਮਝੌਤਾ ਹੋਇਆ ਤਾਂ) ਨੂੰ ਦਿੱਤੀਆਂ ਜਾ ਸਕਦੀਆਂ ਹਨ।ਉਧਰ ਜਾਣਕਾਰੀ ਅਨੁਸਾਰ ਸ਼ੇਖਾਵਤ ਤੇ ਕੈਪਟਨ ਵਿਚਾਲੇ ਵਨ-ਟੂ-ਵਨ ਮੀਟਿੰਗ ਹੋਈ। ਕਰੀਬ ਇਕ ਘੰਟੇ ਤਕ ਦੋਵੇਂ ਆਗੂ ਇਕੱਠੇ ਰਹੇ। ਇਸ ਦੌਰਾਨ ਦੋਵਾਂ ਆਗੂਆਂ ਨੇ ਦੁਪਹਿਰ ਦਾ ਖਾਣਾ ਇਕੱਠਿਆਂ ਖਾਧਾ। ਉਧਰ ਸ਼ੇਖਾਵਤ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੁਲਾਕਾਤ ਨਾਲ ਕਾਂਗਰਸ ਪਾਰਟੀ ’ਚ ਬੇਚੈਨੀ ਦੇਖੀ ਜਾ ਰਹੀ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਕ ਵਾਰ ਚੋਣ ਜ਼ਾਬਤਾ ਲਾਗੂ ਹੋਣ ਦਿਓ ਉਸ ਤੋਂ ਬਾਅਦ ਕੌਣ ਕਿਸ ਨਾਲ ਆਉਂਦਾ ਹੈ, ਪਤਾ ਲੱਗ ਜਾਵੇਗਾ। ਉਧਰ ਮੰਨਿਆ ਜਾ ਰਿਹਾ ਹੈ ਕਿ ਕੇਦਰੀ ਮੰਤਰੀ ਦੇ ਕੈਪਟਨ ਦੇ ਫਾਰਮ ਹਾਊਸ ਪੁੱਜਣ ਨਾਲ ਕਾਂਗਰਸ ’ਚ ਕੈਪਟਨ ਦੇ ਸਮਰੱਥਕਾਂ ਨੂੰ ਵੀ ਭਰੋਸਾ ਹੋਇਆ ਹੋਵੇਗਾ ਕਿ ਅਸਲੀਅਤ ’ਚ ਭਾਜਪਾ ਕੈਪਟਨ ਦੀ ਪਾਰਟੀ ਨਾਲ ਸਮਝੌਤਾ ਕਰ ਰਹੀ ਹੈ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਹਿਲਾਂ ਇਹ ਗੱਲ ਕਹੀ ਸੀ ਕਿ ਪੰਜਾਬ ’ਚ ਭਾਜਪਾ ਦੀ ਗੱਲਬਾਤ ਕੈਪਟਨ ਤੇ ਢੀਂਡਸਾ ਦੋਵਾਂ ਨਾਲ ਚੱਲ ਰਹੀ ਹੈ। ਇਸ ਦੇ ਬਾਵਜੂਦ ਕੈਪਟਨ ਦੇ ਸਮੱਰਥਕਾਂ ’ਚ ਖ਼ਦਸ਼ਾ ਬਣਿਆ ਹੋਇਆ ਸੀ। ਕੇਂਦਰੀ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਪਿੱਛੋਂ ਇਹ ਖ਼ਦਸ਼ਾ ਵੀ ਮਿਟ ਗਿਆ ਹੈ। ਉਧਰ ਤਿੰਨ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਤੋਂ ਬਾਅਦ ਤੋਂ ਹੀ ਸਿਆਸੀ ਰੂਪ ਨਾਲ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਭਾਜਪਾ ਤੇ ਕੈਪਟਨ ਦੀ ਪਾਰਟੀ ਕਦੋਂ ਪੱਤੇ ਖੋਲ੍ਹਦੀ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਕੈਪਟਨ ਤੇ ਭਾਜਪਾ ਵਿਚਾਲੇ ਸਮਝੌਤੇ ਦੀ ਰੂਪ-ਰੇਖਾ ਤਿਆਰ ਹੈ। ਹੁਣ ਇਸ ਦੇ ਰਸਮੀ ਐਲਾਨ ਦਾ ਇੰਤਜ਼ਾਰ ਹੈ।ਉਧਰ ਕੈਪਟਨ ਦੀ ਵਧੀ ਸਰਗਰਮੀ ਨਾਲ ਕਾਂਗਰਸ ’ਚ ਬੇਚੈਨੀ ਸਾਫ਼ ਮਹਿਸੂਸ ਕੀਤੀ ਜਾ ਸਕਦੀ ਹੈ। ਕਿਉਂਕਿ ਕਾਂਗਰਸ ਪਾਰਟੀ ਨੂੰ ਪਤਾ ਹੈ ਕਿ ਕੈਪਟਨ ਨੂੰ ਮਜ਼ਬੂਤੀ ਉਨ੍ਹਾਂ ਦੀ ਪਾਰਟੀ ਤੋਂ ਮਿਲ ਸਕਦੀ ਹੈ। ਕਿਉਂਕਿ ਉਹ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਮੁੱਖ ਮੰਤਰੀ ਤੇ ਤਿੰਨ ਵਾਰ ਸੂਬੇ ਦੇ ਪ੍ਰਧਾਨ ਰਹਿ ਚੁੱਕੇ ਹਨ। ਉਧਰ ਕੈਪਟਨ ਜਿੰਨਾ ਹੀ ਮਜ਼ਬੂਤ ਹੋਣਗੇ, ਕਾਂਗਰਸ ਲਈ ਓਨੀ ਹੀ ਪਰੇਸ਼ਾਨੀ ਖਡ਼੍ਹ੍ੀ ਹੋ ਸਕਦੀ ਹੈ।ਦੂਜੇ ਪਾਸੇ ਕੈਪਟਨ ਦੀ ਪਾਰਟੀ ਤੇ ਭਾਜਪਾ ਦੇ ਗਠਜੋਡ਼ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਸੰਕੇਤ ਦੇ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਤੌਰ ਪ੍ਰਧਾਨ ਉਹ 117 ਸੀਟਾਂ ’ਤੇ ਚੋਣ ਲਡ਼ਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨਾ ਤਾਂ ਗਠਜੋਡ਼ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਤੇ ਨਾ ਹੀ ਉਸ ਦਾ ਖੰਡਨ ਕੀਤਾ।

Related posts

ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਕੋਰਾ ਜਵਾਬ ਦਿੰਦਿਆਂ ਸਮਰਥਨ ਦੀ ਅਪੀਲ ਕੀਤੀ ਰੱਦ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ਼ ਦੀ ਸਹੂਲਤ ਵਾਸਤੇ ਡੀ.ਸੀਜ਼ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

editor

ਮਾਨ ਵੱਲੋਂ ਰੋਪੜ ’ਚ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ

editor