India

ਜੈਕਾਰਿਆਂ ਦੀ ਗੂੰਜ ‘ਚ ਕਸ਼ਮੀਰ ਦੀ ਧਰਤੀ ‘ਤੇ ਆਰੰਭ ਹੋਇਆ ਤਿੰਨ ਰੋਜ਼ਾ ਗੁਰਮਤਿ ਸਿਖਲਾਈ ਕੈਂਪ, ਪ੍ਰਮੁੱਖ ਵਿਦਵਾਨ ਸ਼ਖਸ਼ੀਅਤਾਂ ਨੇ ਲਿਆ ਭਾਗ

ਪਹਿਲਗਾਮ – ਸਿੱਖ ਨੌਜਵਾਨਾਂ ਦੇ ਹਰਿਆਵਲ ਦਸਤੇ ਦੇ ਰੂਪ ਵੱਜੋਂ ਜਾਣੀ ਜਾਂਦੀ ਜੱਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਵੱਲੋ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ,ਵਿਰਸੇ ਤੇ ਗੁਰਮਤਿ ਦੇ ਸਿਧਾਂਤਾਂ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਗੁਰਮਤਿ ਦੀ ਰੋਸ਼ਨੀ ਵਿੱਚ ਧਾਰਮਿਕ ਤੇ ਰਾਜਨੀਤਕ ਚੇਤਨਾ ਲਿਆਉਣ ਦਾ ਸਕੰਲਪ ਦ੍ਰਿੜ ਕਰਵਾਉਣ ਦੇ ਮਨੋਰਥ ਨਾਲ ਕਸ਼ਮੀਰ ਦੀ ਧਰਤੀ ਤੇ ਆਯੋਜਿਤ ਕੀਤਾ ਗਿਆ ਤਿੰਨ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਿੱਖ ਨੌਜਵਾਨੀ ਅੰਦਰ ਇੱਕ ਨਵੀਂ ਜਾਗਰੂਕਤਾ ਲਿਆਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਏਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਹਿਲਗਾਮ (ਕਸ਼ਮੀਰ) ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਲੋ ਲਗਾਏ ਗਏ ਤਿੰਨ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਆਰੰਭਤਾ ਦੀ ਅਰਦਾਸ ਕਰਨ ਮੌਕੇ ਇੱਕਤਰ ਹੋਈਆਂ ਪੰਥ ਦੀਆਂ ਪ੍ਰਮੁੱਖ ਵਿਦਵਾਨ ਸ਼ਖਸ਼ੀਅਤਾਂ ,ਫੈਡਰੇਸ਼ਨ ਦੇ ਸੀਨੀਅਰ ਆਗੂਆਂ ਸਮੇਤ ਗੁਰਮਤਿ ਸਿਖਲਾਈ ਕੈਂਪ ਵਿੱਚ ਭਾਗ ਲੈਣ ਲਈ
ਪੰਜਾਬ ਅਤੇ ਜੰਮੂ ਕਸ਼ਮੀਰ ਦੇ ਵੱਖ ਵੱਖ ਭਾਗਾਂ ਤੋ ਵੱਡੀ ਗਿਣਤੀ ਵਿੱਚ ਪੁੱਜੇ ਸਿੱਖ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਇਸ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਤੇ ਭਾਈ ਮੇਜਰ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਮੈਬਰਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋ ਸਿੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਲਈ ਕੀਤੇ ਜਾ ਰਹੇ ਸਾਰਥਕ ਉਪਰਾਲੇ ਸਮੁੱਚੇ ਪੰਥ ਲਈ ਚਾਨਣ ਮੁਨਾਰਾ ਬਣਨਗੇ। ਇਸ ਦੌਰਾਨ ਆਰੰਭ ਹੋਏ ਗੁਰਮਤਿ ਸਿਖਲਾਈ ਕੈਂਪ ਦੇ ਪਹਿਲੇ ਸ਼ੈਸ਼ਨ ਦੀ ਆਰੰਭਤਾ ਮੌਕੇ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਲਵਾਉਣ ਲਈ ਪੁੱਜੀਆਂ ਪ੍ਰਮੁੱਖ ਸਿੱਖ ਵਿਦਵਾਨ ਸ਼ਖਸ਼ੀਅਤਾਂ ਜਿੰਨਾਂ ਵਿੱਚ ਸੰਤ ਬਾਬਾ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ, ਪ੍ਰੋ ਸੁਖਦਿਆਲ ਸਿੰਘ,ਹਰਪਾਲ ਸਿੰਘ ਪੰਨੂ, ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਚੇਆਰਮੈਨ ਚੜ੍ਹਦੀਕਲਾ ਗਰੁੱਪ,ਡਾ.ਪਿਆਰਾ ਲਾਲ ਗਰਗ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਜਿੱਥੇ ਫੈਡਰੇਸ਼ਨ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਖੋਜ ਭਰਪੂਰ ਚਾਨਣਾ ਪਾਇਆ ਉੱਥੇ ਅਜੋਕੇ ਸਮੇਂ ਅੰਦਰ ਪੰਥ ਨੂੰ ਦਰਪੇਸ਼ ਚਣੌਤੀਆਂ ਦਾ ਡੱਟ ਕੇ ਸਾਹਮਣਾ ਕਰਨ ਲਈ ਸਿੱਖ ਨੌਜਵਾਨਾਂ ਨੂੰ ਸੰਗਠਿਤ ਕਰਕੇ ਉਨ੍ਹਾਂ ਨੂੰ ਧਾਰਮਿਕ ਤੇ ਸਿਆਅਸੀ ਸੇਧ ਦੇਣੀ ਬਹੁਤ ਜਰੂਰੀ ਹੈ ਤਾਂ ਹੀ ਕੌਮ ਦੇ ਵਾਰਸ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਯੋਗ ਅਗਵਾਈ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋ ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕਤਰ ਹੋਏ ਸਮੂਹ ਵੀਰਾਂ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਹਿਲਗਾਮ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਏ ਗੁਰਮਤਿ ਸਿਖਲਾਈ ਕੈਂਪ ਅੰਦਰ ਸਿੱਖੀ ਸ਼ਾਨ ਦਾ ਪ੍ਰਤੀਕ ਨਿਸ਼ਾਨ ਸਾਹਿਬ ਲਹਿਰਾਇਆ ਅਤੇ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਆਪਣੀਆਂ ਸ਼੍ਰੀ ਸਾਹਿਬਾਂ ਰਾਹੀਂ ਸਲਾਮੀ ਦਿੱਤੀ।ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਭਾਈ ਜਗਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਵੀ ਕੀਤਾ। ਗੁਰਮਤਿ ਸਿਖਲਾਈ ਕੈਂਪ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ, ਭਾਈ ਦਲੇਰ ਸਿੰਘ ਡੋਡ ਨੇ ਜਿੱਥੇ ਆਪਣੇ ਵਿਚਾਰਾਂ ਦੀ ਸਾਂਝ ਨੌਜਵਾਨਾਂ ਨਾਲ ਸਾਂਝੀ ਕੀਤੀ ਉੱਥੇ ਗੁਰਮਤਿ ਸਿਖਲਾਈ ਕੈਂਪ ਵਿੱਚ ਪੁੱਜੀਆਂ ਸਮੂਹ ਵਿਦਵਾਨ ਸ਼ਖਸ਼ੀਅਤਾਂ ਦਾ ਤਹਿ ਦਿੱਲੋ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਫੈਡਰੇਸ਼ਨ ਦੇ ਪ੍ਰਮੁੱਖ ਆਗੂ ਭਾਈ ਹਰਜੀਤ ਸਿੰਘ ਸ਼੍ਰੀ ਨਗਰ,ਭਾਈ ਸ਼ੀਸ਼ਪਾਲ ਸਿੰਘ ਮੀਰਾਕੋਟ, ਭਾਈ ਬਲਜੀਤ ਸਿੰਘ ਬੀਤਾ,ਭਾਈ ਜਸਪਾਲ ਸਿੰਘ ਇਸਲਾਮਗੰਜ,ਭਾਈ ਹਰਜੀਤ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਵਿਕਰਮ ਸਿੰਘ, ਭਾਈ ਮਨਦੀਪ ਸਿੰਘ ਲਾਚੋਵਾਲ,ਨਰਿੰਦਰ ਸਿੰਘ ਖਾਲਸਾ, ਨਾਨਕ ਸਿੰਘ, ਭਾਈ ਬੇਅੰਤ ਸਿੰਘ ਖਹਿਰਾ, ਭਾਈ ਰਾਜਪਾਲ ਸਿੰਘ ,ਦਲਬੀਰ ਸਿੰਘ ਮੱਕੜ ਵਿਸ਼ੇਸ਼ ਤੌਰ ਤੱਕ ਹਾਜ਼ਰ ਸਨ।

Related posts

ਦ੍ਰੌਪਦੀ ਮੁਰਮੂ ਹਿਮਾਚਲ ਤੋਂ ਖੱਟੀਆਂ-ਮਿੱਠੀਆਂ ਯਾਦਾਂ ਲੈ ਕੇ ਦਿੱਲੀ ਪਰਤੇ

editor

ਭਾਜਪਾ ਨੇਤਾ ਦੇ ਬੇਟੇ ਨੇ ਕੀਤੀ ਬੂਥ ਕੈਪਚਰਿੰਗ, ਲਾਈਵ ਸਟ੍ਰੀਮਿੰਗ ’ਤੇ ਕਿਹਾ- ‘ਈ.ਵੀ.ਐਮ. ਮੇਰੇ ਪਿਤਾ ਦੀ’

editor

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

editor