Australia

ਟੈਨਿਸ ਸਟਾਰ ਜੋਕੋਵਿਕ ਕੇਸ ਹਾਰਿਆ: ਆਸਟ੍ਰੇਲੀਆ ਤੋਂ ਹੋਵੇਗਾ ਡਿਪੋਰਟ !

ਮੈਲਬੌਰਨ – ਵਿਸ਼ਵ ਦੇ ਨੰਬਰ ਵੰਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਵੀਜ਼ਾ ਰੱਦ ਕੀਤੇ ਜਾਣ ਦੇ ਖਿਲਾਫ਼ ਕੀਤੀ ਗਈ ਦੂਜੀ ਅਪੀਲ ਕੋਰਟ ਦੇ ਵਿੱਚ ਹਾਰ ਗਏ ਹਨ। ਕੇਸ ਹਾਰਨ ਤੋਂ ਬਾਅਦ ਹੁਣ ਉਸ ਨੂੰ ਆਸਟ੍ਰੇਲੀਆ ਤੋਂ ਵਾਪਸ ਭੇਜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਫੈਡਰਲ ਕੋਰਟ ਨੇ ਉਸ ‘ਤੇ 3 ਸਾਲ ਲਈ ਆਸਟ੍ਰੇਲੀਆ ‘ਚ ਦਾਖਲ ਹੋਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਚੀਫ਼ ਜਸਟਿਸ ਆਲਸੋਪ ਨੇ ਕਿਹਾ ਹੈ ਕਿ, ਵੀਜ਼ਾ ਬਹਾਲ ਕਰਨ ਦੀ ਨੋਵਾਕ ਜੋਕੋਵਿਕ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ।

ਆਸਟ੍ਰੇਲੀਆ ਸਰਕਾਰ ਨੇ ਜੋਕੋਵਿਕ ਨੂੰ ਜਨਤਕ ਖਤਰਾ ਦੱਸਿਆ ਹੈ। ਜੋਕੋਵਿਕ ਆਸਟ੍ਰੇਲੀਆ ਓਪਨ ਟੂਰਨਾਮੈਂਟ ‘ਚ ਆਉਣ ਤੋਂ ਪਹਿਲਾਂ ਹੀ ਕੋਰੋਨਾ ਸੰਕਰਮਿਤ ਹੋ ਗਏ ਸਨ, ਇਸ ਦੇ ਬਾਵਜੂਦ ਉਨ੍ਹਾਂ ਨੇ ਪਿਛਲੇ ਮਹੀਨੇ ਆਪਣੇ ਦੇਸ਼ ਸਰਬੀਆ ‘ਚ ਕਈ ਈਵੈਂਟਸ ‘ਚ ਹਿੱਸਾ ਲਿਆ ਸੀ। ਜੋਕੋਵਿਕ ਨੇ ਖੁਦ ਮੰਨਿਆ ਕਿ ਉਹ ਸਕਾਰਾਤਮਕ ਹੋਣ ਦੇ ਬਾਵਜੂਦ ਇੱਕ ਪੱਤਰਕਾਰ ਨੂੰ ਮਿਲਿਆ ਸੀ। ਉਸਨੇ ਆਸਟ੍ਰੇਲੀਆ ਵਿੱਚ ਦਾਖਲ ਹੋਣ ਲਈ ਇਮੀਗ੍ਰੇਸ਼ਨ ਫਾਰਮ ਵਿੱਚ ਵੀ ਗਲਤੀਆਂ ਕੀਤੀਆਂ। ਇਸ ਕਾਰਨ ਆਸਟ੍ਰੇਲੀਆ ਪਹੁੰਚਦੇ ਹੀ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ।

20 ਗ੍ਰੈਂਡ ਸਲੈਮ ਜਿੱਤ ਚੁੱਕੇ ਨੋਵਾਕ ਨੇ ਗੈਰ ਦਰਜਾ ਪ੍ਰਾਪਤ ਹਮਵਤਨ ਮਿਓਮੀਰ ਕੇਕਮਾਨੋਵਿਕ ਦਾ ਸਾਹਮਣਾ ਕਰਨਾ ਸੀ। ਪ੍ਰੋਗਰਾਮ ਮੁਤਾਬਕ ਇਹ ਮੈਚ ਸੋਮਵਾਰ ਨੂੰ ਖੇਡਿਆ ਜਾਣਾ ਸੀ। ਇਸ ਵਾਰ ਜੋਕੋਵਿਕ ਆਸਟ੍ਰੇਲੀਅਨ ਓਪਨ ਟੂਰਨਾਮੈਂਟ ‘ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਕੋਰਟ ‘ਤੇ ਉਤਰਨ ਵਾਲੇ ਸਨ ਪਰ ਹੁਣ ਅਜਿਹਾ ਸੰਭਵ ਨਹੀਂ ਹੋਵੇਗਾ। ਨੋਵਾਕ ਜੋਕੋਵਿਕ ਨੇ 2021 ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਡੈਨੀਲ ਮੇਦਵੇਦੇਵ ਨੂੰ 7-5, 6-2, 6-2 ਨਾਲ ਹਰਾਇਆ ਸੀ।

ਵਰਨਣਯੋਗ ਹੈ ਕਿ ਆਸਟ੍ਰੇਲੀਅਨ ਸਰਕਾਰ ਨੇ ਸ਼ੁੱਕਰਵਾਰ ਨੂੰ ਜੋਕੋਵਿਕ ਦਾ ਵੀਜ਼ਾ ਦੂਜੀ ਵਾਰ ਰੱਦ ਕਰ ਦਿੱਤਾ ਸੀ। ਜੋਕੋਵਿਕ ਨੇ ਪਹਿਲਾ ਵੀਜ਼ਾ ਰੱਦ ਕਰਨ ਦੇ ਮਾਮਲੇ ‘ਚ ਆਸਟ੍ਰੇਲੀਅਨ ਸਰਕਾਰ ਵਿਰੁੱਧ ਕੇਸ ਜਿੱਤ ਲਿਆ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਉਸ ਦਾ ਪਾਸਪੋਰਟ ਅਤੇ ਸਰਕਾਰ ਵੱਲੋਂ ਜ਼ਬਤ ਕੀਤੀਆਂ ਗਈਆਂ ਹੋਰ ਚੀਜ਼ਾਂ ਤੁਰੰਤ ਵਾਪਸ ਕੀਤੀਆਂ ਜਾਣ। ਇਸ ਤੋਂ ਬਾਅਦ ਉਸ ਨੇ ਪ੍ਰੈਕਟਿਸ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਦੂਜੀ ਵਾਰ ਅਦਾਲਤ ਨੇ ਆਸਟ੍ਰੇਲੀਆ ਸਰਕਾਰ ਦੀ ਸਲਾਹ ਮੰਨ ਲਈ ਹੈ ਅਤੇ ਜੋਕੋਵਿਕ ਹੁਣ ਆਸਟ੍ਰੇਲੀਅਨ ਓਪਨ 2022 ਟੂਰਨਾਮੈਂਟ ਨਹੀਂ ਖੇਡ ਸਕੇਗਾ। ਇਸ ਦੇ ਨਾਲ ਹੀ ਜੋਕੋਵਿਕ ‘ਤੇ 3 ਸਾਲ ਲਈ ਆਸਟ੍ਰੇਲੀਆ ‘ਚ ਦਾਖਲ ਹੋਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

Related posts

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor