International

ਪਾਕਿਸਤਾਨ ’ਚ ਵਧ ਰਹੀ ਹੈ ਧਰਮ ਅਧਾਰਿਤ ਹਿੰਸਾ, ਸ੍ਰੀਲੰਕਾਈ ਨਾਗਰਿਕ ਦੀ ਲੀਚਿੰਗ ਇਸਦਾ ਨਮੂਨਾ

ਇਸਲਾਮਾਬਾਦ  – ਮਨੁੱਖੀ ਅਧਿਕਾਰ ਤੇ ਸੁਰੱਖਿਆ ਨਾਲ ਸਬੰਧਤ ਮਸਲਿਆਂ ’ਤੇ ਕੰਮ ਕਰਨ ਵਾਲੇ ਇਕ ਕੌਮਾਂਤਰੀ ਸੰਗਠਨ ਦਾ ਕਹਿਣਾ ਹੈ ਕਿ ਸ੍ਰੀਲੰਕਾਈ ਨਾਗਰਿਕ ਪਿ੍ਰਅੰਤਾ ਕੁਮਾਰਾ ਦੀ ਲੀਚਿੰਗ ਪਾਕਿਸਤਾਨ ’ਚ ਵਧ ਰਹੀ ਧਰਮ ਅਧਾਰਿਤ ਹਿੰਸਾ ਦਾ ਨਮੂਨਾ ਹੈ। ਸਿਆਲਕੋਟ ਦੇ ਇਕ ਕੱਪੜਾ ਫੈਕਟਰੀ ਦੇ ਮਹਾਪ੍ਰਬੰਧਕ ਕੁਮਾਰਾ ਦੀ ਬੀਤੇ ਦਿਨੀਂ ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਦੇ ਸਮਰਥਕਾਂ ਨੇ ਈਸ਼ ਨਿੰਦਾ ਦੇ ਦੋਸ਼ ’ਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ ਤੇ ਉਸਦੀ ਲਾਸ਼ ਸੜਕ ’ਤੇ ਰੱਖ ਕੇ ਸਾੜ ਦਿੱਤੀ ਸੀ। ਇੰਟਰਨੈਸ਼ਨਲ ਫੋਰਮ ਫਾਰ ਰਾਈਟ ਐਂਡ ਸਕਿਓਰਿਟੀ (ਆਈਐੱਫਐੱਫਆਰਏਐੱਸ) ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਟੀਐੱਲਪੀ ਦਾ ਇਕ ਪੋਸਟਰ ਕੁਮਾਰਾ ਦੇ ਦਫ਼ਤਰ ਨਾਲ ਲੱਗਦੀ ਕੰਧ ’ਤੇ ਚਿਪਕਿਆ ਹੋਇਆ ਸੀ। ਫੈਕਟਰੀ ਦੇ ਕੁਝ ਮੁਲਾਜ਼ਮਾਂ ਨੇ ਕੁਮਾਰਾ ਨੂੰ ਉਸ ਪੋਸਟਰ ਨੂੰ ਹਟਾਉਂਦੇ ਹੋਏ ਦੇਖ ਲਿਆ। ਇਸ ਤੋਂ ਬਾਅਦ ਈਸ਼ ਨਿੰਦਾ ਦੀ ਅਫ਼ਵਾਹ ਫੈਲਾ ਦਿੱਤੀ ਗਈ ਤੇ ਆਲੇ ਦੁਆਲੇ ਦੇ ਜਨੂੰਨੀ ਫੈਕਟਰੀ ਨੇੜੇ ਇਕੱਠੇ ਹੋਣ ਲੱਗੇ। ਭੀੜ ਨੇ ਕੁਮਾਰਾ ਨੂੰ ਫੈਕਟਰੀ ਤੋਂ ਬਾਹਰ ਕੱਢਿਆ ਤੇ ਬੇਰਹਿਮੀ ਨਾਲ ਮਾਰ ਦਿੱਤਾ। ਵਾਰਦਾਤ ਨਾਲ ਸਬੰਧਤ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕੁਮਾਰਾ ਦੀ ਲਾਸ਼ ਕੋਲ ਸੈਂਕੜੇ ਲੋਕ ਖੜ੍ਹੇ ਹਨ ਤੇ ਟੀਐੱਲਪੀ ਦੇ ਪੱਖ ’ਚ ਨਾਅਰੇਬਾਜ਼ੀ ਕਰ ਰਹੇ ਹਨ।ਰਿਪੋਰਟ ’ਚ ਕਿਹਾ ਗਿਆ ਹੈ ਕਿ ਟੀਐੱਲਪੀ ਪਾਕਿਸਤਾਨ ’ਚ ਇਸਲਾਮ ਦੇ ਨਾਂ ’ਤੇ ਧਰਮ ਅਧਾਰਿਤ ਹਿੰਸਾ ਭੜਕਾਉਂਦੀ ਹੈ ਤੇ ਆਪਣੇ ਸਿਆਸੀ ਲਾਭ ਲਈ ਈਸ਼ ਨਿੰਦਾ ਕਾਨੂੰਨ ਵਰਗੇ ਕੁਝ ਸਮਾਜਿਕ-ਧਾਰਮਿਕ ਮੁੱਦਿਆਂ ਦਾ ਇਸਤੇਮਾਲ ਕਰਦੀ ਹੈ। ਟੀਐੱਲਪੀ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਪਰ ਹੁਣੇ ਜਿਹੇ ਇਮਰਾਨ ਸਰਕਾਰ ਨੇ ਪਾਰਟੀ ਤੋਂ ਪਾਬੰਦੀ ਹਟਾ ਲਈ। ਇਹ ਪਾਰਟੀ ਗਲੀ ਪੱਧਰ ਦੀ ਹਿੰਸਕ ਸਿਆਸਤ ਕਰਦੀ ਹੈ, ਖ਼ਾਸ ਤੌਰ ’ਤੇ ਪੰਜਾਬ ਸੂਬੇ ’ਚ। ਕਮਿਊਨਿਟੀ ਸੇਵਾ ਤੇ ਪਰਮਾਰਥ ਕਾਰਜਾਂ ’ਚ ਇਸ ਕੱਟੜਪੰਥੀ ਪਾਰਟੀ ਦਾ ਕੋਈ ਯੋਗਦਾਨ ਨਹੀਂ ਹੈ।ਆਈਐੱਫਐਫਆਰਏਐੱਸ ਦੀ ਰਿਪੋਰਟ ਮੁਤਾਬਕ ਟੀਐੱਲਪੀ ਧਰਮ ਦੇ ਨਾਂ ’ਤੇ ਮਾਰੇ ਗਏ ਲੋਕਾਂ ਦੇ ਬਦਲੇ ਨੂੰ ਹਵਾ ਦਿੰਦੀ ਹੈ। ਇੰਟਰਨੈੱਟ ਮੀਡੀਆ ’ਤੇ ਉਹ ਮੁਸਲਮਾਨਾਂ ਤੇ ਗ਼ੈਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਸਮੱਗਰੀ ਦਾ ਪਸਾਰ ਕਰਦੀ ਹੈ, ਜੋ ਧਾਰਮਿਕ ਕੱਟੜਤਾ ਤੋਂ ਪ੍ਰੇਰਿਤ ਹੁੰਦੀ ਹੈ। ਪਾਕਿਸਤਾਨ ’ਚ ਟੀਐੱਲਪੀ ਦੇ ਸਮਰਥਕਾਂ ਦਾ ਵਧਣਾ ਇਹ ਦੱਸਦਾ ਹੈ ਕਿ ਉਹ ਦੂਜੇ ਕੱਟੜਪੰਥੀ ਧਾਰਮਿਕ ਸਮੂਹਾਂ ਵਾਂਗ ਹਿੰਸਕ ਤਿਕੜਮ ਦਾ ਇਸਤੇਮਾਲ ਕਰ ਰਹੀ ਹੈ।

Related posts

ਐਨ.ਵਾਈ.ਪੀ.ਡੀ. ਨੇ ਪ੍ਰਦਰਸ਼ਨਕਾਰੀਆਂ ਤੋਂ ਕੋਲੰਬੀਆ ਯੂਨੀਵਰਸਿਟੀ ਖ਼ਾਲੀ ਕਰਵਾਈ

editor

ਸਤਿਅਮ ਗੌਤਮ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਪੁਲਿਸ ’ਚ ਬਣਿਆ ਕਰੈਕਸ਼ਨ ਅਫ਼ਸਰ

editor

ਪੰਨੂ ਹੱਤਿਆ ਸਾਜਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

editor