Punjab

ਭਾਰਤ-ਪਾਕਿ ਸਰਹੱਦ ਤੋਂ ਡ੍ਰੋਨ ਬਰਾਮਦ

ਝਬਾਲ – ਪਾਕਿਸਤਾਨ ਵੱਲੋਂ ਲਗਾਤਾਰ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਮੰਗਲਵਾਰ ਦੁਪਹਿਰ ਨੂੰ ਕੌਮਾਂਤਰੀ ਸਰਹੱਦ ਪਿੰਡ ਹਵੇਲੀਆਂ ਨੇੜੇ ਇਕ ਡ੍ਰੋਨ ਬਰਾਮਦ ਕੀਤਾ ਗਿਆ। ਛੋਟੇ ਆਕਾਰ ਦਾ ਇਹ ਡ੍ਰੋਨ ਚੀਨ ਦਾ ਬਣਿਆ ਦੱਸਿਆ ਗਿਆ ਹੈ। ਥਾਣਾ ਸਰਾਏ ਅਮਾਨਤ ਖਾਂ ਤਹਿਤ ਪਿੰਡ ਹਵੇਲੀਆਂ ਸਥਿਤ ਬੁਰਜੀ ਨੰਬਰ 124-27, 28 ’ਤੇ ਤਾਇਨਾਤ ਬੀਐੱਸਐੱਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਦੁਪਹਿਰ ਨੂੰ ਲਗਪਗ 12.05 ਵਜੇ ਪਾਕਿਸਤਾਨ ਵੱਲੋਂ ਡ੍ਰੋਨ ਆਉਂਦਾ ਦੇਖਿਆ। ਕੰਡਿਆਲਾ ਤਾਰ ਦੇ ਪਾਰ (ਭਾਰਤੀ ਖੇਤਰ ’ਚ) ਉਕਤ ਡ੍ਰੋਨ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਹਾਲੇ ਫਾਇਰ ਕਰਨ ਲਈ ਕਮਾਂਡ ਸੰਭਾਲੀ ਹੀ ਸੀ ਕਿ ਅਚਾਨਕ ਬੈਟਰੀ ਡਾਊਨ ਹੋਣ ਕਾਰਨ ਡ੍ਰੋਨ ਜ਼ਮੀਨ ’ਤੇ ਡਿੱਗ ਪਿਆ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਡ੍ਰੋਨ ਬਰਾਮਦ ਕਰ ਲਿਆ ਗਿਆ। ਲਗਾਤਾਰ ਚਾਰ ਦਿਨਾਂ ਤੋਂ ਪੈ ਰਹੀ ਧੁੰਦ ਦੌਰਾਨ ਪਹਿਲੀ ਵਾਰ ਪਾਕਿਸਤਾਨ ਵੱਲੋਂ ਦਿਨ ਦੇ ਸਮੇਂ ਡ੍ਰੋਨ ਭਾਰਤੀ ਖੇਤਰ ’ਚ ਭੇਜਿਆ ਗਿਆ ਸੀ, ਜਿਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਨੌਸ਼ਹਿਰਾ ਢੱਲਾ ਸਰਹੱਦ ਸਥਿਤ ਪਿੰਡ ਹਵੇਲੀਆਂ ਵਾਸੀ ਕਿਸਾਨ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖੇਤਾਂ ਵਿਚ ਇਹ ਡ੍ਰੋਨ ਡਿੱਗਿਆ ਹੋਇਆ ਸੀ। ਚੀਨ ਦਾ ਬਣਿਆ ਛੋਟੇ ਆਕਾਰ ਵਾਲੇ ਡ੍ਰੋਨ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਰਾਏ ਅਮਾਨਤ ਖਾਂ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਡਰੋਨ ਦੇ ਨਾਲ ਲਾਲ ਕੱਪੜਾ ਵੀ ਬੱਝਾ ਹੋਇਆ ਸੀ, ਜਿਸ ਵਿਚ ਇਕ ਵੱਟਾ ਬੱਝਾ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਡਰੋਨ ਕਿਸੇ ਨੇ ਭਾਰਤੀ ਖੇਤਰ ਵਿਚੋਂ ਉਡਾਇਆ ਲੱਗਦਾ ਹੈ ਅਤੇ ਇਹ ਜਾਂਚ ਕਰਨ ਲਈ ਕਿ ਇਹ ਕਿੰਨਾ ਵਜ਼ਨ ਚੁੱਕ ਸਕਦਾ ਹੈ, ਇਸ ਵਾਸਤੇ ਹੀ ਕੱਪੜੇ ਵਿਚ ਇੱਟ ਦਾ ਟੁਕੜਾ ਬੰਨਿ੍ਹਆ ਹੋਇਆ ਸੀ।

Related posts

ਸਿਬਿਨ ਸੀ ਵੱਲੋਂ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’

editor

ਪੰਜਾਬ ’ਚ ਕ੍ਰਾਂਤੀਕਾਰੀ ਸਿੱਖਿਆ ਸੁਧਾਰਾਂ ਕਾਰਨ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ ਕੀਤੀ ਪਾਸ : ਭਗਵੰਤ ਮਾਨ

editor

ਲੁਧਿਆਣੇ ’ਚ ਮੇਰੀ ਜਿੱਤ, ਪਿੱਠ ’ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਰਾਜਾ ਵੜਿੰਗ

editor