Australia

ਲਾਜ਼ਮੀ ਕੋਵਿਡ-19 ਵੈਕਸੀਨ ਦੀ ਉਲੰਘਣਾ ਤੇ ਸੈਂਕੜੇ ਅਧਿਆਪਕ ਸਸਪੈਂਡ

ਮੈਲਬੌਰਨ – ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੀ ਸਰਕਾਰ ਨੇ ਸਟੇਟ ਦੀਆਂ ਸਖ਼ਤ ਕੋਵਿਡ-19 ਵੈਕਸੀਨੇਸ਼ਨ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼ਾਂ ਵਿਚ ਸੈਂਕੜੇ ਅਧਿਆਪਕਾਂ ਨੂੰ ਸਸਪੈਂਡ ਕਰ ਦਿੱਤਾ ਹੈ। ਕਰੀਬ 420 ਪਬਲਿਕ ਸਕੂਲਾਂ ਦੇ ਅਧਿਆਪਕਾਂ ‘ਤੇ ਕਾਰਵਾਈ ਕੀਤੀ ਹੈ, ਜਿਹਨਾਂ ਵਿਚੋਂ ਕੁੱਝ ਨੂੰ ਬਿਨਾਂ ਤਨਖਾਹ ਦੇ ਛੁੱਟੀ ਕਰ ਦਿੱਤੀ ਹੈ ਅਤੇ ਕੁੱਝ ਸਸਪੈਂਡ ਕਰ ਦਿੱਤੇ ਗਏ ਹਨ। ਇਹਨਾਂ ‘ਤੇ ਦੋਸ਼ ਹੈ ਕਿ ਇਹਨਾਂ ਨੇ ਬੂਸਟਰ ਡੈਡਲਾਈਨ ਜੋ 25 ਮਾਰਚ ਤੱਕ ਸੀ, ਦੀ ਪਾਲਣਾ ਨਹੀਂ ਕੀਤੀ। ਪਰ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਵੈਕਸੀਨ ਸਮੇਤ ਹੋਰ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਸੀ ਤਾਂ ਜੋ ਬਿਮਾਰੀ ਤੋਂ ਬਚਾਅ ਹੋ ਸਕੇ। ਉਹਨਾਂ ਕਿਹਾ ਕਿ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ। ਵੈਕਸੀਨ ਦਾ ਕੰਮ ਅਤੇ ਬਚਾਅ ਬਹੁਤ ਜ਼ਰੂਰੀ ਸਨ।

ਵਿਕਟੋਰੀਅਨ ਸਿਹਤ ਮੰਤਰੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਅਧਿਆਪਕਾਂ ਨੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਉਹਨਾਂ ਨੂੰ ਹੀ ਇਹ ਸਜ਼ਾ ਦਿੱਤੀ ਗਈ ਹੈ। 25 ਮਾਰਚ ਤੱਕ ਲਈ ਇਹ ਪਾਬੰਦੀਆਂ ਲਾਗੂ ਸਨ ਅਤੇ 26 ਅਪ੍ਰੈਲ ਤੱਕ ਵਿਕਟੋਰੀਆ ਦੇ 99.2 ਫੀਸਦੀ ਅਧਿਆਪਕਾਂ ਨੂੰ ਤਿੰਨ ਡੋਜ਼ ਦਿੱਤੇ ਜਾ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਅਸੀਂ ਹੁਣ ਵੀ ਸਾਰੇ ਸਟਾਫ ਨੂੰ ਤਿੰਨ ਵੈਕਸੀਨ ਦੇਣ ਲਈ ਕੰਮ ਕਰ ਰਹੇ ਹਾਂ ਤਾਂ ਜੋ ਸਕੂਲਾਂ ਦਾ ਕੰਮ ਨਿਰਵਿਘਨ ਚੱਲ ਸਕੇ।

Related posts

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor

ਨਿਊਜ਼ੀਲੈਂਡ ਸਰਕਾਰ ਨੇ ਵਰਕ ਵੀਜ਼ਿਆਂ ’ਤੇ ਲਗਾਈ ਰੋਕ ਵਿਹਲੇ ਕੀਵੀਆਂ ਨੂੰ ਕੰਮਕਾਰ ’ਚ ਹੋਵੇਗੀ ਪਹਿਲ

editor