Articles Pollywood

ਫ਼ਿਲਮ ‘ਮਰਜਾਣੇ’ ਨਾਲ ‘ਪ੍ਰੀਤ ਕਮਲ’ ਦੀ ਮੁੜ ਵਾਪਸੀ !

ਲੇਖਕ: ਸੁਰਜੀਤ ਜੱਸਲ

ਪੰਜਾਬੀ ਫ਼ਿਲਮ ‘ਸਾਬ੍ਹ ਬਹਾਦਰ’ ਵਿਚ ਐਮੀ ਵਿਰਕ ਨਾਲ ਮੇਨ ਲੀਡ ’ਚ ਨਜ਼ਰ ਆਈ ਅਦਾਕਾਰਾ ‘ਪ੍ਰੀਤ ਕਮਲ’ ਲੰਮਾ ਸਮਾਂ ਪੰਜਾਬੀ ਪਰਦੇ ਤੋਂ ਅਲੋਪ ਰਹਿਣ ਪਿੱਛੋਂ ਹੁਣ ਲੇਖਕ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਮਰਜਾਣੇ’ ਵਿੱਚ ਅਦਾਕਾਰ ਸਿੱਪੀ ਗਿੱਲ ਨਾਲ ਪੰਜਾਬੀ ਪਰਦੇ ‘ਤੇ ਮੁੜ ਦਸਤਕ ਦੇਵੇਗੀ।
ਦਿੱਲੀ ਦੀ ਜੰਮਪਲ ਪੰਜਾਬਣ ਮੁਟਿਆਰ ‘ਪ੍ਰੀਤ ਕਮਲ’ ਪਿਛਲੇ ਕਈ ਸਾਲਾਂ ਤੋਂ ਫ਼ਿਲਮਾਂ ਅਤੇ ਟੀ ਵੀ ਦੇ ਪ੍ਰੋਗਰਾਮਾਂ ਨਾਲ ਜੁੜੀ ਅਦਾਕਾਰਾ ਹੈ। ਉਸਦੇ ਪਰਿਵਾਰ ਵਿੱਚ ਪਹਿਲਾਂ ਕੋਈ ਵੀ ਫ਼ਿਲਮਾਂ ਵਲ ਨਹੀਂ ਸੀ। ਗਰੇਜ਼ੂਏਸਨ ਕਰਦਿਆਂ ਉਸਨੇ ਮਾਡਲਿੰਗ ਕਰਨੀ ਸੁਰੂ ਕੀਤੀ , ਜਿਸ ਨਾਲ ਫ਼ਿਲਮੀ ਦੁਨੀਆਂ ਦਾ ਰਾਹ ਖੁੱਲ ਗਿਆ। ਉਸਨੇ ਮੁੰਬਈ ਤੋਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰਦਿਆਂ ਛੋਟੇ ਪਰਦੇ ਦੇ ਨਾਲ-ਨਾਲ ਵੱਡੇ ਪਰਦੇ ਲਈ ਵੀ ਕੰਮ ਕੀਤਾ। ਬਾਲੀਵੁਡ ਫ਼ਿਲਮ ‘ਬਬਲੂ ਹੈਪੀ ਹੈ ’ ਨਾਲ ਉਸਦੀ ਪਛਾਣ ਬਣੀ। ਫਿਰ ਐਮੀ ਵਿਰਕ ਦੀ ਫ਼ਿਲਮ ‘ਸਾਹਬ ਬਹਾਦਰ’ ਨਾਲ ਪ੍ਰੀਤ ਕਮਲ ਨੂੰ ਪੰਜਾਬੀ ਸਿਨਮੇ ਨਾਲ ਜੁੜਨ ਦਾ ਸਬੱਬ ਬਣਿਆ।
‘ਮਰਜਾਣੇ’ ਫ਼ਿਲਮ ਬਾਰੇ ਗੱਲ ਕਰਦਿਆਂ ਪ੍ਰੀਤ ਕਮਲ ਨੇ ਕਿਹਾ ਕਿ ਇਹ ਫ਼ਿਲਮ ਅੱਜ ਦੇ ਨੌਜਵਾਨਾਂ ਨੂੰ ਸਹੀ ਸੇਧ ਨਾ ਮਿਲਣ ਕਰਕੇ ਕੁਰਾਹੇ ਪਈ ਜਵਾਨੀ ਦੀ ਕਹਾਣੀ ਹੈ। ਲਾਡ ਪਿਆਰ ਦੇ ਨਾਲ ਮਰਜਾਣੇ ਆਖਣ ਵਾਲੀਆਂ ਉਨ੍ਹਾਂ ਮਾਵਾਂ ਦੇ ਪੁੱਤਾਂ ਦੀ ਕਹਾਣੀ ਹੈ ਜੋ ਜਵਾਨੀ ਦੇ ਤਾਅ ਵਿੱਚ ਜ਼ਿੰਦਗੀ ਦੇ ਰਾਹਾਂ ਤੋਂ ਅਜਿਹਾ ਭਟਕੇ ਕਿ ਹਾਲਾਤਾਂ ਨੇ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੱਤਾ ਤੇ ਰਿਵਾਲਰ ’ਚੋਂ ਨਿਕਲੀ ਗੋਲੀ ਵਾਂਗ ਮੁੜ ਕਦੇ ਘਰ ਨਾ ਪਰਤੇ। ਇਸ ਵਿੱਚ ਉਸਨੇ ਨਾਇਕ ਸਿੱਪੀ ਗਿੱਲ ਦੀ ਲਵਰ ਕੁੜੀ ‘ਪੂਜਾ’ ਦਾ ਕਿਰਦਾਰ ਨਿਭਾਇਆ ਹੈ। ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਉਸਦੇ ਕਿਰਦਾਰ ਨੂੰ ਲਿਖਿਆ ਤੇ ਫ਼ਿਲਮਾਇਆ ਹੈ। ਮੈਨੂੰ ਆਸ ਹੈ ਕਿ ਪਹਿਲੀ ਫਿਲਮ ਵਾਂਗ ਦਰਸ਼ਕ ਇਸ ਫਿਲਮ ਵਿੱਚ ਵੀ ਉਸ ਜਰੂਰ ਪਸੰਦ ਕਰਨਗੇ। ਮੈਂ ਸ੍ਰੀ ਵਿਵੇਕ ਓਹਰੀ ਜੀ ਦਾ ਧੰਨਵਾਦ ਕਰਦੀ ਹਾਂ ਜਿੰਨ੍ਹਾਂ ਕਰਕੇ ਮੁੜ ਤੋਂ ਪੰਜਾਬੀ ਸਿਨਮੇ ਨਾਲ ਜੁੜਨ ਦਾ ਮੌਕਾ ਮਿਲਿਆ।
ਓਹਰੀ ਪ੍ਰੋਡਕਸ਼ਨ ਅਤੇ ਜੀਤ ਸੰਨਜ਼ ਇੰਟਰਨੈਸ਼ਨਲ ਦੇ ਬੈਨਰ ਦੀ ਇਸ ਫਿਲਮ ਵਿੱਚ ਸਿੱਪੀ ਗਿੱਲ, ਪ੍ਰੀਤ ਕਮਲ, ਕੁਲ ਸਿੱਧੂ, ਸੋਨਪ੍ਰੀਤ ਜਵੰਧਾ, ਤਰਸੇਮ ਪੌਲ, ਆਸ਼ੀਸ ਦੁੱਗਲ, ਹਰਿੰਦਰ ਭੁੱਲਰ, ਸਤਵਿੰਦਰ ਕੌਰ ਪ੍ਰੀਤ ਭੁੱਲਰ, ਰਮਨ ਢਿੱਲੋਂ ਬਲਵਿੰਦਰ ਧਾਲੀਵਾਲ,ਜੀਤ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਪ੍ਰੀਤ ਕਮਲ ਨੇ ਦੱਸਿਆ ਕਿ ‘ਮਰਜਾਣੇ’ ਤੋਂ ਉਸਦੀ ਨਿੰਜਾ ਨਾਲ ਫਿਲਮ ‘ਫੇਰ ਮਾਮਲਾ ਗੜਬੜ ਹੈ’ ਵੀ ਛੇਤੀ ਹੀ ਰਿਲੀਜ ਹੋਵੇਗੀ। ਅਦਾਕਾਰੀ ਤੋਂ ਇਲਾਵਾ ਪ੍ਰੀਤ ਕਮਲ ਨੂੰ ਡਾਂਸ, ਚੰਗੀਆਂ ਕਿਤਾਬਾਂ ਪੜ੍ਹਣ ਦਾ ਵੀ ਸ਼ੌਂਕ ਹੈ। ਭਵਿੱਖ ਵਿੱਚ ਪ੍ਰੀਤ ਕੋਲ ਹੋਰ ਵੀ ਕਈ ਫ਼ਿਲਮਾਂ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor