Literature

‘ਭਾਈ ਕਾਨ੍ਹ ਸਿੰਘ ਨਾਭਾ ਆਧੁਨਿਕ  ਸਿੱਖ ਇਤਿਹਾਸਕਾਰ ‘ਰਿਲੀਜ਼’

ਪਟਿਆਲਾ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਅੱਜ ਵੀ ਸੀ ਆਫਿਸ ਵਿਖੇ ਡਾ.ਪਰਮਜੀਤ ਕੌਰ ਵਲੋਂ ਲਿਖੀ ਪੁਸਤਕ ‘ਭਾਈ ਕਾਨ੍ਹ ਸਿੰਘ ਨਾਭਾ ਆਧੁਨਿਕ ਸਿੱਖ ਇਤਿਹਾਸਕਾਰ‘ ਰਿਲੀਜ਼ ਕੀਤੀ ਗਈ। ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ ਵਲੋਂ ਪ੍ਰਕਾਸਿਤ ਇਸ ਪੁਸਤਕ ਦੀ ਲੇਖਿਕਾ ਡਾ ਪਰਮਜੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਇਸ ਪੁਸਤਕ ਵਿਚ ਗੁਰੁਸ਼ਬਦ ਰਤਨਾਕਰ ਮਹਾਨਕੋਸ਼ ਦੀਆਂ ਐਂਟਰੀਆਂ ਨੂੰ ਅਧਾਰ ਬਣਾਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਸਾਹਿਬ ਇਕ ਸਾਹਿਤਕਾਰ ਤੇ ਵਿਆਖਿਆਕਾਰ ਹੀ ਨਹੀਂ ਬਲਕਿ ਇਕ ਇਤਿਹਾਸਕਾਰ ਵੀ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ, ਸਾਬਕਾ ਸੂਬੇਦਾਰ ਸ਼੍ਰ ਹਰਦਿਆਲ ਸਿੰਘ, ਪੰਜਾਬੀ ਵਿਦਵਾਨ ਡਾ ਜਗਮੇਲ ਸਿੰਘ ਭਾਠੂਆਂ ਅਤੇ ਡਾ. ਲਖਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਸ਼ੁੱਭ ਕਾਰਜ ਲਈ ਵੀ ਸੀ ਡਾ. ਅਰਵਿੰਦ ਨੇ ਲੇਖਿਕਾ ਡਾ ਪਰਮਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ।

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin