India

ਮਨੀ ਲਾਂਡਰਿੰਗ ਮਾਮਲੇ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ED ਨੇ ਭੇਜਿਆ ਸੰਮਨ

ਮੁੰਬਈ – ਮਹਾਰਾਸ਼ਟਰ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਵਿਚਾਲੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਲਬ ਕੀਤਾ ਹੈ। ਇਸ ਤਹਿਤ ਸੰਸਦ ਮੈਂਬਰ ਤੋਂ ਭਲਕੇ ਮੰਗਲਵਾਰ ਯਾਨੀ 28 ਜੂਨ ਨੂੰ ਪੁੱਛਗਿੱਛ ਕੀਤੀ ਜਾਵੇਗੀ। ਅਪ੍ਰੈਲ ਵਿੱਚ, ਈਡੀ ਨੇ ਸੰਜੇ ਰਾਉਤ ਦੀ ਪਤਨੀ ਵਰਸ਼ਾ ਰਾਉਤ ਅਤੇ ਉਸਦੇ ਦੋ ਹੋਰ ਸਾਥੀਆਂ ਦੀ 11.15 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਸੀ। ਪਹਿਲਾਂ ਹੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਅਤੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਹਿਰਾਸਤ ਵਿੱਚ ਹਨ ਅਤੇ ਹੁਣ ਸੰਜੇ ਰਾਊਤ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ।

ਮਹਾਰਾਸ਼ਟਰ ‘ਚ ਚੱਲ ਰਿਹਾ ਸਿਆਸੀ ਸੰਕਟ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਸੇ ਸਿਲਸਿਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੀ ਪਟੀਸ਼ਨ ’ਤੇ ਸੁਣਵਾਈ ਹੋਵੇਗੀ। ਜ਼ਿਕਰਯੋੋਗ ਹੈ ਕਿ ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੁਆਰਾ ਭੇਜੇ ਅਯੋਗਤਾ ਨੋਟਿਸ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਦੌਰਾਨ ਗੁਹਾਟੀ ਤੋਂ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਏਕਨਾਥ ਸ਼ਿੰਦੇ ਨੇ ਦੁਪਹਿਰ 2 ਵਜੇ ਬਾਗੀ ਨੇਤਾਵਾਂ ਦੀ ਬੈਠਕ ਬੁਲਾਈ ਹੈ। ਇਸ ਮੀਟਿੰਗ ‘ਚ ਅਗਲੀ ਰਣਨੀਤੀ ‘ਤੇ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਹੀ ਮਨਸੇ ਮੁਖੀ ਰਾਜ ਠਾਕਰੇ, ਏਕਨਾਥ ਸ਼ਿੰਦੇ ਨੇ ਵੀ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਦੋ ਵਾਰ ਫ਼ੋਨ ‘ਤੇ ਗੱਲ ਕੀਤੀ ਹੈ।

Related posts

ਸ਼ਹਿਜ਼ਾਦੇ’ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਅੱਤਿਆਚਾਰਿਆਂ ’ਤੇ ਚੁੱਪ ਹੈ: ਮੋਦੀ

editor

‘ਆਊਟਰ ਮਨੀਪੁਰ’ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਨੂੰ ਮੁੜ ਪੈਣਗੀਆਂ ਵੋਟਾਂ

editor

ਚੀਨ ਨਾਲ ਗੱਲਬਾਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ: ਰਾਜਨਾਥ ਸਿੰਘ

editor