Articles Technology

ਸਿਹਤ ਲਈ ਕਿੰਨਾ ਕੁ ਨੁਕਸਾਨਦੇਹ ਹੈ ਮੋਬਾਇਲ ਫ਼ੋਨ?

ਮੋਬਾਇਲ ਇਕ ਅਜਿਹਾ ਡਿਵਾਈਸ ਹੈ, ਜਿਸ ਨੇ ਅੱਜ ਦੇ ਸਮੇਂ ‘ਚ ਲੋਕਾਂ ਦੀ ਜ਼ਿੰਦਗੀ ‘ਚ ਆਪਣੀ ਅਹਿਮ ਥਾਂ ਬਣਾ ਲਈ ਹੈ। ਹੁਣ ਲੋਕ ਸੌਣ ਤੋਂ ਲੈ ਕੇ ਖਾਣਾ ਖਾਂਦੇ ਸਮੇਂ ਤਕ ਮੋਬਾਇਲ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਇਹ ਡਿਵਾਈਸ ਉਨ੍ਹਾਂ ਦੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ। ਦਰਅਸਲ, ਫੋਨ ‘ਚੋਂ ਨਿਕਲਣ ਵਾਲੀ ਰੇਡੀਏਸ਼ਨ ਲੋਕਾਂ ਦੇ ਸਿਹਤ ਨੂੰ ਇੰਨਾ ਨੁਕਸਾਨ ਪਹੁੰਚਾਉਂਦੀ ਹੈ ਕਿ ਹੁਣ ਉਨ੍ਹਾਂ ਨੂੰ ਅੱਖਾਂ ‘ਚ ਜਲਣ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਦੂਜੇ ਪਾਸੇ ਫੋਨ ਕਿੱਥੇ ਰੱਖਣਾ ਚਾਹੀਦਾ ਹੈ, ਇਹ ਵੀ ਵੱਡਾ ਵਿਸ਼ਾ ਬਣ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਵੀ ਮਾਹਿਰਾਂ ਦਾ ਮੰਨਣਾ ਹੈ ਕਿ ਫੋਨ ਗਲਤ ਥਾਂ ‘ਤੇ ਰੱਖਣ ਨਾਲ ਵੀ ਲੋਕ ਬੀਮਾਰੀਆਂ ਦੀ ਚਪੇਟ ‘ਚ ਆ ਸਕਦੇ ਹਨ। ਤਾਂ ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਥੇ ਫੋਨ ਨਾ ਰੱਖਣ ਨਾਲ ਤੁਸੀਂ ਆਪਣੇ ਆਪ ਨੂੰ ਸਿਰ ਦਰਦ ਜਾਂ ਪਿੱਠ ਦਰਦ ਵਰਗੀਆਂ ਬੀਮਾਰੀਆਂ ਤੋਂ ਬਚਾਅ ਸਕਦੇ ਹੋ। ਆਓ ਜਾਣਦੇ ਹਾਂ ਵਿਸਤਾਰ ਨਾਲ…

ਸਿਰਹਾਣੇ ਦੇ ਹੇਠਾਂ ਨਾ ਰੱਖੋ ਮੋਬਾਇਲ
ਜ਼ਿਆਦਾਤਰ ਲੋਕ ਆਪਣਾ ਮੋਬਾਇਲ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂ ਜਾਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਭੁੱਲ ਕੇ ਵੀ ਅਜਿਹਾ ਨਾ ਕਰੋ। ਫੋਨ ‘ਚੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਨਾਲ ਤੁਹਾਡੇ ਸਿਰ ‘ਚ ਦਰਦ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋ ਸਕਦੇ ਹਨ। ਉਥੇ ਹੀ ਡਾਕਟਰਾਂ ਦਾ ਮੰਨਣਾ ਹੈ ਕਿ ਫੋਨ ‘ਚੋਂ ਨਿਕਲਣ ਵਾਲੀ ਰੇਡੀਏਸ਼ਨ ਇਨਸਾਨ ਲਈ ਬਹੁਤ ਹਾਨੀਕਾਰਕ ਹੈ।

ਪਿਛਲੇ ਜੇਬ ‘ਚ ਨਾ ਰੱਖੋ ਮੋਬਾਇਲ

 

 

 

 

ਕਈ ਲੋਕ ਫੋਨ ਨੂੰ ਪਿਛਲੀ ਜੇਬ ‘ਚ ਰੱਖਦੇ ਹਨ। ਅਜਿਹਾ ਕਰਨਾ ਤੁਹਾਡੇ ਅਤੇ ਤੁਹਾਡੇ ਫੋਨ ਲਈ ਠੀਕ ਨਹੀਂ ਹੈ। ਕਿਉਂਕਿ ਅਜਿਹਾ ਕਰਨ ਨਾਲ ਫੋਨ ਟੁੱਟਣ ਜਾਂ ਚੋਰੀ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਨਾਲ ਹੀ ਇਸ ਨਾਲ ਤੁਹਾਡੇ ਪੈਰਾਂ ਦੀਆਂ ਨਾੜੀਆਂ ‘ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਤੁਹਾਡੇ ਪੈਰਾਂ ‘ਚ ਦਰਦ ਹੋ ਸਕਦਾ ਹੈ। ਉਥੇ ਹੀ ਸਿੰਪਲਮਾਸਟ ਦੀ ਰਿਪੋਰਟ ਮੁਤਾਬਕ, ਡਾਕਟਰ Orly Avitzur ਦਾ ਕਹਿਣਾ ਹੈ ਕਿ ਫੋਨ ਨੂੰ ਪਿਛਲੀ ਜੇਬ ‘ਚ ਰੱਖਣ ਨਾਲ ਪਿੱਠ ‘ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਛੋਟੇ ਬੱਚਿਆਂ ਕੋਲ ਨਾ ਰੱਖੋ ਮੋਬਾਇਲ
ਛੋਟੇ ਬੱਚਿਆਂ ਕੋਲ ਫੋਨ ਰੱਖਣ ਨਾਲ ਉਨ੍ਹਾਂ ਦੇ ਸਰੀਰ ‘ਤੇ ਬੁਰਾ ਅਸਰ ਪੈਂਦਾ ਹੈ। ਉਥੇ ਹੀ, center4research ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਛੋਟੇ ਬੱਚਿਆਂ ਕੋਲ ਫੋਨ ਰੱਖਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਉਹ ਹਾਈਪਰਐਕਟਿਵਿਟੀ ਅਤੇ ਡਿਫਿਸਿਟ ਡਿਸਆਰਡਰ ਵਰਗੀ ਖ਼ਤਰਨਾਕ ਬੀਮਾਰੀ ਦੀ ਚਪੇਟ ‘ਚ ਆ ਸਕਦੇ ਹਨ। ਦੂਜੇ ਪਾਸੇ ਮਾਹਿਰਾਂ ਦਾ ਮੰਨਣਾ ਹੈ ਕਿ ਫੋਨ ‘ਚੋਂ ਨਿਕਲਣ ਵਾਲੀ ਰੇਡੀਏਸ਼ਨ ਨਾਲ ਛੱਟੇ ਬੱਚਿਆਂ ਦੇ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ।

ਕੰਨ ਨਾਲ ਚਿਪਕਾ ਕੇ ਫੋਨ ‘ਤੇ ਨਾ ਕਰੋ ਗੱਲ
ਫੋਨ ‘ਤੇ ਗੱਲ ਕਰਨ ਦੌਰਾਨ ਆਪਣੇ ਕੰਨ ਤੋਂ ਡਿਵਾਈਸ ਨੂੰ ਘੱਟੋ-ਘੱਟ 0.5 ਤੋਂ 1.5 ਸੈਂਟੀਮੀਟਰ ਦੂਰ ਰੱਖੋ। ਅਜਿਹਾ ਕਰਨ ਨਾਲ ਫੋਨ ਦੀ ਸਕਰੀਨ ‘ਤੇ ਮੌਜੂਦ ਬੈਕਟੀਰੀਆ ਤੁਹਾਡੀ ਸਕਿਨ ‘ਚ ਦਾਖਲ ਹੋ ਕੇ ਨੁਕਸਾਨ ਨਹੀਂ ਪਹੁੰਚਾ ਸਕਣਗੇ। ਇਸ ਤੋਂ ਇਲਾਵਾ ਤੁਸੀਂ ਫੋਨ ‘ਤੇ ਗੱਲ ਕਰਨ ਲਈ ਈਅਰਫੋਨ ਦੀ ਵੀ ਵਰਤੋਂ ਕਰ ਸਕਦੇ ਹੋ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਗੂਗਲ ਹੈਂਗਆਊਟਸ ਯੂਜ਼ਰਜ਼ ਨੂੰ ਮਿਲੇਗੀ ਗੂਗਲ ਚੈਟ ਸਰਵਿਸ

editor

Reliance Jio ਦੇ 500 ਰੁਪਏ ਤਕ ਦੇ ਪ੍ਰੀਪੇਡ ਪਲਾਨ, ਮਿਲਣਗੇ 2GB ਪ੍ਰਤੀ ਦਿਨ ਡਾਟਾ ਸਣੇ ਕਈ ਫ਼ਾਇਦੇ

editor