International

ਸੇਨੇਗਲ ਦੇ ਹਸਪਤਾਲ ‘ਚ ਅੱਗ ਲੱਗਣ ਕਾਰਨ 11 ਬੱਚਿਆਂ ਦੀ ਮੌਤ

ਡਕਾਰ – ਅਫਰੀਕੀ ਦੇਸ਼ ਸੇਨੇਗਲ ‘ਚ ਇਕ ਦਰਦਨਾਕ ਹਾਦਸੇ ‘ਚ 11 ਬੱਚਿਆਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਸਿਰਫ਼ ਤਿੰਨ ਬੱਚਿਆਂ ਨੂੰ ਹੀ ਸੁਰੱਖਿਅਤ ਬਚਾਇਆ ਜਾ ਸਕਿਆ। ਇਹ ਹਾਦਸਾ ਰਾਜਧਾਨੀ ਡਕਾਰ ਤੋਂ 120 ਕਿਲੋਮੀਟਰ ਦੂਰ ਟਿਵਾਊਨ ਸ਼ਹਿਰ ਵਿੱਚ ਵਾਪਰਿਆ। ਬੁੱਧਵਾਰ ਦੇਰ ਰਾਤ ਹਸਪਤਾਲ ਦੇ ਨਿਓਨੇਟਲ ਵਿਭਾਗ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਆਰਐਫਐਮ ਰੇਡੀਓ ਨੇ ਸ਼ਹਿਰ ਦੇ ਮੇਅਰ ਡਿਓਪ ਸੇ ਦੇ ਹਵਾਲੇ ਨਾਲ ਦੱਸਿਆ ਕਿ ਪੰਜ ਮਿੰਟਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਕਿ ਰਾਸ਼ਟਰਪਤੀ ਮੈਕੀ ਸਾਲ ਨੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਵੀਰਵਾਰ ਤੋਂ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੁਖੀ ਮਾਵਾਂ ਅਤੇ ਪਰਿਵਾਰਾਂ ਪ੍ਰਤੀ ਡੂੰਘੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਭਿਆਨਕ ਸੀ। ਹਰ ਪਾਸੇ ਅੱਗ ਦੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਦਿਖਾਈ ਦੇ ਰਹੇ ਸਨ।

Related posts

ਅਮਰੀਕਾ ਦੀ ਜੇਲ੍ਹ ’ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ !

editor

ਚੀਨੀ ਸਮਰਥਨ ਪ੍ਰਾਪਤ ਮੁਹੰਮਦ ਮੋਈਜ਼ੂ ਦੀ ਸਰਕਾਰ ਬਣਦੇ ਹੀ ਮਾਲਦੀਵ ਪਹੁੰਚਿਆ ਚੀਨੀ ਜਾਸੂਸੀ ਬੇੜਾ

editor

ਲਾਹੌਰ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ਪੁਲਿਸ ਵਰਦੀ ਪਾਉਣ ਕਾਰਨ ਮੁਸੀਬਤ ’ਚ ਘਿਰੀ ਮਰੀਅਮ ਨਵਾਜ਼

editor