India

ਸੀਬੀਆਈ ਦੀ ਵੱਡੀ ਕਾਰਵਾਈ, ਓਪੀਜੀ ਸਕਿਓਰਟੀ ਦੇ ਐੱਮਡੀ ਸੰਜੇ ਗੁਪਤਾ ਗ੍ਰਿਫ਼ਤਾਰ

ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਐਨਐਸਈ ਕੋ-ਲੋਕੇਸ਼ਨ ਘੁਟਾਲਾ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਓਪੀਜੀ ਸਕਿਓਰਟੀ ਦੇ ਐਮਡੀ ਸੰਜੇ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਅਧਿਕਾਰੀਆਂ ਨੇ ਕੋ-ਲੋਕੇਸ਼ਨ ਘੁਟਾਲੇ ‘ਚ ਕਈ ਥਾਵਾਂ ’ਤੇ ਛਾਪੇ ਮਾਰੇ ਸਨ। ਸੀਬੀਆਈ ਨੇ ਪਿਛਲੇ ਮਹੀਨੇ ਮੁੰਬਈ, ਗਾਂਧੀਨਗਰ, ਦਿੱਲੀ, ਨੋਇਡਾ, ਗੁਰੂਗ੍ਰਾਮ ਤੇ ਕੋਲਕਾਤਾ ਸਮੇਤ 12 ਥਾਵਾਂ ‘ਤੇ ਛਾਪੇ ਮਾਰੇ ਸਨ। ਸੀਬੀਆਈ ਨੇ ਐਨਐਸਈ ਦੇ ਸਾਬਕਾ ਸੀਈਓ ਤੇ ਐਮਡੀ ਚਿੱਤਰਾ ਰਾਮਕ੍ਰਿਸ਼ਨ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਸੀਬੀਆਈ ਨੇ ਰਾਮਕ੍ਰਿਸ਼ਨਾ ਤੇ ਐਨਐਸਈ ਦੇ ਸਮੂਹ ਸੰਚਾਲਨ ਅਧਿਕਾਰੀ ਆਨੰਦ ਸੁਬਰਾਮਨੀਅਮ ਨੂੰ ਹਿਰਾਸਤ ‘ਚ ਲਿਆ ਸੀ। ਈਡੀ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਸ਼ਹਿਜ਼ਾਦੇ’ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਅੱਤਿਆਚਾਰਿਆਂ ’ਤੇ ਚੁੱਪ ਹੈ: ਮੋਦੀ

editor

‘ਆਊਟਰ ਮਨੀਪੁਰ’ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਨੂੰ ਮੁੜ ਪੈਣਗੀਆਂ ਵੋਟਾਂ

editor

ਚੀਨ ਨਾਲ ਗੱਲਬਾਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ: ਰਾਜਨਾਥ ਸਿੰਘ

editor