India

ਗ੍ਰਹਿ ਮੰਤਰੀ ਨੇ ਕਿਹਾ-ਅਪਰਾਧਾਂ ‘ਚ ਸਜ਼ਾ ਦਿਵਾਉਣ ਨੂੰ ਲੈ ਕੇ ਵਚਨਬੱਧ ਹੈ ਸਰਕਾਰ

ਕੇਵੜੀਆ – ਕੇਂਦਰੀ ਗ੍ਰਹਿ ਮੰਤਰੀ ਅਮਿਕ ਸ਼ਾਹ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਸਜ਼ਾ ਮਿਲਣ ਦੀ ਦਰ ਨੂੰ 90 ਫੀਸਦੀ ਤਕ ਕਰਨ ਲਈ ਵਚਨਬ ਮਿੱਤਰਤਾਪੂਰਨ ਤੇ ਪ੍ਰਭਾਵਸ਼ਾਲੀ ਅਪਰਾਧਿਕ ਨਿਆਂ ਪ੍ਰਣਾਲੀ ਮੁਹੱਈਆ ਕਰਾਉਣ ਲਈ ਵੀ ਯਤਨਸ਼ੀਲ ਹਨ। ਸ਼ਾਹ ਨੇ ਐਤਵਾਰ ਨੂੰ ਗੁਜਰਾਤ ਦੇ ਕੇਵੜੀਆ ‘ਚ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਕੇਂਦਰ ਸਰਕਾਰ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਵਧ ਤਵੱਜੋ ਦੇ ਰਹੀ ਹੈ।

ਕੇਂਦਰ ਸਰਕਾਰ ਅਪਰਾਧ ਦੀ ਪਛਾਣ ਕਰਨ, ਉਸ ਤੋਂ ਬਚਾਅ ਕਰਨ ਤੇ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਤਾਂਕਿ ਇਨ੍ਹਾਂ ਪ੍ਰਣਾਲੀਆਂ ਨੂੰ ਮਜ਼ਬੂਕਤ ਬਣਾ ਕੇ ਲੋਕ ਕਲਿਆਣ ਨੂੰ ਪੱਕਾ ਕੀਤਾ ਜਾ ਸਕੇ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਸਮਿਤੀ ਦੀ ਫੋਰੈਂਸਿਕ ਸਾਇੰਸ ਦੀਆਂ ਸਮਰੱਥਾਵਾਂ ‘ਤੇ ਹੋਂਣ ਵਾਲੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਦੇਸ਼ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਦਰ ਨੂੰ 90 ਫੀਸਦੀ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਸੁਚਾਰੂ ਤੌਰ ‘ਤੇ ਲਾਗੂ ਕਰਨਾ ਵੀ ਵੱਡਾ ਟੀਚਾ ਹੈ। ਉਨ੍ਹਾਂ ਹਰੇਕ ਸੂਬੇ ਵਿਚ ਫੋਰੈਂਸਿਕ ਸਾਇੰਸ ਡਾਇਰੈਕਟੋਰੇਟ ਬਣਾਉਣ ਦਾ ਵੀ ਐਲਾਨ ਕੀਤਾ। ਇਸਦੇ ਲਈ ਆਈਪੀਸੀ, ਸੀਆਰਪੀਸੀ ਵਿਚ ਸੋਧ ਦਾ ਮਤਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ 6 ਸਾਲ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧਿਕ ਮਾਮਲਿਆਂ ਵਿਚ ਫੋਰੈਂਸਿਕ ਜਾਂਚ ਨੂੰ ਲਾਜ਼ਮੀ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਇਸ ਬੈਠਕ ਵਿਚ ਦੇਸ਼ ਦੇ ਫੋਰੈਂਸਿਕ ਵਿਭਾਗ ਦੀ ਸਮਰੱਥਾ ਦੀ ਵੀ ਸਮੀਖਿਆ ਕੀਤੀ ਗਈ।

Related posts

ਸ਼ਹਿਜ਼ਾਦੇ’ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਅੱਤਿਆਚਾਰਿਆਂ ’ਤੇ ਚੁੱਪ ਹੈ: ਮੋਦੀ

editor

‘ਆਊਟਰ ਮਨੀਪੁਰ’ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਨੂੰ ਮੁੜ ਪੈਣਗੀਆਂ ਵੋਟਾਂ

editor

ਚੀਨ ਨਾਲ ਗੱਲਬਾਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ: ਰਾਜਨਾਥ ਸਿੰਘ

editor