Literature

ਡਾ. ਰਾਜਵੰਤ ਕੌਰ ‘ਪੰਜਾਬੀ’ ਨੂੰ 12ਵਾਂ ਰਾਜਿੰਦਰ ਕੌਰ ਵੰਤਾ ਪੁਰਸਕਾਰ ਪ੍ਰਦਾਨ

ਪਟਿਆਲਾ – ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ ਸਟੇਟ ਐਵਾਰਡੀ ਉਘੀ ਲੇਖਿਕਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ ਰਾਜਵੰਤ ਕੌਰ ‘ਪੰਜਾਬੀ’ ਨੂੰ 12ਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ ਪ੍ਰਦਾਨ ਕੀਤਾ ਗਿਆ| ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏੇ| ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਕਰਵਾਏ ਗਏ ਇਸ ਯਾਦਗਾਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ (ਹਰਿਆਣਾ) ਦੇ ਡਾਇਰੈਕਟਰ ਸ੍ਰੀ ਅਸ਼ਵਨੀ ਗੁਪਤਾ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ੍ਰੀਮਤੀ ਗੁਰਸ਼ਰਨ ਕੌਰ ਅਤੇ ਪ੍ਰਿੰਸੀਪਲ ਐਸ਼ਕੇ ਨਿਰਮਲ ਗੋਇਲ ਆਦਿ ਸ਼ਖਸੀਅਤਾਂ ਸ਼ਾਮਿਲ ਸਨ|
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ ਦਰਸ਼ਨ ਸਿੰਘ ‘ਆਸ਼ਟ ਨੇ ਇਕ ਸੌ ਤੋਂ ਵੱਧ  ਕਲਮਕਾਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਸਟੇਜੀ ਸ਼ਾਇਰ ਜਸਵੰਤ ਸਿੰਘ ਵੰਤਾ ਦੇ ਸਪੁੱਤਰ ਸ਼ ਇਕਬਾਲ ਸਿੰਘ ਵੰਤਾ ਵੱਲੋਂ ਆਪਣੀ ਸਾਹਿਤਕਾਰ ਸੁਪਤਨੀ ਰਾਜਿੰਦਰ ਕੌਰ ਵੰਤਾ ਦੀ ਯਾਦ ਵਿਚ ਇਹ ਪੁਰਸਕਾਰ ਪਿਛਲੇ ਬਾਰਾਂ ਸਾਲਾਂ ਤੋਂ ਨਿਰੰਤਰ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਇਹ ਪੁਰਸਕਾਰ ਸਭਾ ਨਾਲ ਜੁੜੇ ਉਹਨਾਂ ਸਾਹਿਤਕਾਰਾਂ ਨੂੰ ਦਿੱਤਾ ਜਾਂਦਾ ਹੈ ਜੋ ਪਿਛਲੇ ਲੰਮੇ ਅਰਸੇ ਤੋਂ ਨਿਸ਼ਕਾਮ ਭਾਵਨਾ ਨਾਲ ਪੰਜਾਬੀ ਮਾਂ ਬੋਲੀ ਦਾ ਜ਼ਖੀਰਾ ਭਰਦੇ ਆ ਰਹੇ ਹਨ| ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਅਸ਼ਵਨੀ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਸਾਹਿਤ ਸਭਾ ਦੀ ਕਾਰਗੁਜ਼ਾਰੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਸਮੂਹ ਪੰਜਾਬੀਆਂ ਨੂੰ ਵੀ ਆਪਣੀ ਮਾਤ ਭਾਸ਼ਾ ਨੂੰ ਬਚਾਉਣ ਲਈ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ| ਸ੍ਰੀਮਤੀ ਗੁਰਸ਼ਰਨ ਕੌਰ ਨੇ ਰਾਜਵੰਤ ਕੌਰ ਪੰਜਾਬੀ ਨੂੰ ਮਿਲੇ ਪੁਰਸਕਾਰ ਦੇ ਹਵਾਲੇ ਨਾਲ ਕਿਹਾ ਕਿ ਵੰਤਾ ਪਰਿਵਾਰ ਵੱਲੋਂ ਪਹਿਲੀ ਵਾਰੀ ਕਿਸੇ ਇਸਤਰੀ ਲੇਖਿਕਾ ਨੂੰ ਇਹ ਪੁਰਸਕਾਰ ਦੇਣ ਨਾਲ ਪੁਰਸਕਾਰ ਦਾ ਕੱਦ ਹੋਰ ਵੀ ਉਚਾ ਹੋ ਗਿਆ ਹੈ| ਸਨਮਾਨਿਤ ਸ਼ਖਸੀਅਤ ਡਾ ਰਾਜਵੰਤ ਕੌਰ ਪੰਜਾਬੀ ਨੇ ਆਪਣੀ ਅਧਿਆਪਕਾ ਅਤੇ ਸਾਹਿਤਕ ਗੁਰੂ ਰਾਜਿੰਦਰ ਕੌਰ ਵੰਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਪੁਰਸਕਾਰ ਨੇ ਪੰਜਾਬੀ ਸਾਹਿਤ, ਸਭਿਆਚਾਰ ਅਤੇ ਲੋਕ ਸਾਹਿਤ ਪ੍ਰਤੀ ਉਨ੍ਹਾਂ ਦੀ ਜਿੰਮੇਵਾਰੀ ਵਿਚ ਵਾਧਾ ਕੀਤਾ ਹੈ ਅਤੇ ਉਹ ਹੋਰ ਪ੍ਰਤਿਬੱਧਤਾ ਨਾਲ ਲਿਖ ਕੇ ਇਹ ਰਿਣ ਮੋੜਨ ਦਾ ਯਤਨ ਕਰਨਗੇ| ਉਹਨਾਂ ਪੁਰਸਕਾਰ ਵਿਚ ਮਿਲੀ ਰਾਸ਼ੀ ਤਤਕਾਲ ਹੀ ਗੁਰਬਤ ਨਾਲ ਜੂਝ ਰਹੀ ਪੰਜਾਬੀ ਗਾਇਕਾ ਅਨੀਤਾ ਸਮਾਣਾ ਅਤੇ ਪੰਜਾਬੀ ਸਾਹਿਤ ਸਭਾ ਨੂੰ ਅੱਧੀ-ਅੱਧੀ ਪ੍ਰਦਾਨ ਕਰ ਦਿੱਤੀ| ਸਮਾਗਮ ਦੇ ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਐਸ਼ਕੇ ਨਿਰਮਲ ਗੋਇਲ ਨੇ ਡਾ ਪੰਜਾਬੀ ਨੂੰ ਮਿਲੇ ਸਨਮਾਨ ਦੇ ਹਵਾਲੇ ਨਾਲ ਕਿਹਾ ਕਿ ਸਭਾ ਦੇ ਪਲੇਟਫਾਰਮ ਤੋਂ ਪੰਜਾਬੀ ਮਾਂ ਬੋਲੀ ਨੂੰ ਮਿਲ ਰਿਹਾ ਮਾਣ ਸਨਮਾਨ ਆਪਣੀ ਮਿਸਾਲ ਆਪ ਹੈ| ਡਾ ਪੰਜਾਬੀ ਬਾਰੇ ਪੇਪਰ ਅਤੇ ਸਨਮਾਨ ਪੱਤਰ ਕ੍ਰਮਵਾਰ ਡਾæ ਇੰਦਰਪਾਲ ਕੌਰ ਅਤੇ ਹਰਪ੍ਰੀਤ ਸਿੰਘ ਰਾਣਾ ਨੇ ਪੜ੍ਹੇ ਜਦੋਂ ਕਿ ਜਗਦੀਸ਼ ਰਾਏ ਕੁਲਰੀਆਂ ਨੇ ਰਾਜਿੰਦਰ ਕੌਰ ਵੰਤਾ ਦੇ ਸਾਹਿਤ ‘ਤੇ ਰੌਸ਼ਨੀ ਪਾਈ| ਡਾ ਗੁਰਬਚਨ ਸਿੰਘ ਰਾਹੀ ਨੇ ਸਭਾ ਦੇ ਪਿਛੋਕੜ ਬਾਰੇ ਅਤੇ ਸ਼ ਕੁਲਵੰਤ ਸਿੰਘ ਨੇ ਇਕ ਵਿਸ਼ੇਸ਼ ਕਵਿਤਾ ਪੇਸ਼ ਕੀਤੀ| ਸੁਮਨ ਬੱਤਰਾ ਨੇ ਸਨਮਾਨਿਤ ਸ਼ਖਸੀਅਤਾਂ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ| ਇਸ ਦੌਰਾਨ ਪ੍ਰਸਿੱਧ ਲੇਖਿਕਾ ਸੁਕੀਰਤੀ ਭਟਨਾਗਰ ਦੀ ਬਾਲ ਪੁਸਤਕ ‘ਹੈਲੋ ਮੰਮੀ’ ਵੀ ਲੋਕ ਅਰਪਿਤ ਕੀਤੀ ਗਈ|
ਸਮਾਗਮ ਦੇ ਦੂਜੇ ਦੌਰ ਵਿਚ ਪ੍ਰੋ ਸੁਭਾਸ਼ ਸ਼ਰਮਾ, ਪ੍ਰੋ  ਹਰਜੀਤ ਸਿੰਘ ਸੱਧਰ, ਸੁਖਦੇਵ ਸਿੰਘ ਸ਼ਾਂਤ, ਬਾਬੂ ਸਿੰਘ ਰੈਹਲ, ਬੀਬੀ ਜੌਹਰੀ, ਅਮਰ ਗਰਗ ਕਲਮਦਾਨ, ਜੰਗ ਸਿੰਘ ਫੱਟੜ, ਹਰੀ ਸਿੰਘ ਚਮਕ, ਪ੍ਰਿੰ ਪ੍ਰੇਮ ਲਤਾ, ਨਵਦੀਪ ਸਿੰਘ ਮੁੰਡੀ, ਮਨਜੀਤ ਪੱਟੀ, ਗੁਰਪ੍ਰੀਤ ਸਿੰਘ ਜਖਵਾਲੀ, ਸੁਰਿੰਦਰ ਕੌਰ ਬਾੜਾ, ਮਾਸਟਰ ਹਰਦੇਵ ਸਿੰਘ ਪ੍ਰੀਤ, ਰਘਬੀਰ ਸਿੰਘ ਮਹਿਮੀ, ਬਲਦੇਵ ਸਿੰਘ ਬਿੰਦਰਾ, ਰਾਮੇਸ਼ਵਰੀ ਘਾਰੂ, ਸਵਤੰਤਰ ਕੁਮਾਰ, ਚਹਿਲ ਜਗਪਾਲ, ਲਛਮਣ ਸਿੰਘ ਤਰੌੜਾ, ਕੈਪ ਚਮਕੌਰ ਸਿੰਘ, ਸ਼ਰਵਣ ਵਰਮਾ, ਕਰਨ ਪਰਵਾਜ਼, ਸਵਿੰਦਰ ਸਵੀ, ਬਲਬੀਰ ਸਿੰਘ ਦਿਲਦਾਰ, ਸਜਨੀ ਬਾਤਿਸ਼, ਕ੍ਰਿਸ਼ਨ ਲਾਲ ਧੀਮਾਨ, ਖੁਸ਼ਪ੍ਰੀਤ ਸਿੰਘ ਇੰਸਾਂ, ਰਾਜਵਿੰਦਰ ਕੌਰ ਜਟਾਣਾ, ਰਮਨਦੀਪ ਕੌਰ ਵਿਰਕ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ|
ਇਸ ਸਮਾਗਮ ਵਿਚ ਪ੍ਰੋ ਜੇ ਕੇ ਮਿਗਲਾਨੀ, ਕੈਪ ਮਹਿੰਦਰ ਸਿੰਘ, ਪ੍ਰੋ ਜੀ ਐਸ਼ਭਟਨਾਗਰ, ਇੰਦਰਜੀਤ ਚੋਪੜਾ, ਆਰ ਡੀ ਜਿੰਦਲ, ਡਾ ਰਵੀ ਭੂਸ਼ਣ, ਹਰਿਚਰਨ ਸਿੰਘ ਅਰੋੜਾ, ਡਾ ਗੁਰਕੀਰਤ ਕੌਰ, ਅਜੀਤ ਸਿੰਘ ਭੂਟਾਨੀ, ਕਮਲ ਸੇਖੋਂ, ਸਤਨਾਮ ਕੌਰ ਚੌਹਾਨ, ਸਤਨਾਮ ਸਿੰਘ ਮੱਟੂ, ਰਵੀ ਪ੍ਰਭਾਕਰ, ਡਾ ਏ ਕੇ ਸ਼ਰਮਾ, ਜੋਗਾ ਸਿੰਘ ਧਨੌਲਾ, ਰਾਜ ਸਿੰਘ ਬਧੌਛੀ, ਅਵਲੀਨ ਕੌਰ, ਨਰਿੰਦਰਜੀਤ ਸਿੰਘ ਸੋਮਾ, ਸੁਖਵੀਰ ਕੌਰ, ਹਰਵੀਨ ਹੌਬੀ, ਪ੍ਰੀਤਮ ਰਾਜ, ਛੱਜੂ ਰਾਮ ਮਿੱਤਲ, ਰਾਜਵੀਰ ਕੌਰ, ਜਤਿੰਦਰਪਾਲ ਸਿੰਘ ਨਾਗਰਾ, ਲੱਖਾ ਸਿੰਘ, ਪ੍ਰੋ ਸੁਭਾਸ਼ ਸ਼ਰਮਾ, ਦੀਦਾਰ ਖਾਨ ਧਬਲਾਨ, ਜਗਜੀਤ ਸਿੰਘ ਸਾਹਨੀ ਆਦਿ ਵੀ ਹਾਜ਼ਰ ਸਨ| ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖੂਬੀ ਨਿਭਾਇਆ|

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin