International

ਨਾਈਜੀਰੀਆ ਦੇ ਤੇਲ ਸੋਧਕ ਕਾਰਖਾਨੇ ‘ਚ ਧਮਾਕੇ ਦੌਰਾਨ 110 ਜਣਿਆਂ ਦੀ ਮੌਤ, ਰਿਸ਼ਤੇਦਾਰਾਂ ਦੀ ਗ਼ੈਰਹਾਜ਼ਰੀ ‘ਚ 50 ਲੋਕਾਂ ਨੂੰ ਦਫਨਾਇਆ

ਓਵੇਰੀ – ਨਾਈਜੀਰੀਆ ਵਿੱਚ ਇੱਕ ਗ਼ੈਰ-ਕਾਨੂੰਨੀ ਤੇਲ ਸੋਧਕ ਕਾਰਖਾਨੇ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 110 ਲੋਕਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਲੋਕ ਇੰਨੇ ਬੁਰੀ ਤਰ੍ਹਾਂ ਸੜ ਗਏ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਵੀ ਅਸੰਭਵ ਹੋ ਰਹੀ ਹੈ। ਇਹ ਧਮਾਕਾ ਸ਼ੁੱਕਰਵਾਰ ਨੂੰ ਏਮੋ ਸੂਬੇ ‘ਚ ਹੋਇਆ। ਓਹਾਜੀ-ਏਗਬੇਮਾ ਸਥਾਨਕ ਸਰਕਾਰ ਖੇਤਰ ਦੇ ਪ੍ਰਧਾਨ ਮਾਰਸੇਲ ਅਮਾਦੀਓਹਾ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮੰਗਲਵਾਰ ਨੂੰ ਅਧਿਕਾਰੀਆਂ ਵੱਲੋਂ ਰਿਸ਼ਤੇਦਾਰਾਂ ਦੀ ਗ਼ੈਰ-ਮੌਜੂਦਗੀ ‘ਚ 50 ਲੋਕਾਂ ਨੂੰ ਜੰਗਲ ‘ਚ ਦਫਨਾ ਦਿੱਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਪੱਛਮੀ ਅਫਰੀਕੀ ਦੇਸ਼ ਵਿੱਚ ਬਣੀਆਂ ਅਜਿਹੀਆਂ ਗੈਰ-ਕਾਨੂੰਨੀ ਤੇਲ ਰਿਫਾਇਨਰੀਆਂ ਹਰ ਥਾਂ ਮੌਜੂਦ ਹਨ। ਇੱਥੋਂ ਕੱਚੇ ਤੇਲ ਦੇ ਭੰਡਾਰ ਆਸਾਨੀ ਨਾਲ ਚੋਰੀ ਹੋ ਜਾਂਦੇ ਹਨ। ਅਮਾਦੀਓਹਾ ਨੇ ਅੱਗੇ ਦੱਸਿਆ ਕਿ ਇਹ ਰਿਫਾਇਨਰੀ ਜੰਗਲ ਦੇ ਵਿਚਕਾਰ ਸਥਿਤ ਸੀ, ਜਿਸ ਕਾਰਨ ਸਾਡੇ ਕੋਲ ਰਿਫਾਇਨਰੀ ਸਬੰਧੀ ਬਹੁਤ ਘੱਟ ਜਾਣਕਾਰੀ ਹੈ।

ਜਿਸ ਇਲਾਕੇ ‘ਚ ਇਹ ਘਟਨਾ ਵਾਪਰੀ ਉੱਥੇ ਦੇ ਨਿਵਾਸੀਆਂ ਨੇ ਦੱਸਿਆ ਕਿ ਧਮਾਕੇ ‘ਚ ਮਾਰੇ ਗਏ ਲੋਕਾਂ ‘ਚੋਂ ਕਈ ਨਾਈਜੀਰੀਆ ਦੇ ਵੱਖ-ਵੱਖ ਹਿੱਸਿਆਂ ਤੋਂ ਤੇਲ ਖਰੀਦਣ ਆਏ ਸਨ। ਇੱਕ ਸਥਾਨਕ ਵਸਨੀਕ ਦੇ ਅਨੁਸਾਰ, ਰਿਫਾਇਨਰੀ ਰਾਤ ਸਮੇਂ ਰੁੱਝੀ ਰਹਿੰਦੀ ਸੀ। ਧਮਾਕੇ ਵਿੱਚ ਮਾਰੇ ਗਏ ਲੋਕਾਂ ਨੂੰ ਮੰਗਲਾਵਰ ਦੇ ਦਿਨ ਜੰਗਲ ਦੇ ਅੰਦਰ ਦਫ਼ਨਾਇਆ ਗਿਆ ਸੀ। ਗੌਰਤਲਬ ਹੈ ਕਿ ਪਿੰਡ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਰਿਫਾਇਨਰੀ ਜੋ ਉਨ੍ਹਾਂ ਦੀ ਆਮਦਨ ਦਾ ਵੱਡਾ ਸਾਧਨ ਸੀ, ਹੁਣ ਬੰਦ ਹੋ ਗਈ ਹੈ।

ਦੱਸਿਆ ਗਿਆ ਹੈ ਕਿ ਪੁਲਿਸ-ਪ੍ਰਸ਼ਾਸ਼ਨ ਕੱਚੇ ਤੇਲ ਦੀ ਅਜਿਹੀ ਗ਼ੈਰ-ਕਾਨੂੰਨੀ ਰਿਫਾਇਨਿੰਗ ਸਬੰਧੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਕਰਦਾ ਹੈ। ਧਮਾਕੇ ‘ਚ ਮਾਰੇ ਗਏ ਲੋਕਾਂ ‘ਚ ਬਹੁਤ ਸਾਰੇ ਮਜ਼ਦੂਰ ਸਨ ਜੋ ਰਿਫਾਇਨਰੀ ‘ਚ ਕੰਮ ਕਰਦੇ ਸਨ। ਇਸ ਤੋਂ ਪਹਿਲਾਂ ਵੀ ਪੈਟਰੋਲੀਅਮ ਪਦਾਰਥਾਂ ਦੀ ਚੋਰੀ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਸੈਂਕੜੇ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਗ਼ੈਰ-ਕਾਨੂੰਨੀ ਕੱਚੇ ਤੇਲ ਦੇ ਰਿਫਾਇਨਿੰਗ ਪਿੱਛੇ ਬੇਰੁਜ਼ਗਾਰੀ ਅਤੇ ਗਰੀਬੀ ਸਭ ਤੋਂ ਵੱਡਾ ਕਾਰਨ ਹੈ। ਤੁਹਾਨੂੰ ਦੱਸ ਦੇਈਏ ਕਿ ਦੱਖਣੀ ਨਾਈਜੀਰੀਆ ਅਫਰੀਕਾ ਦਾ ਸਭ ਤੋਂ ਵੱਡਾ ਕੱਚਾ ਤੇਲ ਉਤਪਾਦਕ ਖੇਤਰ ਹੈ।

Related posts

ਅਮਰੀਕਾ ਦੀ ਜੇਲ੍ਹ ’ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ !

editor

ਚੀਨੀ ਸਮਰਥਨ ਪ੍ਰਾਪਤ ਮੁਹੰਮਦ ਮੋਈਜ਼ੂ ਦੀ ਸਰਕਾਰ ਬਣਦੇ ਹੀ ਮਾਲਦੀਵ ਪਹੁੰਚਿਆ ਚੀਨੀ ਜਾਸੂਸੀ ਬੇੜਾ

editor

ਲਾਹੌਰ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ਪੁਲਿਸ ਵਰਦੀ ਪਾਉਣ ਕਾਰਨ ਮੁਸੀਬਤ ’ਚ ਘਿਰੀ ਮਰੀਅਮ ਨਵਾਜ਼

editor