Bollywood

ਪਿਤਾ ਦੀ ਮੌਤ ਪਿੱਛੋਂ ਨਿਮਰਤ ਨੇ ਕਈ ਮੁਸ਼ਕਲਾਂ ਦਾ ਕੀਤਾ ਸਾਹਮਣਾ

ਬਾਲੀਵੁੱਡ ਅਭਿਨੇਤਰੀ ਨਿਮਰਤ ਕੌਰ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਹੈ ਜਿਸ ਨੇ ਆਪਣੇ ਦਮ ਉੱਤੇ ਕਾਮਯਾਬੀ ਹਾਸਲ ਕੀਤੀ ਹੈ। ਸਾਲ 2012 ਵਿੱਚ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਨਿਮਰਤ ਕੌਰ ਨੇ ‘ਲੰਚ ਬਾਕਸ’ ਤੋਂ ਲੈ ਕੇ ‘ਏਅਰਲਿਫਟ’ਤੱਕ ਦਮਦਾਰ ਫਿਲਮਾਂ ਵਿੱਚ ਆਪਣੀ ਐਕਟਿੰਗ ਦਾ ਲੋਹਾ ਮੰਨਵਾਇਆ ਹੈ। ‘ਦਸਵੀਂ’ ਵਿੱਚ ਤਾਂ ਉਸ ਦੀ ਅਮਿਤਾਭ ਬੱਚਨ ਵੀ ਕਾਇਲ ਹੋ ਗਏ ਅਤੇ ਆਪਣੇ ਹੱਥ ਨਾਲ ਲਿਖੀ ਇੱਕ ਚਿੱਠੀ ਅਤੇ ਫੁੱਲਾਂ ਦਾ ਗੁਲਦਸਤਾ ਭੇਜਿਆ।ਨਿਮਰਤ ਕੌਰ ਦੀ ਕਹਾਣੀ ਮੁੱਢ ਤੋਂ ਸ਼ੂਰੂ ਤੋਂ ਕਰਦੇ ਹਾਂ। ਉਸ ਦਾ ਜਨਮ ਰਾਜਸਥਾਨ ਦੇ ਪਿਲਾਨੀ ਵਿੱਚ ਸਿੱਖ ਪਰਵਾਰ ਵਿੱਚ ਹੋਇਆ। ਉਸ ਦੇ ਪਿਤਾ ਆਰਮੀ ਅਫਸਰ ਸਨ। ਇਸੇ ਕਾਰਨ ਨਿਮਰਤ ਦਾ ਪਰਵਾਰ ਕਈ ਸ਼ਹਿਰਾਂ ਵਿੱਚ ਰਿਹਾ ਹੈ। ਉਸ ਦੀ ਛੋਟੀ ਭੈਣ ਰੂਬੀਨਾ ਬੰਗਲੌਰ ਵਿੱਚ ਸਾਇਕੋਲਾਜਿਸਟ ਹੈ। ਨਿਮਰਤ ਨੇ ਪਟਿਆਲਾ ਤੋਂ ਪੜ੍ਹਾਈ ਕੀਤੀ। ਫਿਰ ਦਿੱਲੀ ਯੂਨੀਵਰਸਿਟੀ ਦੇ ਸ਼੍ਰੀਰਾਮ ਕਾਲਜ ਆਫ ਕਾਮਰਸ ਤੋਂ ਉਸ ਨੇ ਬੀ-ਕਾਮ ਆਰਨਸ ਕੀਤਾ। 1994 ਵਿੱਚ ਜਦ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨੇ ਨਿਮਰਤ ਕੌਰ ਦੇ ਪਿਤਾ ਨੂੰ ਅਗਵਾ ਕਰ ਲਿਆ ਤਾਂ ਇਸ ਦੇ ਬਾਅਦ ਉਸ ਦਾ ਪਰਵਾਰ ਟੁੱਟ ਗਿਆ ਅਤੇ ਨੰਨ੍ਹੀ ਨਿਮਰਤ ਦਾ ਸਭ ਕੁਝ ਚਲਾ ਗਿਆ। ਉਸ ਦੇ ਫੌਜੀ ਪਿਤਾ ਨੂੰ ਅੱਤਵਾਦੀਆਂ ਨੇ ਕਰੀਬ ਇੱਕ ਹਫਤੇ ਤੱਕ ਬੰਦੀ ਬਣਾ ਕੇ ਰੱਖਿਆ। ਹਿਜ਼ਬੁਲ ਨੇ ਉਸ ਦੇ ਪਿਤਾ ਦੇ ਬਦਲੇ ਅੱਤਵਾਦੀਆਂ ਨੂੰ ਛੱਡਣ ਦੀ ਮੰਗ ਕੀਤੀ, ਜਿਸ ਨੂੰ ਸਰਕਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਹੈਵਾਨਾਂ ਨੇ ਨਿਮਰਤ ਕੌਰ ਦੇ ਪਿਤਾ ਦੀ ਹੱਤਿਆ ਕਰ ਦਿੱਤੀ। 44 ਸਾਲ ਦੀ ਉਮਰ ਵਿੱਚ ਨਿਮਰਤ ਦੇ ਪਿਤਾ ਅਤੇ ਮੇਜਰ ਭੁਪਿੰਦਰ ਸਿੰਘ ਕਸ਼ਮੀਰ ਵਿੱਚ ਸ਼ਹੀਦ ਹੋਏ ਸਨ। ਨਿਮਰਤ ਕੌਰ ਦੇ ਪਿਤਾ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।ਪਿਤਾ ਦੇ ਪਿੱਛੋਂ ਨਿਮਰਤ ਕੌਰ ਦਾ ਪਰਵਾਰ ਨੋਇਡਾ ਸ਼ਿਫਟ ਹੋ ਗਿਆ ਅਤੇ ਆਪਣੇ ਨਾਨਾ-ਨਾਨੀ ਕੋਲ ਰਹਿਣ ਲੱਗੇ। ਪਿਤਾ ਦੀ ਪੈਨਸ਼ਨ ਅਤੇ ਘਰ ਦੀ ਸੇਵਿੰਗਸ ਨਾਲ ਉਨ੍ਹਾਂ ਨੇ ਮਕਾਨ ਲਿਆ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਗੁਜ਼ਾਰਾ ਹੋਇਆ।ਨਿਮਰਤ ਕੌਰ ਨੇ ਦਿੱਲੀ ਤੋਂ ਪੜ੍ਹਾਈ ਕੀਤੀ। ਕਾਲਜ ਦੌਰਾਨ ਉਹ ਥੀਏਟਰ ਵਿੱਚ ਹਿੱਸਾ ਲੈਣ ਲੱਗੀ। ਉਸ ਨੇ ਪਿ੍ਰੰਟ ਮਾਡਲ ਦੇ ਤੌਰ ਉੱਤੇਕਰੀਅਰ ਸ਼ੁਰੂ ਕੀਤਾ। ਹੌਲੀ ਹੌਲੀ ਇਸ਼ਤਿਹਾਰ ਅਤੇ ਫਿਰ ਐਬਲਮ ਨਾਲ ਉਸ ਦਾ ਕਰੀਅਰ ਅੱਗੇ ਵਧਿਆ।

Related posts

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਹੋਏ ਲਾਪਤਾ, ਪਿਤਾ ਨੇ ਦਰਜ ਕਰਵਾਈ ਸ਼ਿਕਾਇਤ

editor

ਆਯੁਸ਼ਮਾਨ ਖੁਰਾਨਾ ਤੇ ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ

editor

ਅਮਿਤਾਭ ਬੱਚਨ ਨੂੰ ਮਿਲਿਆ ‘ਲਤਾ ਦੀਨਾਨਾਥ ਮੰਗੇਸ਼ਕਰ’ ਐਵਾਰਡ

editor