Literature

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜਵਿੰਦਰ ਕੌਰ ਜਟਾਣਾ ਦਾ ਕਾਵਿ ਸੰਗ੍ਰਹਿ ‘ਆਹਟ’ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ ਅੱਜ ਮਿਤੀ 31 ਜੁਲਾਈ 2016 ਨੂੰ ਨਿਵੇਕਲੇ ਮੁਹਾਵਰੇ ਵਾਲੀ ਕਵਿੱਤਰੀ ਰਾਜਵਿੰਦਰ ਕੌਰ ਜਟਾਣਾ ਦੇ ਪਲੇਠੇ ਕਾਵਿ ਸੰਗ੍ਰਹਿ ‘ਆਹਟ’ ਦਾ ਭਾਸ਼ਾ ਵਿਭਾਗ, ਪਟਿਆਲਾ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ ਦਰਸ਼ਨ ਸਿੰਘ ‘ਆਸ਼ਟ’, ਡਾ ਸਤੀਸ਼ ਕੁਮਾਰ ਵਰਮਾ, ਡਾ ਸੁਲਤਾਨਾ ਬੇਗ਼ਮ, ਰਾਜਵਿੰਦਰ ਕੌਰ ਜਟਾਣਾ ਅਤੇ ਬਾਬੂ ਸਿੰਘ ਰੈਹਲ ਆਦਿ ਸ਼ਖਸੀਅਤਾਂ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਡਾ ਦਰਸ਼ਨ ਸਿੰਘ Ḕਆਸ਼ਟ’ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਵਿਚ ਪੁੱਜੇ ਨਾਮਵਰ ਲੇਖਕਾਂ ਦੇ ਇਕੱਠ ਨੂੰ ਜੀਅ ਆਇਆਂ ਕਹਿੰਦੇ ਹੋਏ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਪੰਜਾਬੀ ਭਾਸ਼ਾ ਅਤੇ ਮਿਆਰੀ ਸਾਹਿਤ ਪ੍ਰਤੀ ਵਚਨਬੱਧਤਾ ਦੁਹਰਾਈ। ਉਪਰੰਤ ਡਾ ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਸਮਾਜ ਵਿਚ ਔਰਤ ਦਾ ਰੁਤਬਾ ਕਿਸੇ ਪੱਖੋਂ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ।ਡਾ ਸੁਲਤਾਨਾ ਬੇਗ਼ਮ ਦਾ ਕਹਿਣਾ ਸੀ ਕਿ ਰਾਜਵਿੰਦਰ ਵਰਗੀਆਂ ਕਵਿੱਤਰੀਆਂ ਕੋਲ ਕਾਵਿਕ ਹੁਨਰ ਹੈ ਜਿਸ ਨੂੰ ਹੋਰ ਮਿਹਨਤ ਨਾਲ ਲਿਸ਼ਕਾਇਆ ਜਾ ਸਕਦਾ ਹੈ। ਜਟਾਣਾ ਦੀ ਪੁਸਤਕ ਉਪਰ ਉਘੇ ਕਵੀ ਪਾਲੀ ਖ਼ਾਦਿਮ ਵੱਲੋਂ ਲਿਖਿਆ ਪਰਚਾ ਪੜ੍ਹਦੇ ਹੋਏ ਵੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਟਾਣਾ ਕੋਲ ਔਰਤ ਦੇ ਦੁੱਖ ਦਰਦ ਨੂੰ ਸਮਝਣ ਤੇ ਕਲਾਮਈ ਢੰਗ ਨਾਲ ਪੇਸ਼ ਕਰਨ ਦਾ ਹੁਨਰ ਹੈ ਜਦੋਂ ਕਿ ਡਾ ਕੁਲਦੀਪ ਸਿੰਘ ਦੀਪ, ਦਰਸ਼ਨ ਬੁੱਟਰ, ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੇ ਜਟਾਣਾ ਦੀ ਕਾਵਿ ਪੁਸਤਕ ਸੰਬੰਧੀ ਵੱਖ ਵੱਖ ਪਹਿਲੂਆਂ ਤੋਂ ਆਪੋ ਆਪਣਾ ਦ੍ਰਿਸ਼ਟੀਕੋਣ ਪ੍ਰਗਟ ਕਰਦੇ ਹੋਏ ਆਪਣੀਆਂ ਖ਼ੂਬਸੂਰਤ ਨਜ਼ਮਾਂ ਵੀ ਪੇਸ਼ ਕੀਤੀਆਂ। ਨਰਿੰਦਰਪਾਲ ਕੰਗ, ਬਮਲਜੀਤ ਮਾਨ ਕੈਨੇਡਾ, ਸਤਨਾਮ ਕੌਰ ਚੌਹਾਨ,ਪ੍ਰਾਣ ਸੱਭਰਵਾਲ ਆਦਿ ਨੇ ਵੀ ਪੰਜਾਬੀ ਸਾਹਿਤ ਸਭਾ ਅਤੇ ਰਾਜਵਿੰਦਰ ਜਟਾਣਾ ਦੀ ਕਾਵਿ ਪੁਸਤਕ ਦੇ ਹਵਾਲੇ ਨਾਲ ਚਰਚਾ ਕੀਤੀ।ਇਸ ਦੌਰਾਨ ਰਾਜਵਿੰਦਰ ਕੌਰ ਜਟਾਣਾ ਨੇ ਆਪਣੀ ਪੁਸਤਕ ਵਿਚੋਂ ਕੁਝ ਨਜ਼ਮਾਂ ਪੇਸ਼ ਕਰਨ ਦੇ ਨਾਲ ਨਾਲ ਆਪਣੀ ਲਿਖਣ ਪ੍ਰਕਿਰਿਆ ਬਾਰੇ ਗੱਲਾਂ ਸਾਂਝੀਆਂ ਕੀਤੀਆਂ।
ਸਮਾਗਮ ਦੇ ਦੂਜੇ ਦੌਰ ਵਿਚ ਸੁਖਦੇਵ ਸਿੰਘ ਚਹਿਲ, ਪ੍ਰੋ ਸੁਭਾਸ਼ ਸ਼ਰਮਾ,ਰਣਜੀਤ ਕੌਰ ਸਵੀ ਮਾਲੇਰਕੋਟਲਾ,ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ, ਸ੍ਰੀਮਤੀ ਕਮਲ ਸੇਖੋਂ,ਰਾਜਦੀਪ ਤੂਰ, ਉਮੇਸ਼ ਘਈ, ਅਵਤਾਰ ਸਿੰਘ ਮਾਨ, ਗੁਰਵਿੰਦਰ ਕੌਰ, ਗੁਰਨੈਬ ਮਘਾਣੀਆਂ, ਜਗਪਾਲ ਸਿੰਘ ਚਹਿਲ, ਇੰਜੀਨੀਅਰ ਜੁਗਰਾਜ ਸਿੰਘ, ਬਲਬੀਰ ਦਿਲਦਾਰ, ਅਲੀ ਰਾਜਪੁਰਾ, ਦਰਸ਼ਨ ਸਿੰਘ ਬਨੂੜ, ਹਰਮਨ ਸੂਫ਼ੀ, ਜਗਤਾਰ ਲਾਡੀ ਮਾਨਸਾ, ਸੁਮਨਦੀਪ ਕੌਰ ਮਾਨਸਾ, ਸੁਰਿੰਦਰ ਕੌਰ ਬਾੜਾ ਸਰਹਿੰਦ, ਕਮਲ ਸੇਖੋਂ,ਕਰਮ ਸਿੰਘ ਵਕੀਲ,ਜੀ ਐਸ਼ਮੀਤ, ਕਰਨ ਪਰਵਾਜ਼, ਜਸਵਿੰਦਰ ਪੰਜਾਬੀ, ਹਰਦੀਪ ਬਿਰਦੀ, ਰਸ਼ਮੀ ਸ਼ਰਮਾ ਚੰਡੀਗੜ੍ਹ, ਜਗਜੀਤ ਸਿੰਘ, ਵੀ ਆਪੋ ਆਪਣੀਆਂ ਲਿਖਤਾਂ ਸੁਣਾਈਆਂ।
ਇਸ ਸਮਾਗਮ ਵਿਚ ਸ਼ ਭਗਵਾਨ ਸਿੰਘ ਮਾਨ, ਜੰਗੀਰ ਕੌਰ,ਸ਼ਰਨਪ੍ਰੀਤ ਕੌਰ, ਬਲਵਿੰਦਰ ਸਿੰਘ ਭੱਟੀ,ਡਾ ਗੁਰਮੀਤ ਕੱਲਰਮਾਜਰੀ,ਡਾ ਸੰਤੋਖ ਸਿੰਘ ਸੁੱਖੀ, ਡਾ ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਪੱਬਾਰਾਲੀ, ਹਰਪ੍ਰੀਤ ਸਿੰਘ ਰਾਣਾ, ਯੂਐਸ਼ਆਤਿਸ਼, ਇੰਦਰਜੀਤ ਸਿੰਘ ਕੂਨਰ, ਹਰੀਦੱਤ ਹਬੀਬ, ਲੈਕਚਰਾਰ ਸ਼ਰਨਪ੍ਰੀਤ ਕੌਰ,ਜਤਿੰਦਰ ਸਿੰਘ, ਦਿਲਬਾਗ ਸਿੰਘ,ਭਗਤ ਸਿੰਘ, ਜਗਸੀਰ ਸਿੰਘ,ਰਣਜੀਤ ਸਿੰਘ, ਸਤਵਿੰਦਰ ਸਿੰਘ, ਜਸਪਾਲ ਸਿੰਘ, ਐਮਐਸ਼ਜੱਗੀ, ਰਮਨਪ੍ਰੀਤ ਕੌਰ, ਆਸ਼ਿਨਾ, ਸੁਰਿੰਦਰ ਜੀਤ ਸਿੰਘ ਚੌਹਾਨ, ਹਰਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਗੁਰਦੀਪ ਰਾਜ, ਨਰਿੰਦਰਪਾਲ ਕੌਰ,ਰੁਪਿੰਦਰ ਰੂਪ, ਕਮਲੇਸ਼ ਕੁਮਾਰੀ, ਜਸਪਾਲ ਦੇਸੂਵੀ, ਰਾਜ ਰੁਪਿੰਦਰਪਾਲ ਕੌਰ, ਕ੍ਰਿਸ਼ਨ ਲਾਲ ਧੀਮਾਨ,ਅਰਵਿੰਦਰ ਸਿੰਘ,ਸਤਪਾਲ ਭੀਖੀ, ਡਾ ਕੰਵਰ ਜਸਮਿੰਦਰ ਪਾਲ ਸਿੰਘ, ਤਰਨਜੀਤ ਸਿੰਘ, ਜਸਵਿੰਦਰ ਸਿੰਘ, ਅਲਕਾ ਅਰੋੜਾ, ਗੁਰਪ੍ਰੀਤ ਬੈਂਸ, ਰੌਬਿਨਦੀਪ ਮਾਨ,ਫਤਹਿਜੀਤ ਸਿੰਘ,ਗਜਾਦੀਨ ਪੱਬੀ, ਸਾਵਨਦੀਪ ਜਟਾਣਾ ਆਦਿ ਸਾਹਿਤ ਅਤੇ ਸੰਗੀਤ ਪ੍ਰੇਮੀ ਵੀ ਸ਼ਾਮਲ ਸਨ।ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।
ਰਿਪੋਰਟ : ਦਵਿੰਦਰ ਪਟਿਆਲਵੀ, ਪ੍ਰਚਾਰ ਸਕੱਤਰ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin