Literature

ਸੁਰਿੰਦਰ ਸੈਣੀ (ਰੋਪੜ) ਰਚਿਤ ਕਾਵਿ-ਸੰਗ੍ਰਹਿ ‘ਮਿੱਤਰ ਪਿਆਰੇ ਨੂੰ’ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਅੱਜ ਮਿਤੀ 13 ਨਵੰਬਰ, 2016 ਨੂੰ ਸ੍ਰੀਮਤੀ ਸੁਰਿੰਦਰ ਸੈਣੀ (ਰੋਪੜ) ਰਚਿਤ ਕਾਵਿ-ਸੰਗ੍ਰਹਿ Ḕਮਿੱਤਰ ਪਿਆਰੇ ਨੂੰ’ ਦਾ ਲੋਕ ਅਰਪਣ ਕੀਤਾ ਗਿਆ।ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾæ ਦਰਸ਼ਨ ਸਿੰਘ Ḕਆਸ਼ਟ’ ਨੇ ਪੁੱਜੇ ਲੇਖਕਾਂ ਦਾ ਸੁਆਗਤ ਕੀਤਾ।ਡਾæ ਆਸ਼ਟ ਨੇ ਪੰਜਾਬੀ ਸੂਬੇ ਦੀ 50ਵੀਂ ਵਰੇ ਗੰਢ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਸਭਾਵਾਂ ਪੁਰਾਣੀ ਪੀੜ੍ਹੀ ਦੇ ਲੇਖਕਾਂ ਦੇ ਅਨੁਭਵ ਨਵੇਂ ਲਿਖਾਰੀਆਂ ਤੱਕ ਪੁਚਾਉਣ ਵਿਚ ਕਾਰਗਰ ਭੂਮਿਕਾ ਨਿਭਾਉਂਦੀਆਂ ਹਨ ਅਤੇ ਵਰਕਸ਼ਾਪ ਦੇ ਰੂਪ ਵਿਚ ਨਵੇਂ ਲੇਖਕਾਂ ਦੀ ਅਗਵਾਈ ਕਰਦੀਆਂ ਹਨ। ਭਾਸ਼ਾ ਵਿਭਾਗ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨੇ ਕਿਹਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਾਲੀ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਭੂਮਿਕਾ ਪ੍ਰਸ਼ੰਸਾਮਈ ਹੈ।ਡਾæ ਗੁਰਬਚਨ ਸਿੰਘ ਰਾਹੀ ਨੇ ਪੁਸਤਕ ਬਾਰੇ ਜ਼ਿਕਰਯੋਗ ਟਿਪਣੀਆਂ ਕੀਤੀਆਂ।ਸ੍ਰੀਮਤੀ ਸੁਰਿੰਦਰ ਸੈਣੀ ਨੇ ਪੁਸਤਕ ਵਿਚੋਂ ਆਪਣੀਆਂ ਕੁਝ ਵਿਸ਼ੇਸ਼ ਨਜ਼ਮਾਂ ਪੜ੍ਹੀਆਂ ਜਦੋਂ ਕਿ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼ ਉਜਾਗਰ ਸਿੰਘ ਦੇ ਪਰਚੇ ਵਿਚੋਂ ਵਿਸ਼ੇਸ਼ ਨੁਕਤੇ ਉਭਰ ਕੇ ਸਾਹਮਣੇ ਆਏ ਜਦੋਂ ਕਿ ਰਾਮ ਲਾਲ ਭਗਤ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚੈਹਲ, ਸੁਰਿੰਦਰ ਕੌਰ ਬਾੜਾ, ਸ਼ਸ਼ਭੱਲਾ, ਕਰਮ ਸਿੰਘ ਜ਼ਖ਼ਮੀ,ਡਾ ਜੀ ਐਸ਼ਆਨੰਦ, ਗੁਰਚਰਨ ਸਿੰਘ ਪੱਬਾਰਾਲੀ, ਯੂ ਐਸ਼ਆਤਿਸ਼, ਧਰਮਿੰਦਰ ਸ਼ਾਹਿਦ ਖੰਨਾ ਆਦਿ ਨੇ ਪੁਸਤਕ ਦੇ ਹਵਾਲੇ ਨਾਲ ਕੁਝ ਵਿਸ਼ਾ ਅਤੇ ਕਲਾ ਪੱਖ ਬਾਰੇ ਚਰਚਾ ਕੀਤੀਆਂ ਅਤੇ ਲਿਖਤਾਂ ਸਾਂਝੀਆਂ ਕੀਤੀਆਂ।ਇਸ ਦੌਰਾਨ ਚਹਿਲ ਜਗਪਾਲ ਦੀ ਪੁਸਤਕ ਤਹਿਰੀਕ’ ਅਤੇ ਪਵਿੱਤਰ ਕੌਰ ਮਾਟੀ ਦੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।
ਦੂਜੇ ਦੌਰ ਵਿਚ ਵੱਖ ਵੱਖ ਲਿਖਾਰੀਆਂ ਨੇ ਆਪਣੀਆਂ ਰਚਨਾਵਾਂ ਪ੍ਰਸਤੁੱਤ ਕੀਤੀਆਂ ਜਿਨ੍ਹਾਂ ਵਿਚ ਬੀਬੀ ਜ਼ੌਹਰੀ, ਰਾਜਵਿੰਦਰ ਕੌਰ ਜਟਾਣਾ, ਅਮਰਜੀਤ ਕੌਰ ਮਾਨ, ਸ੍ਰੀਮਤੀ ਕਮਲ ਸੇਖੋਂ, ਬਲਵਿੰਦਰ ਸਿੰਘ ਭੱਟੀ, ਰਘਬੀਰ ਸਿੰਘ ਮਹਿਮੀ, ਨਵਦੀਪ ਸਿੰਘ ਮੁੰਡੀ, ਕਰਨ ਪਰਵਾਜ਼, ਜਸਵਿੰਦਰ ਪੰਜਾਬੀ, ਸ਼ੀਸ਼ਪਾਲ ਸਿੰਘ ਮਾਣਕਪੁਰੀ, ਮੰਗਤ ਖ਼ਾਨ, ਸਜਨੀ ਬੱਤਾ, ਦੀਦਾਰ ਖ਼ਾਨ ਧਬਲਾਨ, ਕ੍ਰਿਸ਼ਨ ਲਾਲ ਧੀਮਾਨ, ਗੁਰਪ੍ਰੀਤ ਸਿੰਘ ਜਖਵਾਲੀ, ਦਰਸ਼ਨ ਸਿੰਘ ਲਾਇਬ੍ਰੇਰੀਅਨ, ਸ਼ਮਿੰਦਰ ਭਗਤ, ਪ੍ਰੋ ਬਲਦੇਵ ਸਿੰਘ ਚਹਿਲ, ਜਗਜੀਤ ਲੱਡਾ, ਸੁਖਵਿੰਦਰ ਅਨਹਦ, ਸ਼ਰਵਣ ਕੁਮਾਰ ਵਰਮਾ,ਜ਼ਸਪਾਲ ਦੇਸੂਵੀ ਆਦਿ ਸ਼ਾਮਿਲ ਹਨ।
ਇਸ ਸਮਾਗਮ ਵਿਚ ਨਵਜੋਤ ਸੇਖੋਂ, ਦਲੀਪ ਸਿੰਘ ਨਿਰਮਾਣ, ਸਾਜਨ ਆਦਿ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।ਇਸ ਦੌਰਾਨ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ।
ਰਿਪੋਰਟ : ਦਵਿੰਦਰ ਪਟਿਆਲਵੀ, ਪ੍ਰਚਾਰ ਸਕੱਤਰ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin