Pollywood

ਪੰਜਾਬੀ ਫ਼ਿਲਮਾਂ ਦੀ ਨਵੀਂ ਹੀਰੋਇਨ – ਮਨਿੰਦਰ ਕੌਰ ਗਿੱਲ 

ਉੱਚੀ-ਲੰਮੀ, ਪਤਲੀ ਤੇ ਪਿਆਰੀ ਦਿੱਖ ਵਾਲੀ, ਖੂਬਸੂਰਤ-ਆਕਰਸ਼ਕ ਕੁੜੀ ਮਨਿੰਦਰ ਕੌਰ ਗਿੱਲ ਨੇ ਪੰਜਾਬੀ ਫ਼ਿਲਮਾਂ ‘ਚ ਹੀਰੋਇਨ ਵਜੋਂ ਪ੍ਰਵੇਸ਼ ਕਰ ਲਿਆ ਹੈ । ਬਲਵਿੰਦਰ ਸਿੰਘ ਦੀ ਲਾਡਾਂ ਨਾਲ ਪਲੀ ਇਹ ਪੰਜਾਬਣ ਧੀ ਬਚਪਨ ਤੋਂ ਹੀ ਫਿਲਮੀ ਖੇਤਰ ‘ਚ ਆਉਣ ਦੇ ਸੁਪਨੇ ਵਿਹੰਦੀ ਸੀ । ਸਕੂਲ ਤੇ ਕਾਲਿਜ ‘ਚ ਸੱਭਿਆਚਾਰਕ ਸਮਾਰੋਹਾਂ ‘ਚ ਭਾਗ ਲੈਂਦੀ ਮਨਿੰਦਰ ਕੋਰ ਨੇ ਉੱਚ-ਪੜ੍ਹਾਈ ਕੀਤੀ ਪਰ ਸੌਂਕ ਨੇ ਉਸਨੂੰ ਪ੍ਰਿੰਟ-ਸੂਟ ਖੇਤਰ ‘ਚ ਜਾਣੀ-ਪਛਾਣੀ ਮਾਡਲ ਬਣਾ ਦਿੱਤਾ । ਇਸ ਦੌਰਾਨ ਸਾਊਥ ਚੋਂ ਅਨੇਕਾਂ ਪ੍ਰਸਤਾਵ ਉਸਨੂੰ ਮਿਲੇ ਪਰ ਮਨਿੰਦਰ ਕੌਰ ਚਾਹੁੰਦੀ ਸੀ ਕਿ ਉਹ ਸ਼ੁਰੂਆਤ ਆਪਣੀ ਭਾਸ਼ਾ ਦੇ ਸਿਨੇਮੇ ਤੋਂ ਕਰੇ । ਮਨਿੰਦਰ ਕੌਰ ਗਿੱਲ ਨੂੰ ਅਚਾਨਕ ਮੀਟਿੰਗ ‘ਚ ਨਿਰਦੇਸ਼ਕ ਸ਼ਸ਼ੀਰਾਜ ਨੇ ਤੱਕਿਆ ਤਾਂ ਉਸ ਨਾਲ ਆਪਣੀ ਫ਼ਿਲਮ ‘ਵਿਆਹ ਦੇ ਵਾਜੇ’ ਦੀ ਗੱਲ ਕੀਤੀ । ‘ਵਿਆਹ ਦੇ ਵਾਜੇ’ ‘ਚ ਮਨਿੰਦਰ ਦਾ ਕਿਰਦਾਰ ਵੱਖਰਾ ਤੇ ਰੁਮਾਂਟਿਕ ਹੈ । ਉਹ ਖੁਸ਼ ਹੈ ਕਿ ਇਸ ਫਿਲਮ ‘ਚ ਚੋਟੀ ਦੇ ਅਦਾਕਾਰਾਂ ਨਾਲ ਉਸਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ । ਡਾਂਸ, ਐਕਸ਼ਨ, ਡਰਾਈਵਿੰਗ ਤੇ ਹੋਰ ਸਭ ਹੀਰੋਇਨ ਬਣਨ ਦੇ ਗੁਣ ਮਨਿੰਦਰ ‘ਚ ਮੌਜੂਦ ਹਨ । ਚੰਗੇ ਬੈਨਰ, ਵਧੀਆ ਵਿਸ਼ੇ, ਦਮਦਾਰ ਕਹਾਣੀਆਂ ਤੇ ਫਿਲਮਾਂ ਕਰ ਕਿ ਮਨਿੰਦਰ ਕੌਰ ਗਿੱਲ ਸਟਾਰ ਹੀਰੋਇਨ ਬਣਨ ਦੇ ਚਾਅ ਪੂਰੇ ਕਰਨਾ ਚਾਹੁੰਦੀ ਹੈ । ਉਸਦੇ ਭਵਿੱਖ ਲਈ ਸ਼ੁਭ-ਕਾਮਨਾਵਾਂ !

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor