Australia

ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਕੋਵਿਡ-19 ਪਾਜ਼ੇਟਿਵ ਪਾਏ ਗਏ !

ਮੈਲਬੌਰਨ – “ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਕੋਵਿਡ-19 ਤੋਂ ਪਾਜ਼ੇਟਿਵ ਪਾਏ ਗਏ ਹਨ ਅਤੇ ਉਹ ਅਤੇ ਉਹਨਾਂ ਦਾ ਪ੍ਰੀਵਾਰ ਅਗਲੇ ਸੱਤ ਦਿਨਾਂ ਤੱਕ ਕੁਆਰੰਟੀਨ ਦੇ ਵਿੱਚ ਰਹਿਣਗੇ। ਉਹ 4 ਅਪ੍ਰੈਲ ਤੱਕ ਪ੍ਰੀਮੀਅਰ ਵਜੋਂ ਆਪਣੀਆਂ ਸੇਵਾਵਾਂ ਨਹੀਂ ਨਿਭਾਅ ਸਕਣਗੇ।”

ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ; ‘ਉਹਨਾਂ ਨੂੰ ਗਲੇ ਵਿੱਚ ਦਰਦ ਅਤੇ ਹਲਕੇ ਬੁਖਾਰ ਦੇ ਲੱਛਣ ਸਨ। ਉਹਨਾਂ ਨੂੰ ਰੈਪਿਡ ਐਂਟੀਜੇਨ ਟੈਸਟ ਦੇ ਆਪਣੇ ਨਤੀਜੇ ਮਿਲੇ ਹਨ ਜਿਸ ਵਿੱਚ ਉਹ ਪਾਜ਼ੇਟਿਵ ਪਾਏ ਗਏ ਹਨ। ਉਹ ਹੁਣ ਅਗਲੇ ਸੱਤ ਦਿਨਾਂ ਲਈ ਕੁਆਰੰਟੀਨ ਦੇ ਵਿੱਚ ਰਹਿਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਪਤਨੀ ਕੈਥ ਅਤੇ ਬੱਚਿਆਂ ਦੇ ਨਤੀਜੇ ਹਾਲ ਦੀ ਘੜੀ ਨਕਾਰਾਤਮਕ ਆਏ ਹਨ ਪਰ ਉਹ ਵੀ ਨਜ਼ਦੀਕੀ ਸੰਪਰਕ ਹੋਣ ਕਰਕੇ ਅਗਲੇ ਸੱਤ ਦਿਨਾਂ ਤੱਕ ਕੁਆਰੰਟੀਨ ਦੇ ਵਿੱਚ ਰਹਿਣਗੇ।’

ਇਸ ਦੌਰਾਨ ਡਿਪਟੀ ਪ੍ਰੀਮੀਅਰ ਜੇਮਜ਼ ਮੇਰਲੀਨੋ ਘੱਟੋ-ਘੱਟ ਅਗਲੇ ਸੋਮਵਾਰ 4 ਅਪ੍ਰੈਲ ਤੱਕ ਕਾਰਜਕਾਰੀ ਪ੍ਰੀਮੀਅਰ ਵਜੋਂ ਅਹੁਦਾ ਸੰਭਾਲਣਗੇ।

ਵਰਨਣਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਪ੍ਰੀਮੀਅਰ ਐਂਡਰਿਊਜ਼ ਅਤੇ ਉਹਨਾਂ ਦੇ ਪ੍ਰੀਵਾਰ ਨੇ ਮੈਲਬੌਰਨ ਦੇ ਹਰ ਮੈਜੇਸਟੀਜ਼ ਥੀਏਟਰ ਵਿੱਚ ਇੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਸਨ। ਸੰਗੀਤਕ ਹੈਮਿਲਟਨ ਦੇ ਪ੍ਰੀਮੀਅਰ ਵਿੱਚ ਸ਼ਾਮਲ ਹੋਏ ਸਨ। ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਕੋਵਿਡ-19 ਤੋਂ ਪਾਜ਼ੇਟਿਵ ਪਾਏ ਜਾਣ ਕਰਕੇ ਹੁਣ ਉਹ ਬੁੱਧਵਾਰ ਸ਼ਾਮ ਨੂੰ ਐਮ ਸੀ ਜੀ ਦੇ ਵਿੱਚ ਮਰਹੂਮ ਕ੍ਰਿਕਟਰ ਸ਼ੇਨ ਵਾਰਨ ਦੀ ਮੈਮੋਰੀਅਲ ਸਰਵਿਸ ਦੇ ਵਿੱਚ ਸਿ਼ਰਕਤ ਨਹੀਂ ਕਰ ਸਕਣਗੇ।

ਇਥੇ ਇਹ ਵੀ ਵਰਨਣਯੋਗ ਹੈ ਕਿ ਵਿਕਟੋਰੀਆ ਦੇ ਵਿੱਚ ਅੱਜ 8,739 ਨਵੇਂ ਕੋਵਿਡ-19 ਕੇਸ ਦਰਜ ਕੀਤੇ ਪਰ ਕੋਈ ਨਵੀਂ ਮੌਤ ਨਹੀਂ ਹੋਈ। ਸੂਬੇ ਦੇ ਹਸਪਤਾਲਾਂ ਦੇ ਵਿੱਚ 252 ਲੋਕ ਭਰਤੀ ਹਨ ਅਤੇ ਸੂਬੇ ਦੇ ਵਿੱਚ 56,997 ਐਕਟਿਵ ਕੇਸ ਹਨ।

Related posts

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor