Articles Pollywood

ਕਿਸਾਨ ਅੰਦੋਲਨ ਪਾਲੀਵੁੱਡ ਸਿਤਾਰਿਆਂ ਦੀ ਨਜ਼ਰ ‘ਚ

ਲੇਖਕ: ਅੰਮ੍ਰਿਤ ਪਵਾਰ

ਯੋਗਰਾਜ ਸਿੰਘ ਨੇ ਕੀਤੀ ਅਰਦਾਸ
ਬੇਬਾਕ ਇਨਸਾਨ ਐਕਟਰ ਤੇ ਕ੍ਰਿਕਟਰ ਯੋਗਰਾਜ ਸਿੰਘ ਨੇ ਗੁਰਦੁਆਰਾ ਟਾਹਲਾ ਸਾਹਿਬ ਅਸਥਾਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਜਾ ਕੇ ਕਿਸਾਨ ਅੰਦੋਲਨ ਕਾਮਯਾਬ ਰਹੇ ,ਅਰਦਾਸ ਗੁਰੂ ਚਰਨਾਂ ‘ਚ ਕੀਤੀ ਤੇ ਸੰਤ-ਮਹਾਂਪੁਰਸ਼ਾਂ, ਮੁੱਖ ਸੇਵਾਦਾਰਾਂ ਨਾਲ ਇਸ ਮੱਸਲੇ ‘ਤੇ ਗੱਲਬਾਤ ਕੀਤੀ ਤੇ ਅੰਦੋਲਨ ਦੀ ਕਾਮਯਾਬੀ ਲਈ ਅਸ਼ੀਰਵਾਦ ਮੰਗਿਆ । ਯੋਗਰਾਜ ਸਿੰਘ ਨੇ ਇਸਨੂੰ ਸਾਰੇ ਪੰਜਾਬ ਦਾ ਅੰਦੋਲਨ ਕਿਹਾ ।

 

ਮਹਿਮਾ ਹੋਰਾ

 

 

 

 

 

 

ਲੋਕਤੰਤਰ ‘ਚ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ । ਕਿਸਾਨ ਤੇ ਸਰਕਾਰ ਆਪਸ ‘ਚ ਬੈਠ ਕੇ ਮਸਲਾ ਹੱਲ ਕਰਨ । ਸਰਕਾਰ ਵੀ ਦਿਆਲਤਾ ਦਿਖਾਵੇ ਤੇ ਲੋਕਤੰਤਰਿਕ ਤਰੀਕੇ ਨਾਲ ਮਸਲਾ ਨਿਬੇੜੇ । ਕਿਸਾਨ ਵੀ ਆਪਣੇ ਨੇ-ਸਾਂਤਮਈ ਸਭ ਹੋ ਜਾਵੇ ।

ਦਲੇਰ ਮਹਿਤਾ

 

 

 

 

 

ਟੀ.ਵੀ ਤੇ ਫਿਲਮ ਅਦਾਕਾਰ ਦਲੇਰ ਮਹਿਤਾ ਨੇ ਕਿਸਾਨੀ ਖਤਮ-ਮਜਦੂਰ ਬੇਰੁਜਗਾਰ ਵਾਲੇ ਦਿਨ ਲਿਆਉਣ ਵਾਲਾ ਬਿੱਲ ਨਕਾਰ ਕੇ ਕਿਹਾ ਹੈ ਕਿ ਜੋ ਕਨੂੰਨ ਪਰਜਾ ਮਾਰਦੇ ਹੋਣ ਉਹ ਰੱਦ ਕਰੋ, ਸਰਕਾਰ ਲੋਕਾਂ ਲਈ ਹੁੰਦੀ ਹੈ ।

ਸੰਦੀਪ ਸੰਧੂ

 

 

 

 

 

ਕਿਸਾਨ ਦੀ ਬੇਟੀ ਹਾਂ, ਦਰਦ ਹੋ ਯੂ ਰਿਹਾ ਹੈ ਪੁਰੀ ਕਿਸਾਨੀ ਨੂੰ, ਤੇ ਸਰਕਾਰ ਦਰਦ ਵਧਾ ਰਹੀ ਹੈ । ਕਿਸਾਨ ਮਾਰ ਦਿਉ ਤੇ ਇਡੰਸਟਰੀ ਸਥਾਪਿਤ ਕਰੋ ਹੀ ਸਰਕਾਰ ਦਾ ਨਿਸ਼ਾਨਾ ਹੈ । ਸਾਰੇ ਸੰਗੀਤ ਨਾਲ ਸਬੰਧਿਤ ਲੋਕ ਕਿਸਾਨਾ ਨਾਲ ਹਨ ।

ਰਾਣਾ ਜੇਡੂਵਾਲ

 

 

 

 

 

‘ਵਡਾ’ ਗੀਤ ਨਾਲ ਪ੍ਰਸਿੱਧ ਹੋ ਰਹੇ ਨਾਮਵਰ ਗੀਤਕਾਰ ਤੇ ਹੁਣ ਗਾਇਕ ਰਾਣਾ ਜੇਡੂਵਾਲ ਨੇ ਕਿਹਾ ਕਿ ਕਿਸਾਨਾ ਨਾਲ ਖੜੇ ਹਾਂ ਕਿਉਂਕਿ ਇਹ ਤਾਂ ਕਾਨੂੰਨ ਹੀ ਕਿਸਾਨ ਮਾਰੂ ਹਨ । ਕਨੂੰਨ ਇਹੀ ਰਹੇ ਤਾਂ ਕਿਸਾਨ ਖਤਮ ਹੋ ਜਾਵੇਗਾ ।

ਰਾਜ ਕਾਕੜਾ

 

 

 

 

 

 

 

ਇਹ ਤਾਂ ਸਿੱਧਾ ਹੀ ਹੱਕ ਖੋਹ ਲੇਣ ਵਾਲੀ ਗੱਲ ਹੈ ਤਾਂ ਜੋ ਕਿਸਾਨ ਗੁਲਾਮ ਬਣ ਜਾਵੇ । ਕਿਸਾਨ ਅੰਦੋਲਨ ਜਾਇਜ ਹੈ । ਕਲਾਕਾਰ ਕਿਸਾਨਾ ਨਾਲ ਹਨ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor