India

ਨਿਹੰਗ ਸਰਬਜੀਤ ਸਿੰਘ ਦਾ 7 ਦਿਨਾਂ ਪੁਲਿਸ ਰਿਮਾਂਡ: ਅਦਾਲਤ ‘ਚ ਝਗੜੇ ਸਮੇਂ ਪੱਗੜੀ ਲੱਥ ਗਈ

ਸੋਨੀਪਤ – ਸਿੰਘੂ ਬਾਰਡਰ ਉਪਰ ਲਖਬੀਰ ਸਿੰਘ ਦੇ ਰਹੱਸਮਈ ਕਤਲ ਕੇਸ ਦੇ ਇੱਕ ਮੁਲਜ਼ਮ ਸਰਬਜੀਤ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿਸ ਨੇ ਬੇਅਦਬੀ ਦੇ ਦੋਸ਼ਾਂ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। ਪੁਲਿਸ ਸਰਬਜੀਤ ਸਿੰਘ ਨੰੈ ਲੈਕੇ ਦੁਪਹਿਰ 1.15 ਵਜੇ ਸੋਨੀਪਤ ਅਦਾਲਤ ਪਹੁੰਚੀ। ਇੱਥੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਕਿਮੀ ਸਿੰਗਲਾ ਦੀ ਅਦਾਲਤ ਵਿੱਚ ਸਵੇਰੇ ਕਰੀਬ 1.30 ਵਜੇ ਸੁਣਵਾਈ ਸ਼ੁਰੂ ਹੋਈ। ਪੁਲਿਸ ਵੱਲੋਂ ਤਰਕ ਦਿੱਤਾ ਗਿਆ ਕਿ ਮੁਲਜ਼ਮ ਨੇ ਅਪਰਾਧ ਕਬੂਲ ਕਰ ਲਿਆ ਹੈ ਪਰ ਹੱਤਿਆ ਵਿੱਚ ਵਰਤੇ ਗਏ ਹਥਿਆਰ ਅਜੇ ਉਸ ਕੋਲੋਂ ਬਰਾਮਦ ਕੀਤੇ ਜਾਣੇ ਬਾਕੀ ਹਨ। ਲਖਵੀਰ ਸਿੰਘ ਦੇ ਕਤਲ ਵਿੱਚ ਸਰਬਜੀਤ ਸਿੰਘ ਦੇ ਨਾਲ ਸ਼ਾਮਲ ਕੁੱਝ ਹੋਰ ਲੋਕਾਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਸਰਬਜੀਤ ਸਿੰਘ ਨੂੰ ਪੰਜਾਬ ਦੇ ਗੁਰਦਾਸਪੁਰ ਅਤੇ ਚਮਕੌਰ ਸਾਹਿਬ ਖੇਤਰਾਂ ਵਿੱਚ ਲਿਜਾਣਾ ਪੈ ਸਕਦਾ ਹੈ। ਦੋਸ਼ੀ ਦੇ ਨਾਲ ਅਪਰਾਧ ਦੇ ਸਥਾਨ ਦਾ ਅਜੇ ਦੌਰਾ ਕੀਤਾ ਜਾਣਾ ਹੈ ਇਸ ਲਈ ਉਸਦਾ ਰਿਮਾਂਡ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਨਿਹੰਗ ਸਰਬਜੀਤ ਸਿੰਘ ਨੂੰ ਕਰੀਬ ਇੱਕ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ 7 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ।

ਇਸ ਤੋਂ ਪਹਿਲਾਂ ਨਿਹੰਗ ਸਰਬਜੀਤ ਸਿੰਘ ਦੀ ਆਮਦ ਦੇ ਮੱਦੇਨਜ਼ਰ ਸੋਨੀਪਤ ਅਦਾਲਤ ਦੀ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਅਦਾਲਤ ਦਾ ਗੇਟ ਅੰਦਰੋਂ ਬੰਦ ਰੱਖਿਆ ਗਿਆ ਸੀ। ਸਾਦੇ ਕੱਪੜਿਆਂ ਵਾਲੇ ਪੁਲਿਸ ਮੁਲਾਜ਼ਮ ਵੀ ਅਦਾਲਤ ਵਿੱਚ ਤਾਇਨਾਤ ਸਨ ਜਿੱਥੇ ਸੁਣਵਾਈ ਚੱਲ ਰਹੀ ਸੀ। ਕਰੀਬ 2.30 ਵਜੇ ਪੁਲਿਸ ਨਿਹੰਗ ਸਰਬਜੀਤ ਸਿੰਘ ਦੇ ਨਾਲ ਅਦਾਲਤ ਦੇ ਬਾਹਰ ਆਈ।
ਨਿਹੰਗ ਸਰਬਜੀਤ ਸਿੰਘ ਦੀ ਪਗੜੀ ਅਦਾਲਤ ਦੇ ਵਿਹੜੇ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਵਾਲਿਆਂ ਨਾਲ ਹੋਏ ਵਿੱਚ ਲਹਿ ਗਈ। ਜਿਸ ਕਰਕੇ ਸਰਬਜੀਤ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਮੀਡੀਆ ਕਰਮੀਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸੀਆਈਏ ਇੰਚਾਰਜ ਇੰਸਪੈਕਟਰ ਯੋਗੇਂਦਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਕੋਰਟ ‘ਚ ਪੇਸ਼ ਕੀਤਾ ਤੇ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਕੰਪਲੈਕਸ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਨਾਲ ਧੱਕਾਮੁੱਕੀ ਦੌਰਾਨ ਸਰਬਜੀਤ ਦੀ ਪੱਗੜੀ ਲੱਥ ਗਈ। ਇਸ ਤੋਂ ਬਾਅਦ ਸਰਬਜੀਤ ਗੁੱਸੇ ਨਾਲ ਭੜਕ ਪਿਆ ਤੇ ਉਸ ਨੇ ਮੀਡੀਆ ਨੂੰ ਅਪਸ਼ਬਦ ਵੀ ਕਹੇ।

ਵਰਨਣਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਸਿੰਘੂ ਬਾਰਡਰ ਸਥਿਤ ਕਿਸਾਨ ਕੈੰਪ ‘ਚ ਇਕ ਵਿਅਕਤੀ ਨੂੰ ਵਹਿਸ਼ੀਆਨਾ ਢੰਗ ਨਾਲ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਵਿੱਚ ਸਰਬਜੀਤ ਸਿੰਘ ਨਿਹੰਗ ਨੇ ਕੱਲ੍ਹ ਸ਼ਾਮ ਹਰਿਆਣਾ ਪੁਲਿਸ ਸਾਹਮਣੇ ਆਤਮ ਸਮਰਪਣ ਕਰਦਿਆਂ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। ਤਰਨ ਤਾਰਨ ਦੇ ਪਿੰਡ ਚੀਮਾ ਕਲਾਂ, ਥਾਣਾ ਸਰਾਏ ਅਮਾਨਤ ਖ਼ਾਨ ਦੇ ਵਸਨੀਕ ਲਖ਼ਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਕੱਲ੍ਹ ਸਵੇਰੇ ਸਿੰਘੂ ਬਾਰਡਰ ‘ਤੇ ਹਮਲਾ ਕਰਕੇ ਉਸਨੂੰ ਬੈਰੀਕੇਡ ‘ਤੇ ਟੰਗ ਦਿੱਤਾ ਗਿਆ ਸੀ। ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ਼ ਕਰ ਲਿਆ ਸੀ। ਪੁਲਿਸ ਵੱਲੋ ਮੁਲਜ਼ਮ ਨਿਹੰਗ ਦੀ ਗਿਰਫਤਾਰੀ ਲਈ ਤਿਆਰੀ ਕੀਤੀ ਜਾ ਰਹੀ ਸੀ ਕਿ ਨਿਹੰਗ ਨੇ ਆਤਮ ਸਮਰਪਣ ਕਰ ਦਿੱਤਾ। ਗ੍ਰਿਫ਼ਤਾਰੀ ਤੋਂ ਪਹਿਲਾਂ ਨਿਹੰਗ ਸਰਬਜੀਤ ਸਿੰਘ ਨੇ ਕਿਹਾ ਕਿ ਉਸਨੂੰ ਇਸ ਘਟਨਾ ਦਾ ਕੋਈ ਅਫ਼ਸੋਸ ਨਹੀਂ ਹੈ ਅਤੇ ਜੇ ਗੁਰੂ ਦੀ ਬੇਅਦਬੀ ਕਰਨ ਵਾਲੇ 100 ਲੋਕ ਵੀ ਮਾਰਣੇ ਪੈਣ ਤਾਂ ਉਹ ਵਾਰ-ਵਾਰ ਜਨਮ ਲੈ ਕੇ ਵੀ ਇਹ ਕਾਰਜ ਕਰਨ ਨੂੰ ਤਿਆਰ ਹੈ।

Related posts

ਸ਼ਹਿਜ਼ਾਦੇ’ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ ਪਰ ਨਵਾਬਾਂ ਦੇ ਅੱਤਿਆਚਾਰਿਆਂ ’ਤੇ ਚੁੱਪ ਹੈ: ਮੋਦੀ

editor

‘ਆਊਟਰ ਮਨੀਪੁਰ’ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਨੂੰ ਮੁੜ ਪੈਣਗੀਆਂ ਵੋਟਾਂ

editor

ਚੀਨ ਨਾਲ ਗੱਲਬਾਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ: ਰਾਜਨਾਥ ਸਿੰਘ

editor