Pollywood

ਸੂਫੀ ਤੇ ਲੋਕ ਗਾਇਕੀ ਦਾ ਸੰਗਮ ਹੈ ਅਨੂਜੋਤ ਕੌਰ ਦਾ ‘ਤੇਰੀ ਯਾਦ ਦੇ ਸਹਾਰੇ’

ਲੇਖਕ: ਅੰਮ੍ਰਿਤ ਪਵਾਰ

‘ਰੂਹ ਦਾ ਹਾਣੀ’ ‘ਇਸ਼ਕ ਕਮਾਉਣਾ’ ਤੇ ਫਿਰ 2014 ਦੇ ਪੇਸ਼ਾਵਰ ਬੱਚਿਆਂ ਦੇ ਘਾਣ ਤੇ ਅੰਤਰ ਰਾਸ਼ਟਰੀ ਗਾਇਕਾਂ ਮਨਪ੍ਰੀਤ ਸਿੰਘ ਤੇ ਜ਼ੋਨੇਬ ਜ਼ਾਹਿਦ ਨਾਲ ‘ ਵਾਇਸ ਆਫ ਨੋ ਮੈਨਜ ਲੈਂਡ’ ਲਈ ਅਵਾਜ ਦੇਣ ਵਾਲੀ ਅਨੂਜੋਤ ਕੌਰ ਦਾ ਨਾਂਅ ਸਤਿਕਾਰਤ ਗਾਇਕੀ ‘ਚ ਤੇਜੀ ਨਾਲ ਬੁਲੰਦੀ ਵੱਲ ਹੈ । ਕਲਾ ਭਚਨ ਚੰਡੀਗੜ੍ਹ ਹੋਵੇ ਜਾਂ ਫਿਰ ‘ਨੀ ਅੱਜ ਕੋਈ ਆਇਆ ਸਾਡੇ ਵਿਹੜੇ ਗੀਤ ਉਸ ਦੀ ਅਵਾਜ ਬਾ-ਕਮਾਲ ਰਹੀ ਹੈ । 550 ਸਾਲ ਗੁਰੂ ਨਾਨਕ ਦੇਵ ਜੀ ਦੇ ਮੋਕੇ ‘ਰੋਸਨੀ ਤੇ ਅਵਾਜ’ ਪ੍ਰੋਗਰਾਮ ‘ਚ ਵੀ ਅਨੂਜੋਤ ਕੌਰ ਦੀ ਅਵਾਜ਼ ਸਭ ਨੇ ਸਾਰਹੀ । ਸ਼ਿਵ ਬਟਾਲਵੀ, ਸੁਰਿੰਦਰ ਕੌਰ, ਬਾਬਾ ਬੁੱਲੇ ਸ਼ਾਹ ਤੇ ਆਸਾ ਭੌਂਸਲੇ ਨੇ ਆਦਰਸ਼ ਮੰਨ ਗਾਉਣ ਵਾਲੀ ਅਨੂਜੋਤ ਕੌਰ ਸਰਹੱਦ ਪਾਰ ਪਾਕਿਸਤਾਨ ‘ਚ ਵੀ ਮਕਬੂਲ ਹੈ । ਇਸ ਸਮੇਂ ਸੰਗਤੀਕਾਰ ਕਾਮਰਾਨ ਅਖ਼ਤਰ ਦੇ ਸੰਗੀਤ ‘ਚ ਸਰਦਾਰ ਜਸਪਾਲ ਸੂਸ ਦਾ ਲਿਖਿਆ ਗੀਤ ‘ਤੇਰੀ ਯਾਦ ਦੇ ਸਹਾਰੇ’ ਅਨੂਜੋਤ ਕੌਰ ਦਾ ਆਇਆ ਹੈ । ਕਿੱਤੇ ਵਜੋਂ ਚਮਕੌਰ ਸਾਹਿਬ ਵਿਖੇ ਸਾਇੰਸ ਅਧਿਆਪਕਾ ਅਨੂਜੋਤ ਕੌਰ ਨੇ ਦੱਸਿਆ ਕਿ ‘ਵੰਝਲੀ ਰਿਕਾਡਜ਼’ ਨੇ ਸੰਸਾਰ ਭਰ ‘ਚ ਉਸਦਾ ਇਹ ਸੰਗੀਤ ਟਰੈਕ ‘ਤੇਰੀ ਯਾਦ ਦੇ ਸਹਾਰੇ’ । ਉਤਾਰਿਆ ਹੈ ਤੇ ਮਨੋਜ ਸ਼ਰਮਾ ਦੇ ਬਣਾਏ ਵੀਡਿਉ ਨੇ ਇਸ ਟਰੈਕ ਦੀ ਸੁੰਦਰਤਾ ਹੋਰ ਵਧਾਈ ਹੈ । ਅਨੂਜੋਤ ਕੌਰ ਕਿਸੇ ਵੀ ਮਕਬੂਲ ਗਾਇਕਾਂ ਦੀ ਕਾਪੀ ਕਰਨ ਨੂੰ ਮਾੜਾ ਨਹੀਂ ਸਮਝਦੀ ਹੈ ਬਲ ਕਿ ਇਹ ਤਾਂ ਉਸਦੀ ਮਹਾਰਤਾ ਤੇ ਸਤਿਕਾਰ ਹੈ । ਅਨੂਜੋਤ ਕੌਰ ਇਕ ਚੰਗੀ ਪੇਂਟਰ ਵੀ ਹੈ ਤੇ ਆ ਰਹੇ ਸਮੇਂ ‘ਚ ਲੋਕ ਤੇ ਸੂਫੀ ਗਾਇਕੀ ‘ਚ ਸਟਾਰ ਡੰਮ ਦਾ ਰੁਤਬਾ ਚਾਹੁੰਦੀ ਹੈ । ‘ਬਾਦਸ਼ਾਹ ਦਰਵੇਸ’ ਫਿਲਮ ਲਈ ਉਸਨੇ ਆਪਣੀ ਅਵਾਜ ਵੀ ਦਿੱਤੀ ਹੈ । ‘ਤੇਰੀ ਯਾਦ ਦੇ ਸਹਾਰੇ’ ਨੂੰ ਪਾਕਿਸਤਾ ਦੇ ਸੰਗੀਤ ਕਾਰਾਂ ਤੇ ਯੂ.ਐਸ.ਏ ਦੇ ਪ੍ਰਵਾਸੀ ਪੰਜਾਬੀ ਕਲਾਕਾਰਾਂ ਨੇ ਵੀ ਸ਼ੋਸ਼ਲ ਮੀਡੀਆਂ ਤੇ ਸਰਾਹਿਆ ਹੈ ਤੇ ਸਾਂਝਾ ਕੀਤਾ ਹੈ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor