Breaking News International Latest News News

CIA ਮੁਖੀ ਦੇ ਭਾਰਤ ਦੌਰੇ ਤੋਂ ਬਾਅਦ ਅਮਰੀਕਾ ਖੁਫੀਆਂ ਏਜੰਸੀ ‘ਚ ਮਚੀ ਖ਼ਲਬਲੀ

ਵਾਸ਼ਿੰਗਟਨ – ਅਮਰੀਕਾ ਖੁਫੀਆ ਏਜੰਸੀ ਸੀਆਈਏ ਦੇ ਡਾਇਰੈਕਟਰ ਬਿਲ ਬਨਰਸ ਹਾਲ ਹੀ ‘ਚ ਭਾਰਤ ਦੇ ਦੌਰੇ ‘ਤੇ ਸਨ। ਇਕ ਰਿਪੋਰਟ ਅਨੁਸਾਰ ਬਨਰਸ ਦੀ ਟੀਮ ਦੇ ਇਕ ਮੈਂਬਰ ‘ਚ ਹਵਾਨਾ ਸਿੰਡਰੋਮ ਦੇ ਲੱਛਣ ਦਿਖਾਏ ਹਨ ਤੇ ਇਹ ਜਾਣਕਾਰੀ ਮਾਮਲੇ ਨਾਲ ਜੁੜੇ ਤਿੰਨ ਸੂਤਰਾਂ ਨੇ ਦਿੱਤੀ ਹੈ। ਰਿਪੋਰਟ ਮੁਤਾਬਕ ਇਸ ਘਟਨਾ ਤੋਂ ਬਾਅਦ ਅਮਰੀਕੀ ਸੁਰੱਖਿਆ ਅਧਿਕਾਰੀਆਂ ਦੇ ਵਿਚ ਉਥਲ-ਪੁਥਲ ਮਚ ਚੁੱਕੀ ਹੈ ਤੇ ਬਨਰਸ ਗੁੱਸੇ ‘ਚ ਹਨ। ਸੀਆਈਏ ਦੇ ਉੱਚ ਅਧਿਕਾਰੀ ਇਸ ਘਟਨਾ ਦੀ ਜਾਂਚ ਵਿੱਚ ਲੱਗੇ ਹੋਏ ਹਨ। ਅਧਿਕਾਰੀ ਮਹਿਸੂਸ ਕਰਦੇ ਹਨ ਕਿ ਦੇਸ਼ ਦੇ ਚੋਟੀ ਦੇ ਜਾਸੂਸਾਂ ਲਈ ਕੰਮ ਕਰਨ ਵਾਲੇ ਲੋਕ ਵੀ ਸੁਰੱਖਿਅਤ ਨਹੀਂ ਹਨ। ਪਿਛਲੇ ਮਹੀਨੇ, ਹਵਾਨਾ ਸਿੰਡਰੋਮ ਦੇ ਲੱਛਣ ਦੂਜੀ ਵਾਰ ਅਮਰੀਕੀ ਖੁਫੀਆ ਅਧਿਕਾਰੀਆਂ ‘ਚ Havana Syndrome ਲੱਛਣ ਪਾਏ ਗਏ ਹਨ। ਇਸ ਦੇ ਕਾਰਨ, ਬਿਡੇਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਅੰਤਰਰਾਸ਼ਟਰੀ ਯਾਤਰਾ ਪ੍ਰਭਾਵਿਤ ਹੋਈ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਪਿਛਲੇ ਮਹੀਨੇ ਵੀਅਤਨਾਮ ਦੀ ਯਾਤਰਾ ਇਸੇ ਕਾਰਨ ਕਰਕੇ ਦੇਰੀ ਨਾਲ ਹੋਈ ਸੀ। ਮਾਮਲੇ ਬਾਰੇ, ਸੀਆਈਏ ਦੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਖਾਸ ਘਟਨਾਵਾਂ ਜਾਂ ਅਧਿਕਾਰੀਆਂ ਬਾਰੇ ਕੋਈ ਟਿੱਪਣੀ ਨਹੀਂ ਕਰਦੇ। ਜੇ ਕੋਈ ਅਸਾਧਾਰਨ ਘਟਨਾਵਾਂ ਦੀ ਰਿਪੋਰਟ ਕਰਦਾ ਹੈ ਤਾਂ ਸਾਡੇ ਕੋਲ ਪ੍ਰੋਟੋਕੋਲ ਹਨ। ਅਸੀਂ ਉਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਦਿੰਦੇ ਹਾਂ। ਅਸੀਂ ਆਪਣੇ ਅਧਿਕਾਰੀਆਂ ਦੀ ਸੁਰੱਖਿਆ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ।

Related posts

ਅਮਰੀਕਾ ਦੀ ਜੇਲ੍ਹ ’ਚ ਕੈਦ ਧਰਮੇਸ਼ ਪਟੇਲ ਹੁਣ ਜੇਲ੍ਹ ਤੋਂ ਆ ਸਕਦੈ ਬਾਹਰ !

editor

ਚੀਨੀ ਸਮਰਥਨ ਪ੍ਰਾਪਤ ਮੁਹੰਮਦ ਮੋਈਜ਼ੂ ਦੀ ਸਰਕਾਰ ਬਣਦੇ ਹੀ ਮਾਲਦੀਵ ਪਹੁੰਚਿਆ ਚੀਨੀ ਜਾਸੂਸੀ ਬੇੜਾ

editor

ਲਾਹੌਰ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ਪੁਲਿਸ ਵਰਦੀ ਪਾਉਣ ਕਾਰਨ ਮੁਸੀਬਤ ’ਚ ਘਿਰੀ ਮਰੀਅਮ ਨਵਾਜ਼

editor